DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਹੜੀ ਵਾਲੇ ਦਿਨ ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਘਰ ਮਾਤਮ, ਪਿਤਾ ਦਾ ਹੋਇਆ ਦੇਹਾਂਤ

ਉੱਘੀਆਂ ਹਸਤੀਆਂ ਨੇ ਗਾਇਕ ਨਾਲ ਵੰਡਾਇਆ ਦੁੱਖ

  • fb
  • twitter
  • whatsapp
  • whatsapp
Advertisement

ਲੋਹੜੀ ਮੌਕੇ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਨੂੰ ਵੱਡਾ ਸਦਮਾ ਲੱਗਾ ਹੈ। ਅਰਜਨ ਢਿੱਲੋਂ ਦੇ ਪਿਤਾ ਬੂਟਾ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ ਲਗਪਗ 70 ਸਾਲ ਸੀ। ਜਾਣਕਾਰੀ ਅਨੁਸਾਰ ਅਰਜਨ ਢਿੱਲੋਂ ਦੇ ਪਿਤਾ ਕੁਝ ਸਮੇਂ ਤੋਂ ਬਿਮਾਰ ਸਨ ਤੇ ਉਨ੍ਹਾਂ ਨੂੰ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ।

ਇਸ ਦੁਖਦਾਈ ਖਬਰ ਨਾਲ ਜਿੱਥੇ ਗਾਇਕ ਦੇ ਘਰ ਵਿੱਚ ਮਾਤਮ ਪਸਰ ਗਿਆ ਹੈ ਤਾਂ ਉੱਘੀਆਂ ਹਸਤੀਆਂ ਤੇ ਪ੍ਰਸ਼ੰਸਕ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਦੱਸ ਦਈਏ ਕਿ ਅਰਜਨ ਢਿੱਲੋਂ ਪੰਜਾਬੀ ਇੰਡਸਟਰੀ ਦੇ ਇੱਕ ਮਕਬੂਲ ਕਲਾਕਾਰ ਹਨ ਅਤੇ ਇਸ ਔਖੀ ਘੜੀ ਵਿੱਚ ਹਰ ਕੋਈ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾ ਰਿਹਾ ਹੈ।

Advertisement

Advertisement
Advertisement
×