Mother's Day special: ਮਾਂ ਦੇ ਅਣਮੁੱਲੇ ਪਿਆਰ ਦੀਆਂ 7 ਕਹਾਣੀਆ, ਕੀ ਤੁਸੀਂ ਦੇਖੀਆਂ ਨੇ ਇਹ ਫ਼ਿਲਮਾਂ !
ਬਾਲੀਵੁੱਡ ਵਿੱਚ ਮਾਂ ਦੀ ਜ਼ਿੰਦਗੀ 'ਤੇ ਆਧਾਰਿਤ ਕਈ ਸ਼ਾਨਦਾਰ ਫ਼ਿਲਮਾਂ ਬਣਾਈਆਂ ਗਈਆਂ ਹਨ। ਕੁਝ ਤਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਆਪਣੇ ਹੰਝੂ ਨਹੀਂ ਰੋਕ ਸਕੇ ਸਨ। ਕਈਆਂ ਵਿੱਚ ਮਾਂ ਨੇ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਲਈ...
ਬਾਲੀਵੁੱਡ ਵਿੱਚ ਮਾਂ ਦੀ ਜ਼ਿੰਦਗੀ 'ਤੇ ਆਧਾਰਿਤ ਕਈ ਸ਼ਾਨਦਾਰ ਫ਼ਿਲਮਾਂ ਬਣਾਈਆਂ ਗਈਆਂ ਹਨ। ਕੁਝ ਤਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਆਪਣੇ ਹੰਝੂ ਨਹੀਂ ਰੋਕ ਸਕੇ ਸਨ। ਕਈਆਂ ਵਿੱਚ ਮਾਂ ਨੇ ਆਪਣੀ ਧੀ ਦੇ ਸੁਪਨੇ ਪੂਰੇ ਕਰਨ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ। ਜੇਕਰ ਤੁਸੀਂ ਮਾਂ ਦੇ ਨਾਲ ਕੋਈ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਫ਼ਿਲਮ ਦੇਖਣਾ ਚਾਹੁੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਇਨ੍ਹਾਂ ਵਿੱਚੋਂ ਇੱਕ ਫਿਲਮ ਦੇਖ ਕੇ ਤਾਂ ਅੱਜ ਵੀ ਰੋਣਾ ਆ ਜਾਂਦਾ ਹੈ, ਉੱਥੇ ਹੀ ਆਮਿਰ ਖ਼ਾਨ ਦੀ ਇੱਕ ਫ਼ਿਲਮ ਅੱਜ ਵੀ ਲੋਕਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੰਦੀ ਹੈ।
1. ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ (Mrs. Chatterjee vs Norway)
ਇਨ੍ਹਾਂ ਵਿੱਚ ਪਹਿਲੀ ਹੈ ਰਾਣੀ ਮੁਖਰਜੀ ਦੀ 'ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ'। ਇਸ ਫ਼ਿਲਮ ਵਿੱਚ ਰਾਣੀ ਮੁਖਰਜੀ ਨੇ ਅਜਿਹੀ ਮਾਂ ਦਾ ਰੋਲ ਨਿਭਾਇਆ ਸੀ, ਜਿਸ ਨੂੰ ਦੇਖ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਗਏ ਸਨ। ਰਾਣੀ ਮੁਖਰਜੀ ਨੇ ਫ਼ਿਲਮ ਵਿੱਚ ਮਾਂ ਦੇ ਸੰਘਰਸ਼ ਅਤੇ ਆਪਣੇ ਬੱਚਿਆਂ ਨੂੰ ਪਾਉਣ ਲਈ ਜੋ ਅਦਾਕਾਰੀ ਕੀਤੀ, ਉਸ ਲਈ ਲੋਕ ਅੱਜ ਵੀ ਉਨ੍ਹਾਂ ਦੀ ਤਾਰੀਫ਼ ਕਰਦੇ ਹਨ।
2. ਪੰਗਾ (Panga)
ਦੂਜੀ ਫ਼ਿਲਮ ਹੈ ਕੰਗਨਾ ਰਣੌਤ ਦੀ 'ਪੰਗਾ'। ਫ਼ਿਲਮ ਵਿੱਚ ਕੰਗਨਾ ਨੇ ਇੱਕ ਅਜਿਹੀ ਔਰਤ ਦੀ ਕਹਾਣੀ ਨੂੰ ਦਿਖਾਇਆ ਹੈ, ਜੋ ਵਿਆਹ ਅਤੇ ਮਾਂ ਬਣਨ ਤੋਂ ਬਾਅਦ ਆਪਣੇ ਪੁਰਾਣੇ ਸੁਪਨਿਆਂ ਨੂੰ ਦੁਬਾਰਾ ਜਿਉਣ ਦਾ ਸੁਪਨਾ ਦੇਖਦੀ ਹੈ। ਇਹ ਫ਼ਿਲਮ ਦਿਖਾਉਂਦੀ ਹੈ ਕਿ ਮਾਂ ਬਣਨ ਤੋਂ ਬਾਅਦ ਵੀ ਹਰ ਮਹਿਲਾ ਆਪਣੀ ਪਛਾਣ ਬਣਾ ਸਕਦੀ ਹੈ।
3. ਨਿਲ ਬਟੇ ਸੰਨਾਟਾ (Nil Battey Sannata)
ਤੀਜੀ ਹੈ ਸਵਰਾ ਭਾਸਕਰ ਦੀ 'ਨਿਲ ਬਟੇ ਸੰਨਾਟਾ'। ਇਹ ਫ਼ਿਲਮ ਇੱਕ ਸਿੰਗਲ ਮਦਰ ਅਤੇ ਉਸ ਦੀ ਧੀ ਦੇ ਖ਼ੂਬਸੂਰਤ ਰਿਸ਼ਤੇ 'ਤੇ ਆਧਾਰਿਤ ਹੈ। ਇਸ ਫ਼ਿਲਮ ਦੀ ਕਹਾਣੀ ਵਿੱਚ ਮਾਂ ਆਪਣੀ ਧੀ ਦੇ ਬਿਹਤਰ ਭਵਿੱਖ ਲਈ ਖ਼ੁਦ ਦੁਬਾਰਾ ਪੜ੍ਹਾਈ ਸ਼ੁਰੂ ਕਰਦੀ ਹੈ।
4. ਮਿਮੀ (Mimi)
ਕ੍ਰਿਤੀ ਸੈਨਨ ਦੀ ਫ਼ਿਲਮ 'ਮਿਮੀ'। ਸਰੋਗੇਸੀ ਅਤੇ ਮਾਂ-ਬੱਚੇ ਦੇ ਰਿਸ਼ਤੇ 'ਤੇ ਆਧਾਰਿਤ ਕ੍ਰਿਤੀ ਦੀ ਇਸ ਫ਼ਿਲਮ ਨੇ ਤਾਂ ਇਤਿਹਾਸ ਹੀ ਰਚ ਦਿੱਤਾ ਸੀ। ਕ੍ਰਿਤੀ ਨੂੰ ਇਸ ਫ਼ਿਲਮ ਲਈ ਨੈਸ਼ਨਲ ਐਵਾਰਡ ਮਿਲਿਆ ਸੀ। ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਮਾਂ ਦਾ ਰਿਸ਼ਤਾ ਖ਼ੂਨ ਨਾਲ ਨਹੀਂ, ਪਿਆਰ ਨਾਲ ਬਣਦਾ ਹੈ।
5. ਇੰਗਲਿਸ਼ ਵਿੰਗਲਿਸ਼ (English Vinglish)
