DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚਾਰਟਰਡ ਜਹਾਜ਼ ਨੂੰ 'ਖਿਡੌਣਾ ਜਹਾਜ਼' ਕਹਿ ਕੇ ਫਸੀ ਨੋਰਾ ਫ਼ਤੇਹੀ, ਤਿੰਨ ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਦਾਇਰ

ਸੀਨੀਅਰ ਸਿਵਲ ਜੱਜ ਆਰ. ਅਗਰਵਾਲ ਦੀ ਅਦਾਲਤ ਵੱਲੋਂ 25 ਸਤੰਬਰ ਨੂੰ ਕੀਤੀ ਜਾਵੇਗੀ ਮਾਮਲੇ ਦੀ ਅਗਲੀ ਸੁਣਵਾਈ

  • fb
  • twitter
  • whatsapp
  • whatsapp
Advertisement

ਬਾਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਵਿਰੁੱਧ ਇੱਕ ਏਅਰਲਾਈਨ ਨੇ ਗਾਂਧੀਨਗਰ ਅਦਾਲਤ ਵਿੱਚ ਤਿੰਨ ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ਦਾ ਦੋਸ਼ ਹੈ ਕਿ ਸੋਸ਼ਲ ਮੀਡੀਆ 'ਤੇ ਨੋਰਾ ਦੀਆਂ ''ਅਪਮਾਨਜਨਕ ਅਤੇ  ਗ਼ੈਰ-ਜ਼ਿੰਮੇਵਾਰਾਨਾ'' ਟਿੱਪਣੀਆਂ - ਜਿਨ੍ਹਾਂ ਵਿੱਚ ਉਨ੍ਹਾਂ ਨੇ ਕੰਪਨੀ ਦੇ ਚਾਰਟਰਡ ਜਹਾਜ਼ ਨੂੰ ਖਿਡੌਣਾ ਜਹਾਜ਼ ਕਿਹਾ ਸੀ - ਨਾਲ ਕੰਪਨੀ ਦੀ ਸਾਖ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਸੀਨੀਅਰ ਸਿਵਲ ਜੱਜ ਆਰ. ਅਗਰਵਾਲ ਦੀ ਅਦਾਲਤ ਇਸ ਮਾਮਲੇ ਦੀ ਸੁਣਵਾਈ 25 ਸਤੰਬਰ ਨੂੰ ਕਰੇਗੀ। ਕੰਪਨੀ ਨੇ ਦੋਸ਼ ਲਾਇਆ ਕਿ 4.6 ਕਰੋੜ ਤੋਂ ਵੱਧ ਫ਼ਾਲੋਅਰਜ਼ ਦੀ ਗਿਣਤੀ ਵਾਲੀ ਅਦਾਕਾਰਾ ਦੇ ''ਗ਼ੈਰ-ਜ਼ਿੰਮੇਵਾਰਾਨਾ'' ਬਿਆਨਾਂ ਦੀ ਵਜ੍ਹਾ ਨਾਲ ਬੁਕਿੰਗਾਂ ਰੱਦ ਹੋਈਆਂ ਅਤੇ ਕੰਪਨੀ ਦੇ ਵਪਾਰਕ ਕੰਮਕਾਜ ਨੂੰ ਭਾਰੀ ਨੁਕਸਾਨ ਪਹੁੰਚਿਆ।

Advertisement

ਇਸ ਸਾਲ ਅਪਰੈਲ ਵਿੱਚ ਦਾਇਰ ਮੁਕੱਦਮੇ ਵਿੱਚ ਕਿਹਾ ਗਿਆ ਕਿ ਫ਼ਤੇਹੀ ਨੇ ਬਿਆਨ ''ਲਾਪਰਵਾਹ, ਗ਼ੈਰ-ਜ਼ਿੰਮੇਵਾਰਾਨਾ ਅਤੇ ਬਿਨਾਂ ਕਿਸੇ ਤਕਨੀਕੀ ਜਾਣਕਾਰੀ, ਪੁਸ਼ਟੀ ਜਾਂ ਤੱਥਾਂ ਦੇ ਆਧਾਰ ਤੋਂ ਦਿੱਤੇ'' ਸਨ। 'ਡਿਊਨਜ਼ ਐਵੀਏਸ਼ਨ' ਨੇ ਕਿਹਾ ਕਿ ਫ਼ਤੇਹੀ ਦੇ ਵੱਡੀ ਗਿਣਤੀ ਵਿੱਚ ਫ਼ਾਲੋਅਰ ਹੋਣ ਕਾਰਨ, ਉਨ੍ਹਾਂ ਦੇ ''ਗ਼ੈਰ-ਜ਼ਿੰਮੇਵਾਰਾਨਾ ਬਿਆਨਾਂ'' ਨਾਲ ਕੰਪਨੀ ਦੀ ''ਸਾਖ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਅਤੇ ਵਪਾਰਕ ਤੌਰ 'ਤੇ ਬੁਰਾ ਅਸਰ ਪਿਆ ਹੈ।

Advertisement

Advertisement
×