Oscars ਨੇ 99ਵੇਂ ਤੇ 100ਵੇਂ ਸਮਾਗਮਾਂ ਦੀਆਂ ਤਰੀਕਾਂ ਐਲਾਨੀਆਂ
ਆਸਕਰ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਨੇ ਏ ਬੀ ਸੀ ’ਤੇ ਪ੍ਰਸਾਰਿਤ ਹੋਣ ਵਾਲੇ ਆਪਣੇ ਆਖ਼ਰੀ ਦੋ ਸਮਾਗਮਾਂ ਦੀਆਂ ਤਰੀਕਾਂ ਤੈਅ ਕਰ ਲਈਆਂ ਹਨ, ਜਿਨ੍ਹਾਂ ’ਚ 100ਵਾਂ ਅਕਾਦਮੀ ਪੁਰਸਕਾਰ ਸਮਾਗਮ ਵੀ ਸ਼ਾਮਲ ਹੈ। ਅਕੈਡਮੀ ਆਫ ਮੋਸ਼ਨ ਪਿਕਚਰਜ਼ ਐਂਡ ਸਾਇੰਸਿਜ਼ ਅਤੇ...
Advertisement
ਆਸਕਰ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਨੇ ਏ ਬੀ ਸੀ ’ਤੇ ਪ੍ਰਸਾਰਿਤ ਹੋਣ ਵਾਲੇ ਆਪਣੇ ਆਖ਼ਰੀ ਦੋ ਸਮਾਗਮਾਂ ਦੀਆਂ ਤਰੀਕਾਂ ਤੈਅ ਕਰ ਲਈਆਂ ਹਨ, ਜਿਨ੍ਹਾਂ ’ਚ 100ਵਾਂ ਅਕਾਦਮੀ ਪੁਰਸਕਾਰ ਸਮਾਗਮ ਵੀ ਸ਼ਾਮਲ ਹੈ। ਅਕੈਡਮੀ ਆਫ ਮੋਸ਼ਨ ਪਿਕਚਰਜ਼ ਐਂਡ ਸਾਇੰਸਿਜ਼ ਅਤੇ ਏ ਬੀ ਸੀ ਨੇ ਐਲਾਨ ਕੀਤਾ ਹੈ ਕਿ 99ਵਾਂ ਆਸਕਰ ਸਮਾਗਮ 14 ਮਾਰਚ 2027 ਨੂੰ ਅਤੇ 100ਵਾਂ ਸਮਾਗਮ ਪੰਜ ਮਾਰਚ 2028 ਨੂੰ ਕਰਵਾਇਆ ਜਾਵੇਗਾ। ਇਹ ਸਮਾਗਮ ਲੰਮੇ ਸਮੇਂ ਤੋਂ ਆਪਣੇ ਮੂਲ ਨੈਟਵਰਕ ’ਤੇ ਪ੍ਰਸਾਰਿਤ ਹੋਣ ਵਾਲੇ ਆਖ਼ਰੀ ਸਮਾਗਮ ਹੋਣਗੇ। ਇਸ ਤੋਂ ਬਾਅਦ ਸਾਲ 2029 ਤੋਂ ਸਾਰੇ ਸ਼ੋਅ ਯੂਟਿਊਬ ’ਤੇ ਤਬਦੀਲ ਹੋ ਜਾਣਗੇ ਅਤੇ ਇਹ ਦੋਵੇਂ ਸਮਾਗਮ ਹੌਲੀਵੁੱਡ ਦੇ ਡੌਲਬੀ ਥੀਏਟਰ ’ਚ ਕਰਵਾਏ ਜਾਣ ਵਾਲੇ ਆਖ਼ਰੀ ਸਮਾਗਮ ਵੀ ਹੋਣਗੇ।
Advertisement
Advertisement
×