ਸ਼੍ਰੀਦੇਵੀ ਦੀ ਹਿੱਟ ਫ਼ਿਲਮ 'ਇੰਗਲਿਸ਼ ਵਿੰਗਲਿਸ਼'। ਫ਼ਿਲਮ ਵਿੱਚ ਸ਼੍ਰੀਦੇਵੀ ਨੇ ਇੱਕ ਅਜਿਹੀ ਮਾਂ ਦਾ ਰੋਲ ਨਿਭਾਇਆ ਸੀ, ਜਿਸ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਲਈ ਸਭ ਕੁਝ ਕੁਰਬਾਨ ਕਰ ਦਿੱਤਾ ਸੀ। ਅੱਜ ਇਹ ਫ਼ਿਲਮ ਹਰ ਉਸ ਮਾਂ ਨੂੰ ਸਮਰਪਿਤ ਲੱਗਦੀ ਹੈ, ਜੋ ਪਰਿਵਾਰ ਲਈ ਆਪਣੇ ਸੁਪਨਿਆਂ ਨੂੰ ਵੀ ਦਬਾ ਦਿੰਦੀ ਹੈ।
6. ਸੀਕ੍ਰੇਟ ਸੁਪਰਸਟਾਰ (Secret Superstar)
ਆਮਿਰ ਖ਼ਾਨ ਦੀ 'ਸੀਕ੍ਰੇਟ ਸੁਪਰਸਟਾਰ'। ਇਹ ਫ਼ਿਲਮ ਇੱਕ ਧੀ ਅਤੇ ਉਸ ਦੀ ਮਾਂ ਦੇ ਰਿਸ਼ਤਿਆਂ 'ਤੇ ਆਧਾਰਿਤ ਹੈ। ਫ਼ਿਲਮ ਵਿੱਚ ਮਾਂ ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੇ ਪਤੀ ਨਾਲ ਵੀ ਲੜ ਜਾਂਦੀ ਹੈ। ਇੱਕ ਮਾਂ ਦੇ ਤਿਆਗ ਅਤੇ ਬਲੀਦਾਨ ਦੀ ਕਹਾਣੀ ਵਾਲੀ ਇਹ ਫ਼ਿਲਮ ਬਲਾਕਬਸਟਰ ਸਾਬਿਤ ਹੋਈ ਸੀ।
7. 'ਮੌਮ' (Mom)
ਸਾਲ 2017 ਵਿੱਚ ਆਈ ਫ਼ਿਲਮ ਮੌਮ ਤਾਂ ਤੁਹਾਨੂੰ ਸਭ ਨੂੰ ਯਾਦ ਹੀ ਹੋਵੇਗੀ। ਇਹ ਫ਼ਿਲਮ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਸ਼੍ਰੀਦੇਵੀ ਦੇ ਕਰੀਅਰ ਦੀ ਆਖ਼ਰੀ ਫ਼ਿਲਮ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਭ ਦੇ ਰੋਂਗਟੇ ਖੜ੍ਹੇ ਕਰ ਦਿੱਤੇ ਸਨ। ਫ਼ਿਲਮ ਦੀ ਕਹਾਣੀ ਇੱਕ ਅਜਿਹੀ ਮਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੀ ਧੀ ਨਾਲ ਹੋਈ ਬਦਸਲੂਕੀ ਦਾ ਬਦਲਾ ਲੈਣ ਲਈ ਕਿਸੇ ਵੀ ਹੱਦ ਤੱਕ ਚਲੀ ਜਾਂਦੀ ਹੈ।
ਅਖੀਰ ਵਿੱਚ ਬਸ ਇਹੀ ਕਹਾਂਗੇ ਕਿ ਫ਼ਿਲਮਾਂ ਤਾਂ ਸਿਰਫ਼ ਇੱਕ ਝਲਕ ਹਨ, ਅਸਲ ਜ਼ਿੰਦਗੀ ਵਿੱਚ ਇੱਕ ਮਾਂ ਜੋ ਕੁਰਬਾਨੀਆਂ ਦਿੰਦੀ ਹੈ, ਉਸ ਦਾ ਕਰਜ਼ ਅਸੀਂ ਕਦੇ ਨਹੀਂ ਚੁਕਾ ਸਕਦੇ। ਜੇਕਰ ਅੱਜ ਤੁਹਾਡੀ ਮਾਂ ਤੁਹਾਡੇ ਕੋਲ ਹੈ, ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ। ਉਨ੍ਹਾਂ ਨੂੰ ਪਿਆਰ ਦਿਓ, ਉਨ੍ਹਾਂ ਦਾ ਸਤਿਕਾਰ ਕਰੋ।

