ਮੁੰਬਈ: ਅਦਾਕਾਰਾ ਮ੍ਰਿਨਾਲ ਠਾਕੁਰ ਮਸ਼ਹੂਰ ਤਾਮਿਲ ਫਿਲਮ ‘ਥਡਮ’ ਦੇ ਹਿੰਦੀ ਰੀਮੇਕ ਵਿੱਚ ਆਦਿੱਤਿਆ ਰੌਇ ਕਪੂਰ ਨਾਲ ਦਿਖਾਈ ਦੇਵੇਗੀ। ਫਿਲਮ ਦੇ ਹਿੰਦੀ ਰੂਪਾਂਤਰਨ ਦਾ ਨਿਰਦੇਸ਼ਨ ਵਰਦਾਨ ਕੇਟਕਰ ਕਰਨਗੇ ਅਤੇ ‘ਤੂਫ਼ਾਨ’ ਦੀ ਅਦਾਕਾਰਾ ਪੁਲੀਸ ਕਰਮੀ ਦੀ ਭੂਮਿਕਾ ਨਿਭਾਏਗੀ। ਰਿਤਿਕ ਰੌਸ਼ਨ ਦੀ ਫਿਲਮ ‘ਸੁਪਰ 30’ ਅਤੇ ਜੌਹਨ ਅਬਰਾਹਿਮ ਦੀ ਫਿਲਮ ‘ਬਾਟਲਾ ਹਾਊਸ’ ਵਿੱਚ ਭੂਮਿਕਾ ਨਿਭਾਉਣ ਵਾਲੀ ਠਾਕੁਰ ਨੇ ਕਿਹਾ ਕਿ ਉਸ ਨੇ ਕਹਾਣੀ ਸੁਣਦਿਆਂ ਸਾਰ ਹੀ ਫਿਲਮ ਕਰਨ ਦਾ ਮਨ ਬਣਾ ਲਿਆ ਸੀ। ਮ੍ਰਿਨਾਲ ਠਾਕੁਰ ਨੇ ਕਿਹਾ, ‘‘ਮੇਰਾ ਕਿਰਦਾਰ ਬਹੁਤ ਹੀ ਦਿਲਚਸਪ ਹੈ ਅਤੇ ਪੁਲੀਸ ਦੀ ਭੂਮਿਕਾ ਨਿਭਾਉਣਾ ਹਮੇਸ਼ਾ ਮੇਰੀ ਤਾਂਘ ਰਿਹਾ ਹੈ। ਇਹ ਉਨ੍ਹਾਂ ਸਾਰੇ ਕਿਰਦਾਰਾਂ ਵਿੱਚੋਂ ਵੱਖਰੀ ਭੂਮਿਕਾ ਹੋਵੇਗੀ, ਜੋ ਮੈਂ ਹੁਣ ਤੱਕ ਨਿਭਾਏ ਹਨ ਅਤੇ ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਇਸ ਨੂੰ ਦੇਖਣਗੇ।’’ ਸਾਲ 2019 ਵਿੱਚ ਆਈ ਇਸ ਤਾਮਿਲ ਐਕਸ਼ਨ ਫਿਲਮ ਦਾ ਨਿਰਦੇਸ਼ਨ ਮਗੀਜ਼ ਤਿਰੂਮੇਨੀ ਨੇ ਕੀਤਾ ਸੀ ਅਤੇ ਇਸ ਵਿੱਚ ਅਰੁਣ ਵਿਜੈ ਨੇ ਦੋਹਰੀ ਭੂਮਿਕਾ ਨਿਭਾਈ ਸੀ। ਫਿਲਮ ’ਚ ਤਾਨਿਆ ਹੋਪ, ਸਮਰਿਤੀ ਵੈਂਕਟ ਅਤੇ ਵਿਦਿਆ ਪ੍ਰਦੀਪ ਨੇ ਵੀ ਕੰਮ ਕੀਤਾ ਸੀ। ਇਸ ਦਾ ਹਿੰਦੀ ਰੂਪਾਂਤਰਨ ਇਸ ਸਾਲ ਅਕਤੂਬਰ ਵਿੱਚ ਰਿਲੀਜ਼ ਹੋਵੇਗੇ। ਮ੍ਰਿਨਾਲ ਠਾਕੁਰ ਹਾਲ ਹੀ ਵਿੱਚ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਈ ਫਿਲਮ ‘ਤੂਫਾਨ’ ਵਿੱਚ ਫਰਹਾਨ ਅਖ਼ਤਰ ਨਾਲ ਦਿਖਾਈ ਦਿੱਤੀ ਸੀ। ਉਹ ਜਲਦੀ ਹੀ ਸ਼ਾਹਿਦ ਕਪੂਰ ਨਾਲ ‘ਜਰਸੀ’ ਵਿੱਚ ਦਿਖਾਈ ਦੇਵਗੀ। -ਪੀਟੀਆਈ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd