DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Oprah Winfrey ਦਾ ਟਰੋਲਰਾਂ ਨੂੰ ਜਵਾਬ; ਪੈਰਿਸ ਫੈਸ਼ਨ ਵੀਕ ਦੌਰਾਨ ‘90 ਸਾਲਾ ਬਜ਼ੁਰਗ’ ਵਾਂਗ ਤੁਰਨ ਦਾ ਉਡਾਇਆ ਸੀ ਮਜ਼ਾਕ

ਮਸ਼ਹੂਰ ਟੈਲੀਵਿਜ਼ਨ ਹੋਸਟ Oprah Winfrey ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਤੋਰ ਦਾ ਮਜ਼ਾਕ ਉਡਾਉਣ ਵਾਲੇ ਟਰੋਲਰਾਂ ਨੂੰ ਹਾਸੇ-ਹਾਸੇ ਵਿੱਚ ਜਵਾਬ ਦਿੱਤਾ ਹੈ। ਹਾਲ ਹੀ ਵਿੱਚ ਪੈਰਿਸ ਫੈਸ਼ਨ ਵੀਕ ਦੌਰਾਨ ਓਪਰਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ...

  • fb
  • twitter
  • whatsapp
  • whatsapp
Advertisement

ਮਸ਼ਹੂਰ ਟੈਲੀਵਿਜ਼ਨ ਹੋਸਟ Oprah Winfrey ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਤੋਰ ਦਾ ਮਜ਼ਾਕ ਉਡਾਉਣ ਵਾਲੇ ਟਰੋਲਰਾਂ ਨੂੰ ਹਾਸੇ-ਹਾਸੇ ਵਿੱਚ ਜਵਾਬ ਦਿੱਤਾ ਹੈ। ਹਾਲ ਹੀ ਵਿੱਚ ਪੈਰਿਸ ਫੈਸ਼ਨ ਵੀਕ ਦੌਰਾਨ ਓਪਰਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਆਪਣੀ ਕਰੀਬੀ ਦੋਸਤ ਗੇਲ ਕਿੰਗ ਨਾਲ ਬਹੁਤ ਹੌਲੀ-ਹੌਲੀ ਤੁਰਦੀ ਨਜ਼ਰ ਆ ਰਹੀ ਸੀ। ਇੰਟਰਨੈੱਟ ਵਰਤੋਂਕਾਰਾਂ ਨੇ ਇਸ ਦੀ ਤੁਲਨਾ ‘90 ਸਾਲ ਦੇ ਬਜ਼ੁਰਗਾਂ ਦੀ ਚਾਲ’ ਨਾਲ ਕਰਦਿਆਂ ਉਨ੍ਹਾਂ ਨੂੰ ਖ਼ੂਬ ਟ੍ਰੋਲ ਕੀਤਾ ਸੀ। ਹੁਣ 72 ਸਾਲਾ ਓਪਰਾ ਨੇ ਇਸ ਪਿੱਛੇ ਦੀ ਅਸਲ ਵਜ੍ਹਾ ਦੱਸਦਿਆਂ ਟਰੋਲਰਾਂ ਦੀ ਬੋਲਤੀ ਬੰਦ ਕਰ ਦਿੱਤੀ ਹੈ।

ਓਪਰਾ ਨੇ ਇੱਕ ਹਾਲੀਆ ਇੰਟਰਵਿਊ ਦੌਰਾਨ ਦੱਸਿਆ ਕਿ ਜਿਸ ਵੇਲੇ ਉਹ ਕਾਰ ਵਿੱਚੋਂ ਉਤਰੀ, ਉਸ ਦੇ ਸਟਾਈਲਿਸਟ ਨੇ ਉਸ ਨੂੰ ਫੈਸ਼ਨੇਬਲ ਧੁੱਪ ਦੀਆਂ ਐਨਕਾਂ ਫੜਾ ਦਿੱਤੀਆਂ ਸਨ। ਓਪਰਾ ਮੁਤਾਬਕ, “ਮੈਂ ਨਜ਼ਰ ਵਾਲੀਆਂ ਐਨਕਾਂ ਜਾਂ ਲੈਂਜ਼ ਲਗਾਉਂਦੀ ਹਾਂ, ਪਰ ਉਹ ਐਨਕਾਂ ਨਜ਼ਰ ਵਾਲੀਆਂ ਨਹੀਂ ਸਨ। ਮੈਨੂੰ ਸਾਹਮਣੇ ਕੁਝ ਵੀ ਸਾਫ਼ ਦਿਖਾਈ ਨਹੀਂ ਦੇ ਰਹੀ ਸੀ, ਜਿਸ ਕਾਰਨ ਮੈਂ ਡਰ ਕੇ ਹੌਲੀ ਕਦਮ ਪੁੱਟ ਰਹੀ ਸੀ।”

Advertisement

ਓਪਰਾ ਨੇ ਹੱਸਦਿਆਂ ਕਿਹਾ ਕਿ ਲੋਕਾਂ ਨੂੰ ਲੱਗ ਰਿਹਾ ਸੀ ਕਿ ਮੈਂ ਬੁੱਢੀ ਹੋ ਗਈ ਹਾਂ, ਪਰ ਅਸਲ ਵਿੱਚ ਮੈਂ ਅੰਨ੍ਹੇਵਾਹ ਤੁਰ ਰਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੋਸਤ ਗੇਲ ਕਿੰਗ ਦੇ ਪੈਰਾਂ ਦੀਆਂ ਦੋ ਉਂਗਲਾਂ ਟੁੱਟੀਆਂ ਹੋਈਆਂ ਸਨ, ਜਿਸ ਕਾਰਨ ਉਹ ਵੀ ਸਹੀ ਢੰਗ ਨਾਲ ਨਹੀਂ ਤੁਰ ਪਾ ਰਹੀ ਸੀ। ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੀ ਓਪਰਾ ਨੇ ਹਾਲ ਹੀ ਵਿੱਚ ਆਪਣੀਆਂ ਵਰਕਆਊਟ ਵੀਡੀਓਜ਼ ਸਾਂਝੀਆਂ ਕਰਕੇ ਆਪਣੀ ਮਜ਼ਬੂਤੀ ਦਾ ਸਬੂਤ ਵੀ ਦਿੱਤਾ ਸੀ।

Advertisement

Advertisement
×