ਨਿੱਕ ਨੇ ਪ੍ਰਿਯੰਕਾ ਨਾਲ ਲਈ ਸੈਲਫੀ ਸੋਸ਼ਲ ਮੀਡੀਆ ’ਤੇ ਕੀਤੀ ਸਾਂਝੀ

ਨਿੱਕ ਨੇ ਪ੍ਰਿਯੰਕਾ ਨਾਲ ਲਈ ਸੈਲਫੀ ਸੋਸ਼ਲ ਮੀਡੀਆ ’ਤੇ ਕੀਤੀ ਸਾਂਝੀ

ਲਾਸ ਏਂਜਲਸ, 28 ਮਾਰਚ

ਹੌਲੀਵੁੱਡ ਗਾਇਕ ਨਿੱਕ ਜੋਨਸ ਨੇ ਆਪਣੀ ਪਤਨੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨਾਲ ਲਈ ਸੈਲਫੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਚਮਕਦੀ ਧੁੱਪ ਦੌਰਾਨ ਖਿੱਚੀ ਤਸਵੀਰ ਵਿੱਚ ਪ੍ਰਿਯੰਕਾ ਨੇ ਸਵੈਟਰ ਪਹਿਨਿਆ ਹੋਇਆ ਹੈ ਅਤੇ ਉਹ ਬਹੁਤ ਜਚ ਰਹੀ ਹੈ ਜਦੋਂਕਿ ਨਿੱਕ ਨੇ ‘ਸਵੈਟਸ਼ਰਟ’ ਪਾ ਕੇ ਟੋਪੀ ਲਈ ਹੋਈ ਹੈ। ਉਸ ਨੇ ਲਿਖਿਆ,‘‘ਮੇਰਾ ਦਿਲ ਇਮੋਜੀ ਨਾਲ। ਅਕਸਰ ਪ੍ਰਿਯੰਕਾ ਤੇ ਨਿੱਕ ਆਪਣੇ ਚਾਹੁਣ ਵਾਲਿਆਂ ਨਾਲ ਤਸਵੀਰਾਂ ਸਾਂਝੀਆਂ ਕਰਕੇ ਮੌਜ ਮਸਤੀ ਕਰਦੇ ਹਨ। ਕੁਝ ਹਫ਼ਤੇ ਪਹਿਲਾਂ ਨੇ ਪ੍ਰਿਯੰਕਾ ਨੇ ਨਿੱਕ ਦੀ ਨਵੀਂ ਐਲਬਮ ‘ਸਪੇਸਮੈਨ’ ਦੀ ਪ੍ਰਮੋਸ਼ਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਸੀ। ਸਾਲ 2016 ਤੋਂ ਬਾਅਦ ਇਹ ਨਿੱਕ ਦੀ ਪਹਿਲੀ ‘ਸੋਲੋ ਐਲਬਮ’ ਸੀ। ਇਸ ਜੋੜੇ ਨੇ ਲੰਘੀ 15 ਮਾਰਚ ਨੂੰ ਆਸਕਰ ਪੁਰਸਕਾਰ ਲਈ ਨਾਮਜ਼ਦਗੀਆਂ ਦਾ ਐਲਾਨ ਕੀਤਾ ਸੀ। ਪ੍ਰਿਯੰਕਾ ਦੀ ਫ਼ਿਲਮ ‘ਦਿ ਵਾਈਟ ਟਾਈਗਰ’ ਆਸਕਰ ਦੀ ‘ਬੈਸਟ ਅਡੈਪਟਡ ਸਕਰੀਨਪਲੇਅ’ ਸ਼੍ਰੇਣੀ ਲਈ ਨਾਮਜ਼ਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਨਿੱਕ ਤੇ ਪ੍ਰਿਯੰਕਾ ਨੇ ਸਾਲ 2018 ਦੌਰਾਨ ਜੋਧਪੁਰ ਵਿਚ ਵਿਆਹ ਕਰਵਾਇਆ ਸੀ। ਇਹ ਵਿਆਹ ਕ੍ਰਿਸ਼ੀਅਨ ਤੇ ਹਿੰਦੂ ਰਵਾਇਤਾਂ ਅਨੁਸਾਰ ਹੋਇਆ ਸੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All