National Film Awards: ‘ਆਰਟੀਕਲ 370’ ਬਣੀ ਸਰਵੋਤਮ ਫਿਲਮ; ਯਾਮੀ ਗੌਤਮ ਨੂੰ ਮਿਲਿਆ ਸਰਵੋਤਮ ਅਦਾਕਾਰਾ ਦਾ ਖ਼ਿਤਾਬ
ਮਾਮੂਤੀ ਅਤੇ ਕਾਰਤਿਕ ਆਰੀਅਨ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ਐਵਾਰਡ
Article 370 Awards: 72ਵੇਂ ਕੌਮੀ ਫਿਲਮ ਪੁਰਸਕਾਰਾਂ (National Film Awards) ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਫਿਲਮ 'ਆਰਟੀਕਲ 370' ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਫਿਲਮ ਨੂੰ ਸਭ ਤੋਂ ਵਧੀਆ ਫੀਚਰ ਫਿਲਮ (Best Feature Film) ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਫਿਲਮ ਵਿੱਚ ਸ਼ਾਨਦਾਰ ਅਦਾਕਾਰੀ ਕਰਨ ਲਈ ਅਦਾਕਾਰਾ ਯਾਮੀ ਗੌਤਮ ਨੇ ਸਰਵੋਤਮ ਅਦਾਕਾਰਾ (Best Actress) ਦਾ ਵੱਕਾਰੀ ਪੁਰਸਕਾਰ ਆਪਣੇ ਨਾਮ ਕਰ ਲਿਆ ਹੈ।
ਜੇਕਰ ਮੁੱਖ ਅਦਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਾਰ ਸਰਵੋਤਮ ਅਦਾਕਾਰ (Best Actor) ਦੀ ਟਰਾਫੀ ਦੋ ਕਲਾਕਾਰਾਂ ਨੇ ਸਾਂਝੀ ਕੀਤੀ ਗਈ ਹੈ। ਅਦਾਕਾਰ ਮਾਮੂਤੀ ਨੂੰ ਉਨ੍ਹਾਂ ਦੀ ਫਿਲਮ 'ਭ੍ਰਮਯੁਗਮ' ਅਤੇ ਅਦਾਕਾਰ ਕਾਰਤਿਕ ਆਰੀਅਨ ਨੂੰ ਫਿਲਮ 'ਚੰਦੂ ਚੈਂਪੀਅਨ' ਵਿੱਚ ਨਿਭਾਈ ਬਿਹਤਰੀਨ ਭੂਮਿਕਾ ਲਈ ਸਾਂਝੇ ਤੌਰ 'ਤੇ ਸਰਵੋਤਮ ਅਦਾਕਾਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਇਸ ਵਾਰ ਦੇ ਕੌਮੀ ਫਿਲਮ ਪੁਰਸਕਾਰਾਂ ਵਿੱਚ ਦੱਖਣ ਭਾਰਤੀ ਸਿਨੇਮਾ ਦਾ ਵੀ ਬੋਲਬਾਲਾ ਰਿਹਾ ਹੈ। ਸੁਪਰਹਿੱਟ ਤੇਲਗੂ ਫਿਲਮ ‘ਕਲਕੀ 2898 ਏ ਡੀ‘ (Kalki 2898 AD) ਨੇ ਭਰਪੂਰ ਮਨੋਰੰਜਨ ਲਈ ਸਭ ਤੋਂ ਵਧੀਆ ਫਿਲਮ (Best Popular Film providing wholesome entertainment) ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਇਹ ਫਿਲਮ ਆਪਣੇ ਸ਼ਾਨਦਾਰ ਵਿਜ਼ੂਅਲਸ ਅਤੇ ਵਧੀਆ ਕਹਾਣੀ ਕਰਕੇ ਦਰਸ਼ਕਾਂ ਵਿੱਚ ਕਾਫੀ ਹਰਮਨਪਿਆਰੀ ਰਹੀ ਸੀ, ਜਿਸ ਸਦਕਾ ਇਸ ਨੇ ਇਹ ਵੱਡਾ ਮੁਕਾਮ ਹਾਸਲ ਕੀਤਾ ਹੈ।
ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਫਿਲਮ ‘ਸ੍ਰੀਕਾਂਤ’ ਨੂੰ ਸਭ ਤੋਂ ਵਧੀਆ ਹਿੰਦੀ ਫਿਲਮ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਇਸ ਤੋਂ ਇਲਾਵਾ ਵੱਖ-ਵੱਖ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਨੇ ਵੀ ਬਾਜ਼ੀ ਮਾਰੀ ਹੈ, ਜਿਸ ਤਹਿਤ ਤਾਮਿਲ ਫਿਲਮ 'ਰਾਯਨ' ਨੂੰ ਸਰਵੋਤਮ ਤਾਮਿਲ ਫਿਲਮ, 'ਕਮੇਟੀ ਕੁਰਰੋਲੂ' ਨੂੰ ਸਰਵੋਤਮ ਤੇਲਗੂ ਫਿਲਮ, 'ਲਾਹਰੀ' ਨੂੰ ਸਰਵੋਤਮ ਓੜੀਆ ਫਿਲਮ, 'ਮੁਕਾਮ ਪੋਸਟ ਬੌਮਬਿਲਵਾੜੀ' ਨੂੰ ਸਰਵੋਤਮ ਮਰਾਠੀ ਫਿਲਮ ਅਤੇ 'ਸੁਨੀਤਾ' ਨੂੰ ਸਰਵੋਤਮ ਮਨੀਪੁਰੀ ਫਿਲਮ ਦਾ ਪੁਰਸਕਾਰ ਮਿਲਿਆ ਹੈ।
ਇਸ ਦੇ ਨਾਲ ਹੀ ਬਿਹਤਰੀਨ ਸਿਨੇਮਾ ਦੀ ਸੂਚੀ ਵਿੱਚ ਫਿਲਮ 'ਕੈਪਟਨ ਮਿਲਰ' ਅਤੇ 'ਮੇਯਿਆਜ਼ਗਨ' ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਪੈਸ਼ਲ ਮੈਂਸ਼ਨ (ਵਿਸ਼ੇਸ਼ ਜ਼ਿਕਰ) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

