ਮੌਨੀ ਰੌਏ ਪਹਿਲੀ ਵਾਰ ਕਾਨ ਫਿਲਮ ਫੈਸਟੀਵਲ ਪਹੁੰਚੀ : The Tribune India

ਮੌਨੀ ਰੌਏ ਪਹਿਲੀ ਵਾਰ ਕਾਨ ਫਿਲਮ ਫੈਸਟੀਵਲ ਪਹੁੰਚੀ

ਮੌਨੀ ਰੌਏ ਪਹਿਲੀ ਵਾਰ ਕਾਨ ਫਿਲਮ ਫੈਸਟੀਵਲ ਪਹੁੰਚੀ

ਕਾਨ (ਫਰਾਂਸ): ਅਦਾਕਾਰਾ ਮੌਨੀ ਰੌਏ ਕੱਲ੍ਹ ਪਹਿਲੀ ਵਾਰ ਕਾਨ ਫਿਲਮ ਫੈਸਟੀਵਲ ਵਿੱਚ ਪਹੁੰਚੀ। ਉਸ ਨੇ ਸੋਸ਼ਲ ਮੀਡੀਆ ’ਤੇ ਇਸ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਸ਼ਾਨਦਾਰ ਸ਼ੁਰੂਆਤ ’ਚ ਮਦਦ ਲਈ ਆਪਣੀ ਟੀਮ ਦੀ ਸ਼ਲਾਘਾ ਕੀਤੀ। ਤਸਵੀਰਾਂ ਦੀ ਕੈਪਸ਼ਨ ਵਿੱਚ ਉਸ ਨੇ ਕਿਹਾ, ‘‘ਪਹਿਲੀ ਵਾਰ ਕਾਨ ਦੇ ਰੈੱਡ ਕਾਰਪੈੱਟ ’ਤੇ ਤੁਰੀ। ਮੈਂ ਆਪਣੀ ਟੀਮ ਦੀ ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਮੈਂ ਤ੍ਰਿਸ਼ਲਾ ਗੋਕੁਲਦਾਰ ਦੀ ਸ਼ੁਕਰਗੁਜ਼ਾਰ ਹਾਂ। ਇਸੇ ਤਰ੍ਹਾਂ ਵਿਅਕਤੀਗਤ ਤੌਰ ’ਤੇ ਨਾਲ ਨਾ ਹੋ ਕੇ ਵੀ ਮੇਨਕਾ ਹਰਸਿੰਘਾਨੀ ਵੀਡੀਓ ਕਾਲ ਰਾਹੀਂ ਮੇਰੇ ਨਾਲ ਚੱਟਾਨ ਵਾਂਗ ਖੜ੍ਹੀ ਰਹੀ। ਬਹੁਤ ਬਹੁਤ ਪਿਆਰ। ਅਕਸ਼ੈ ਤਿਆਗੀ ਤੁਸੀਂ ਮੇਰੇ ’ਤੇ ਰੱਬ ਵਾਂਗ ਦਿਆਲਤਾ ਦਿਖਾਈ। ਪੰਖੁੜੀ ਅਤੇ ਸਾਂਤੂ ਮਿਸ਼ਰਾ ਨੇ ਮੈਨੂੰ ਰਾਹ ਦਿਖਾਇਆ ਅਤੇ ਸ਼ਕੀਲ ਬਿਨ ਅਫਜ਼ਲ ਤੇ ਵਿਲਸਨ ਬੈਲੇਰਿਨ ਵੀ ਬਹੁਤ ਦਿਆਲੂ ਤੇ ਸਬਰ ਵਾਲੇ ਦੋਸਤ ਸਾਬਤ ਹੋਏ। ਇਹ ਮੇਰੀ ਸੁਫ਼ਨਿਆਂ ਵਰਗੀ ਸ਼ੁਰੂਆਤ ਸੀ ਅਤੇ ਮੈਂ ਇਸ ਦਾ ਹਰ ਪਲ ਯਾਦ ਰੱਖਾਂਗੀ। ਆਉਣ ਵਾਲੇ ਦਿਨਾਂ ਲਈ ਮੈਂ ਇਸ ਦੀਆਂ ਕਈ ਯਾਦਾਂ ਨਾਲ ਲੈ ਕੇ ਜਾ ਰਹੀ ਹਾਂ। ਇਸ ਦੀਆਂ ਤਸਵੀਰਾਂ ਮੈਂ ਲਗਾਤਾਰ ਸਾਂਝੀਆਂ ਕਰਦੀ ਰਹਾਂਗੀ।’’ ਉਸ ਦੇ ਪ੍ਰਸ਼ੰਸਕਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਕੇ ਉਸ ਦੀ ਦਿੱਖ ਦੀ ਸ਼ਲਾਘਾ ਕੀਤੀ। -ਏਐੱਨਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All