ਨਵਾਜ਼ੂਦੀਨ ਦੀ ਪਤਨੀ ਨੇ ਬਿਆਨ ਦਰਜ ਕਰਵਾਏ

ਨਵਾਜ਼ੂਦੀਨ ਦੀ ਪਤਨੀ ਨੇ ਬਿਆਨ ਦਰਜ ਕਰਵਾਏ

ਮੁਜ਼ੱਫਰਨਗਰ, 13 ਸਤੰਬਰ

ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੇ ਪਤੀ ਅਤੇ ਊਸ ਦੇ ਚਾਰ ਪਰਿਵਾਰਕ ਮੈਂਬਰਾਂ ਖਿਲਾਫ਼ ਇਥੋਂ ਦੇ ਬੁਧਾਣਾ ਪੁਲੀਸ ਸਟੇਸ਼ਨ ’ਚ ਬਿਆਨ ਦਰਜ ਕਰਵਾਏ ਹਨ। ਐੱਸਐੱਚਓ ਕੁਸ਼ਲਪਾਲ ਸਿੰਘ ਨੇ ਦੱਸਿਆ ਕਿ ਆਲੀਆ ਮੁੰਬਈ ਤੋਂ ਇਥੇ ਬਿਆਨ ਦਰਜ ਕਰਵਾਊਣ ਲਈ ਆਈ ਸੀ। ਊਸ ਨੇ 27 ਜੁਲਾਈ ਨੂੰ ਮੁੰਬਈ ਪੁਲੀਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਸੀ ਜਿਥੋਂ ਇਹ ਐੱਫਆਈਆਰ ਬੁਧਾਣਾ ਪੁਲੀਸ ਸਟੇਸ਼ਨ ਭੇਜ ਦਿੱਤੀ ਗਈ ਸੀ ਕਿਊਂਕਿ ਅਪਰਾਧ ਦਾ ਖੇਤਰ ਇਸ ਪੁਲੀਸ ਸਟੇਸ਼ਨ ਤਹਿਤ ਪੈਂਦਾ ਹੈ। ਊਸ ਨੇ ਬਿਆਨ ’ਚ ਅਦਾਕਾਰ ਦੇ ਭਰਾ ਮਿਨਹਾਜੂਦੀਨ ਸਿੱਦੀਕੀ ’ਤੇ ਛੇੜਖਾਨੀ ਦੇ ਵੀ ਦੋਸ਼ ਲਾਏ ਹਨ ਜਿਸ ਬਾਰੇ ਊਸ ਨੇ ਸਹੁਰਾ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਪਰ ਊਸ ਨੂੰ ਖਾਮੋਸ਼ ਰਹਿ ਕੇ ਪਰਿਵਾਰ ਅੰਦਰ ਹੀ ਮਾਮਲਾ ਸੁਲਝਾਊਣ ਲਈ ਕਿਹਾ ਗਿਆ ਸੀ। ਜ਼ਿਕਰਯੋਗ ਹੈ ਕਿ ਨਵਾਜ਼ੂਦੀਨ ਲੌਕਡਾਊਨ ਦੌਰਾਨ ਮੁੰਬਈ ਤੋਂ ਬੁਧਾਣਾ ਆ ਗਿਆ ਸੀ ਅਤੇ ਊਸ ਤੋਂ ਬਾਅਦ ਊਹ ਇਥੇ ਹੀ ਰਹਿ ਰਿਹਾ ਹੈ। ਊਂਜ ਊਸ ਦੇ ਪਰਿਵਾਰਕ ਸੂਤਰਾਂ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਆਲੀਆ ਬਿਆਨ ਦਰਜ ਕਰਵਾਊਣ ਲਈ ਆਈ ਤਾਂ ਅਦਾਕਾਰ ਆਪਣੇ ਘਰ ਮੌਜੂਦ ਨਹੀਂ ਸੀ ਅਤੇ ਊਹ ਦੇਹਰਾਦੂਨ ਗਿਆ ਹੋਇਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All