ਮੁੰਬਈ: ਅਦਾਕਾਰਾ ਨੋਰਾ ਫਤੇਹੀ ਇਸ ਸਮੇਂ ਅਜ਼ਰਬਾਇਜਾਨ ਵਿੱਚ ਆਪਣੀ ਆਉਣ ਵਾਲੀ ਫ਼ਿਲਮ ‘ਕਰੈਕ-ਜੀਤੇਗਾ ਤੋ ਜੀਏਗਾ’ ਦੀ ਸ਼ੂਟਿੰਗ ਅਦਾਕਾਰ ਵਿਦਯੁਤ ਜਾਮਵਾਲ ਨਾਲ ਕਰ ਰਹੀ ਹੈ। ਨੋਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੂਟਿੰਗ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਇੱਕ ਵੀਡੀਓ ਵਿੱਚ ਨੋਰਾ ਇਹ ਕਹਿੰਦੀ ਸੁਣਾਈ ਦੇ ਰਹੀ ਹੈ, ‘ਬਾਕੂ ਵਿੱਚ ਸ਼ੂਟਿੰਗ ਦਾ ਪਹਿਲਾ ਦਿਨ। ਇਹ ਰਾਤ ਦੀ ਸ਼ੂਟਿੰਗ ਹੈ ਅਤੇ ਬਾਕੂ ਬਹੁਤ ਪਿਆਰਾ ਲੱਗ ਰਿਹਾ ਹੈ। ਇਹ ਇੱਕ ਸੁੰਦਰ ਸ਼ਾਂਤ ਥਾਂ ਹੈ। ਅਸੀਂ ਬਿਨਾਂ ਕਿਸੇ ਸਮੱਸਿਆ ਦੇ ਇਸ ਨੂੰ ਵੱਧ ਤੋਂ ਵੱਧ ਵਲੌਗ ਕਰਨ ਜਾ ਰਹੇ ਹਾਂ।’ ਦੂਜੇ ਕਲਿੱਪ ਵਿੱਚ, ਅਭਿਨੇਤਰੀ ਇੱਕ ਕੈਫੇ ਵਿੱਚ ਬੈਠੀ ਇੱਕ ਸਹਿਕਰਮੀ ਨਾਲ ‘ਬਲੈਕ ਟੀ’ ਪੀਂਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਨੇ ਆਖਿਆ,‘‘ਅਸੀਂ ਚਾਹ ਪੀ ਰਹੇ ਹਾਂ ਅਤੇ ਹੁਣੇ-ਹੁਣੇ ਸੈੱਟ ਤੋਂ ਭੱਜ ਕੇ ਆਏ ਹਾਂ। ਉਮੀਦ ਹੈ ਕਿ ਕੋਈ ਸਾਡੀ ਉਡੀਕ ਨਹੀਂ ਕਰ ਰਿਹਾ ਹੋਵੇਗਾ। ਇੱਕ ਹੋਰ ਕਲਿੱਪ ਵਿੱਚ ਉਸ ਨੇ ਆਪਣੇ ਸ਼ੂਟਿੰਗ ਦੇ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਕਿਹਾ, ‘ਮੈਂ ਇਸ ਨੂੰ ਦਸਤਾਵੇਜ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਫ਼ਿਲਮ ‘ਕਰਕ-ਜੀਤੇਗਾ ਤੋ ਜੀਏਗਾ’ ਦਾ ਨਿਰਦੇਸ਼ਨ ਆਦਿਤਿਆ ਦੱਤ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੀ ਕਹਾਣੀ ਦੋ ਭਰਾਵਾਂ ’ਤੇ ਅਧਾਰਿਤ ਹੈ, ਜੋ ਜਿੱਤਣ ਲਈ ਖਤਰਨਾਕ ਸਟੰਟ ਕਰਦੇ ਹਨ। ਇਸ ਦੀ ਕਹਾਣੀ ਸਾਰਿਮ ਮੋਮਿਨ ਅਤੇ ਰੇਹਾਨ ਖਾਨ ਨੇ ਲਿਖੀ ਹੈ। ਇਸ ਵਿੱਚ ਅਰਜੁਨ ਰਾਮਪਾਲ ਵੀ ਹਨ। -ਆਈਏਐੱਨਐੱਸ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd