DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮਿੰਦੂ ਚਰਵਾਹਾ

ਬਾਲ ਕਹਾਣੀ ਬੱਚਿਓ! ਅੱਜ ਮੈਂ ਤੁਹਾਨੂੰ ਅਜਿਹੀ ਕਹਾਣੀ ਸੁਣਾਵਾਂਗਾ ਜਿਸ ਤੋਂ ਪ੍ਰੇਰਣਾ ਲੈ ਕੇ ਤੁਸੀਂ ਵੀ ਧਰਤੀ ਨੂੰ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਪਹਾੜੀ ਦੇ ਪੈਰਾਂ ਵਿੱਚ ਇੱਕ ਪਿੰਡ ਸੀ। ਇੱਥੇ ਮਿੰਦੂ ਚਰਵਾਹਾ ਰਹਿੰਦਾ ਸੀ। ਕਿਸੇ...

  • fb
  • twitter
  • whatsapp
  • whatsapp
Advertisement

ਬਾਲ ਕਹਾਣੀ

ਬੱਚਿਓ! ਅੱਜ ਮੈਂ ਤੁਹਾਨੂੰ ਅਜਿਹੀ ਕਹਾਣੀ ਸੁਣਾਵਾਂਗਾ ਜਿਸ ਤੋਂ ਪ੍ਰੇਰਣਾ ਲੈ ਕੇ ਤੁਸੀਂ ਵੀ ਧਰਤੀ ਨੂੰ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਪਹਾੜੀ ਦੇ ਪੈਰਾਂ ਵਿੱਚ ਇੱਕ ਪਿੰਡ ਸੀ। ਇੱਥੇ ਮਿੰਦੂ ਚਰਵਾਹਾ ਰਹਿੰਦਾ ਸੀ। ਕਿਸੇ ਦੀਆਂ ਭੇਡਾਂ ਚਰਾਉਦਾ ਚਰਾਉਂਦਾ ਉਹ ਦੋ ਸੌ ਭੇਡਾਂ ਦੇ ਵਾੜੇ ਦਾ ਮਾਲਕ ਬਣ ਗਿਆ, ਪਰ ਲੋਕ ਉਸ ਨੂੰ ਮਿੰਦੂ ਚਰਵਾਹਾ ਹੀ ਕਹਿੰਦੇ ਸਨ। ਉਹ ਭੇਡਾਂ ਨੂੰ ਹਰ ਰੋਜ਼ ਪਹਾੜੀ ’ਤੇ ਲੈ ਜਾਂਦਾ। ਦੇਖਦਾ ਕਿ ਪਹਾੜੀ ਤੋਂ ਹਰਿਆਲੀ ਗਾਇਬ ਹੁੰਦੀ ਜਾ ਰਹੀ ਹੈ। ਵੱਡੇ ਵੱਡੇ ਰੁੱਖ ਵੱਢੇ ਜਾ ਚੁੱਕੇ ਹਨ। ਬੇਕਾਰ ਝਾੜੀਆਂ ਨੇ ਬੰਜਰ ਪਹਾੜੀ ਜ਼ਮੀਨ ਮੱਲ ਲਈ ਹੈ।

Advertisement

ਗਰਮੀ ਦੇ ਇੱਕ ਦਿਨ ਵਰ੍ਹਦੀ ਧੁੱਪ ਵਿੱਚ ਉਹ ਪਹਾੜੀ ’ਤੇ ਭੇਡਾਂ ਚਰਾ ਰਿਹਾ ਸੀ। ਧੁੱਪੇ ਤੜਫ਼ ਰਹੀਆਂ ਭੇਡਾਂ ਸੰਘਣੇ ਰੁੱਖ ਦੀ ਛਾਂ ਭਾਲਦੀਆਂ ਸਨ, ਪਰ ਉਨ੍ਹਾਂ ਨੂੰ ਰੁੱਖ ਕਿਤੇ ਲੱਭਿਆਂ ਨਾ ਲੱਭਦਾ। ਭੇਡਾਂ ਨੂੰ ਪਿਆਸ ਲੱਗਦੀ ਤਾਂ ਪੀਣ ਨੂੰ ਪਾਣੀ ਨਾ ਲੱਭਦਾ। ਭੇਡਾਂ ਦਾ ਤਰਸੇਵਾਂ ਮਿੰਦੂ ਤੋਂ ਜਰਿਆ ਨਾ ਜਾਂਦਾ। ਆਕਾਸ਼ ਵਿੱਚ ਬੱਦਲੀਆਂ ਉੱਡਦੀਆਂ, ਹਵਾ ਵਿੱਚ ਤੈਰਦੀਆਂ ਅਤੇ ਉੱਚੀ ਪਹਾੜੀ ਓਹਲੇ ਜਾ ਲੁਕਦੀਆਂ। ਮਿੰਦੂ ਬੱਦਲਾਂ ਦੇ ਹਾੜੇ ਕੱਢਦਾ। ਭੇਡਾਂ ਲਈ ਪਾਣੀ ਮੰਗਦਾ, ਪਰ ਉਸ ਦੀ ਕੋਈ ਪੇਸ਼ ਨਾ ਚੱਲਦੀ। ਘਰੋਂ ਪਾਣੀ ਦਾ ਘੜਾ ਵੀ ਲੈ ਕੇ ਆਉਂਦਾ, ਪਰ ਘੜਾ ਕਿਸ ਕਿਸ ਦੀ ਪਿਆਸ ਬੁਝਾ ਸਕਦਾ ਸੀ?

Advertisement

ਅੱਜ ਭੇਡਾਂ ਨੂੰ ਲੈ ਕੇ ਜਦ ਮਿੰਦੂ ਵਾੜੇ ਵਿੱਚ ਮੁੜਿਆ ਤਾਂ ਉਸ ਦੇ ਮਨ ਅੰਦਰ ਇੱਕ ਅਜੀਬ ਬੇਚੈਨੀ ਪਸਰੀ ਹੋਈ ਸੀ। ਉਸ ਨੂੰ ਪਤਾ ਸੀ ਕਿ ਪਾਣੀ ਬਗੈਰ ਕਿਸੇ ਦਿਨ ਕੋਈ ਭੇਡ ਜ਼ਰੂਰ ਮਰੇਗੀ। ਅਚਾਨਕ ਉਸ ਦੇ ਮਨ ਅੰਦਰੋਂ ਜਿਵੇਂ ਹਾਕ ਪਈ, ‘‘ਆਪੇ ਕੋਈ ਖੂਹ ਪੁੱਟਣਾ ਪੈਣਾ। ਕਦੋਂ ਤੱਕ ਜਾਨਵਰਾਂ ਨੂੰ ਮਰਦੇ ਦੇਖੀ ਜਾਵੇਂਗਾ।” ਉਹ ਆਸੇ ਪਾਸੇ ਦੇਖਦਾ। ਕੋਈ ਬੰਦਾ ਨਾ ਦਿਸਦਾ। ਅਸਲ ਵਿੱਚ ਇਹ ਆਵਾਜ਼ ਉਸ ਦੀ ਰੂਹ ਦੀ ਆਵਾਜ਼ ਸੀ।

“ਮੈਂ ਹੀ ਕੱਲ੍ਹ ਤੋਂ ਕੋਈ ਜੁਗਾੜ ਲਗਾਉਂਦਾ ਹਾਂ।” ਮਿੰਦੂ ਆਪਣੇ ਅੰਦਰਲੀ ਊਰਜਾ ’ਕੱਠੀ ਕਰਦਾ ਆਪੇ ਗੱਲਾਂ ਕਰਦਾ।

ਅਗਲੀ ਸਵੇਰ ਉਸ ਨੇ ਪਹਾੜੀ ਵੱਲ ਤੁਰਦਿਆਂ ਆਪਣੇ ਨਾਲ ਇੱਕ ਕਹੀ ਤੇ ਬੱਠਲ ਵੀ ਚੁੱਕ ਲਿਆ। ਉਹ ਭੇਡਾਂ ਨੂੰ ਚਰਨ ਲਈ ਉੱਚੀ ਪਹਾੜੀ ’ਤੇ ਲੈ ਗਿਆ। ਪਹਾੜੀ ਤੋਂ ਦੂਰ ਇੱਕ ਜਲਗਾਹ ਸੀ। ਜਿੱਥੇ ਚੋਆਂ ਦਾ ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਸੀ। ਮਿੰਦੂ ਕਹੀ ਚੁੱਕ ਕੇ ਜਲਗਾਹ ਤੋਂ ਨੀਵਾਣ ਵੱਲ ਪਾਣੀ ਦੇ ਵਹਾਅ ਲਈ ਰਸਤਾ ਖੋਦਣ ਲੱਗਾ। ਭੇਡਾਂ ਚਰਦੀਆਂ ਰਹੀਆਂ। ਸ਼ਿਕਾਰੀ ਕੁੱਤੇ ਨਿਗਰਾਨੀ ਕਰਦੇ ਰਹੇ। ਕੁੱਤਿਆਂ ਦੇ ਭਰੋਸੇ ਮਿੰਦੂ ਨੇ ਸੂਰਜ ਦੀ ਟਿੱਕੀ ਫਿੱਕੀ ਪੈਣ ਤੋਂ ਪਹਿਲਾਂ ਪਹਾੜੀ ਦੇ ਪੈਰਾਂ ਤੱਕ ਰਸਤਾ ਖੋਦ ਲਿਆ ਸੀ। ਕੋਲੇਂ ਲੰਘੇ ਜਾਂਦੇ ਲੋਕ ਆਖਦੇ, ‘‘ਆਹ ਵੀ ਇੱਕ ਪਾਗਲ ਹੈ, ਬੇਵਜ੍ਹਾ ਮਿੱਟੀ ਪੁੱਟੀ ਜਾਂਦਾ। ਕੋਈ ਇਸ ਨੂੰ ਪੁੱਛੇ ਬਈ ਤੂੰ ਆਪਣੇ ਖੇਤ ਨੂੰ ਪਾਣੀ ਲਾਉਣਾ?” ਉਹ ਲੋਕਾਂ ਦੀਆਂ ਗੱਲਾਂ ’ਤੇ ਕੋਈ ਪ੍ਰਤੀਕਿਰਿਆ ਨਾ ਦਿੰਦਾ।

ਅਗਲੇ ਦਿਨ ਉਸ ਨੇ ਇੱਕ ਗੋਲਾਕਾਰ ਟੋਏ ਦੀ ਖੁਦਾਈ ਕਰਨੀ ਆਰੰਭ ਕਰ ਦਿੱਤੀ। ਦੋ ਦਿਨਾਂ ਵਿੱਚ ਚਾਰ ਫੁੱਟ ਡੂੰਘਾ ਟੋਆ ਪੁੱਟ ਲਿਆ। ਫਿਰ ਜਲਗਾਹ ਦੇ ਕਿਨਾਰੇ ਤੋਂ ਟੱਕ ਲਾ ਕੇ ਪਾਣੀ ਟੋਏ ਵੱਲ ਨੂੰ ਰੋੜ੍ਹ ਲਿਆਂਦਾ। ਟੋਏ ਵਿੱਚ ਦਾਖਲ ਹੋਣ ਤੋਂ ਪਹਿਲਾਂ ਪਾਣੀ ਨੂੰ ਇੱਕ ਬਾਰੀਕ ਜਾਲੀ ਵਿੱਚੋਂ ਲੰਘਾ ਕੇ ਕੂੜਾ ਕਬਾੜ ਪੁਣ ਛਾਣਨ ਉਪਰੰਤ ਪਾਣੀ ਨੂੰ ਟੋਏ ਵਿੱਚ ਪਾਇਆ ਗਿਆ। ਟੋਆ ਲਗਾਤਾਰ ਭਰਦਾ ਰਿਹਾ। ਟੋਏ ਦੇ ਬਾਹਰਵਾਰ ਪਿੱਪਲ, ਬੋਹੜ, ਨਿੰਮ, ਟਾਹਲੀਆਂ ਦੇ ਪੌਦੇ ਲਗਾਏ ਗਏ। ਉਹ ਪੌਦਿਆਂ ਦੀ ਦੇਖਭਾਲ ਕਰਦਾ ਰਿਹਾ ਅਤੇ ਦਿਨਾਂ ਵਿੱਚ ਹੀ ਟੋਆਂ ਡੂੰਘੇ ਤਾਲਾਬ ਦਾ ਰੂਪ ਧਾਰਨ ਕਰ ਗਿਆ। ਪੌਦੇ ਰੁੱਖ ਬਣਨ ਲੱਗੇ। ਹੁਣ ਭੇਡਾਂ ਇਸ ਤਲਾਬ ’ਤੇ ਆਰਾਮ ਕਰਦੀਆਂ। ਨਿੱਤਰਿਆ ਪਾਣੀ ਪੀਂਦੀਆਂ। ਤਲਾਬ ਨੇੜੇ ਉਸ ਨੇ ਇੱਕ ਨਲਕਾ ਵੀ ਲਗਵਾ ਦਿੱਤਾ ਸੀ। ਰਾਹ ਜਾਂਦੇ ਰਾਹੀਆਂ ਲਈ ਪਾਣੀ ਦੇ ਘੜੇ ਵੀ ਰੱਖ ਦਿੱਤੇ ਸਨ। ਧੁੱਪ ਵਿੱਚ ਕੋਈ ਰਾਹੀ ਘੜੇ ਤੋਂ ਪਾਣੀ ਪੀਂਦਾ ਤਾਂ ਮਿੰਦੂ ਨੂੰ ਲੱਖ ਅਸੀਸਾਂ ਦਿੰਦਾ।

ਮਿੰਦੂ ਨੂੰ ਹੁਣ ਪਾਣੀ ਦੇ ਵਸੀਲੇ ਜੁਟਾਉਣ ਅਤੇ ਪਹਾੜੀ ’ਤੇ ਹਰਿਆਲੀ ਪੁਨਰ ਸੁਰਜੀਤ ਕਰਨ ਦੀ ਲਗਨ ਲੱਗ ਗਈ ਸੀ। ਉਸ ਨੇ ਥੋੜ੍ਹੇ ਥੋੜ੍ਹੇ ਵਕਫ਼ੇ ’ਤੇ ਅਗਲੇ ਦੋ ਸਾਲਾਂ ਵਿੱਚ ਅੱਠ ਤਲਾਬ ਤਿਆਰ ਕਰ ਦਿੱਤੇ। ਤਲਾਬਾਂ ਦੇ ਆਲੇ ਦੁਆਲੇ ਹਜ਼ਾਰਾਂ ਰੁੱਖ ਲਗਾਏ। ਸਾਲ ਬੀਤਦੇ ਗਏ। ਪਹਾੜੀ ਹਰਿਆਲੀ ਨਾਲ ਲੱਦ ਗਈ। ਰੁੱਖਾਂ ’ਤੇ ਪੰਛੀਆਂ ਨੇ ਆਲ੍ਹਣੇ ਪਾ ਲਏ ਸਨ। ਪੰਛੀ ਟਾਹਣੀਆਂ ’ਤੇ ਨੱਚਦੇ ਟੱਪਦੇ। ਮਿੰਦੂ ਚਰਦੀਆਂ ਭੇਡਾਂ ਲਾਗੇ ਪੰਛੀਆਂ ਲਈ ਮਿੱਟੀ ਦੇ ਭਾਂਡੇ ਵਿੱਚ ਚੋਗਾ ਰੱਖ ਦਿੰਦਾ। ਪੰਛੀ ਚੋਗਾ ਚੁਗਦੇ ਅਤੇ ਪਾਣੀ ਵਿੱਚ ਡੁਬਕੀਆਂ ਲਾਉਂਦੇ। ਬੱਦਲ ਉੱਡਦੇ ਤੇ ਪਹਾੜੀ ’ਤੇ ਵਰ੍ਹ ਕੇ ਲੰਘਦੇ। ਬੰਜਰ ਧਰਤੀ ਦੇ ਕਣ ਕਣ ਵਿੱਚ ਜਿਵੇਂ ਜੋਸ਼ ਭਰਨ ਲੱਗਾ।

ਫਿਰ ਇੱਕ ਦਿਨ ਪਿੰਡ ਦੀ ਪੰਚਾਇਤ ਨੇ ਮਿੰਦੂ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਹੋ ਰਹੇ ਇੱਕ ਸਮਾਗਮ ਵਿੱਚ ਆਉਣ ਦਾ ਸੁਨੇਹਾ ਘੱਲਿਆ। ਮਿੰਦੂ ਸੋਚੀਂ ਪੈ ਗਿਆ। ਸੋਚਦਾ, ‘‘ਕਿਤੇ ਪੰਚਾਇਤੀ ਜ਼ਮੀਨ ’ਤੇ ਤਲਾਬ ਬਣਾਉਣ ਅਤੇ ਰੁੱਖ ਲਗਾਉਣ ਕਰਕੇ ਉਸ ਨੂੰ ਦੋਸ਼ੀ ਹੀ ਨਾ ਠਹਿਰਾ ਦੇਣ। ਉਹ ਡਰ ਗਿਆ। ਸੋਚਦਾ ਇੱਕ ਚਰਵਾਹੇ ਨੂੰ ਬਿਨਾਂ ਵਜ੍ਹਾ ਕੌਣ ਸਮਾਗਮ ’ਤੇ ਬੁਲਾਉਂਦਾ ਏ? ਮੇਰੀ ਮਾਂ ਕਹਿੰਦੀ ਹੁੰਦੀ ਸੀ, ‘ਬੰਦੇ ਨੂੰ ਲੋਕ ਇੱਜ਼ਤ ਦੇਣ ਨੂੰ ਦੇਰ ਲਗਾ ਸਕਦੇ ਹਨ, ਪਰ ਬੇਇੱਜ਼ਤ ਕਰਨ ਨੂੰ ਦੇਰ ਨਹੀਂ ਲਾਉਂਦੇ।’ ਹੋ ਸਕਦਾ ਇਹ ਤਲਾਬ ਹੀ ਉਨ੍ਹਾਂ ਦੇ ਮਨਾਂ ਵਿੱਚ ਕੰਡਾ ਬਣ ਕੇ ਚੁੱਭ ਰਿਹਾ ਹੋਵੇ।”

ਉਸ ਦੇ ਅੰਦਰੋਂ ਆਵਾਜ਼ ਆਈ,‘‘ਤੂੰ ਤਲਾਬ ਆਪਣੇ ਘਰ ਲਈ ਤਾਂ ਨਹੀਂ ਬਣਾਏ। ਬਿਨਾਂ ਝਿਜਕ ਸਮਾਗਮ ਵਿੱਚ ਜਾਹ।” ਉਸ ਦਾ ਕੁਝ ਹੌਸਲਾ ਬੱਝਿਆ।

ਸਮਾਗਮ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਲੋਕ ਉਸ ਦੇ ਸਵਾਗਤ ਲਈ ਹਾਰ ਲਈ ਖੜ੍ਹੇ ਸਨ। ਉਹ ਹੈਰਾਨ ਪਰੇਸ਼ਾਨ ਹੋ ਗਿਆ। ਉਸ ਦਾ ਕਦੇ ਕਿਸੇ ਨੇ ਸਵਾਗਤ ਹੀ ਨਹੀਂ ਸੀ ਕੀਤਾ। ਉਸ ਨੂੰ ਹਾਰ ਪਾ ਕੇ ਸਟੇਜ ’ਤੇ ਲਿਆਂਦਾ ਗਿਆ। ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਸਮਾਗਮ ਵਿੱਚ ਮੁੱਖ ਮਹਿਮਾਨ ਸੀ। ਸਟੇਜ ’ਤੇ ਬੋਲਿਆ ਜਾ ਰਿਹਾ ਸੀ, ‘‘ਸਾਡੇ ਪਿੰਡ ਦੇ ਮਾਣ ਮਹਿੰਦਰ ਸਿੰਘ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰੋ। ਜਿਸ ਨੇ ਬੰਜਰ ਪਹਾੜੀ ਜ਼ਮੀਨ ਵਿੱਚ ‘ਕੱਲੇ ਨੇ ਸਖ਼ਤ ਮੁਸ਼ੱਕਤ ਕਰਕੇ ਅੱਠ ਤਲਾਬ ਤਿਆਰ ਕੀਤੇ ਹਨ। ਹਜ਼ਾਰਾਂ ਰੁੱਖ ਲਗਾਏ ਹਨ। ਰਾਹਗੀਰਾਂ ਲਈ ਪੀਣ ਲਈ ਪਾਣੀ ਦੇ ਪ੍ਰਬੰਧ ਕੀਤੇ ਹਨ। ਕਿਸੇ ਤੋਂ ਇੱਕ ਪੈਸੇ ਦੀ ਮਦਦ ਨਹੀਂ ਮੰਗੀ। ਜ਼ਿਲ੍ਹਾ ਪ੍ਰਸ਼ਾਸਨ ਉਸ ਦੀਆਂ ਸੇਵਾਵਾਂ ਨੂੰ ਸਲਾਮ ਆਖਦਾ ਹੈ।’’ ਫਿਰ ਮਿੰਦੂ ਨੂੰ ਸਟੇਜ ’ਤੇ ਬੁਲਾਇਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਉਸ ਨੂੰ ਇੱਕ ਲੱਖ ਰੁਪਏ ਵਾਲਾ ਲਿਫ਼ਾਫ਼ਾ, ਇੱਕ ਸ਼ੀਲਡ, ਪ੍ਰਸੰਸ਼ਾ ਪੱਤਰ ਅਤੇ ਦੁਸ਼ਾਲਾ ਭੇਟ ਕੀਤੇ ਗਏ। ਪਿੰਡ ਦੇ ਸਰਪੰਚ ਨੇ ਵੀ ਮਿੰਦੂ ਦੀ ਵਡਿਆਈ ਕੀਤੀ। ਪਿੰਡ ਦਾ ਨਾਂ ਰੌਸ਼ਨ ਕਰਨ ਲਈ ਉਸ ਦਾ ਧੰਨਵਾਦ ਕੀਤਾ ਗਿਆ। ਫਿਰ ਸਮਾਗਮ ਸਮਾਪਤ ਹੋਣ ਪਿੱਛੋਂ ਮਿੰਦੂ ਆਪਣੇ ਘਰ ਆ ਗਿਆ। ਉਸ ਨੂੰ ਇੱਕ ਨਵਾਂ ਡਰ ਸਤਾਉਣ ਲੱਗਾ ਕਿ ਇਹ ਲੱਖ ਰੁਪਈਆ ਉਹ ਕਿਵੇਂ ਸਾਂਭੇਗਾ? ਉਸ ਰਾਤ ਉਹ ਸੌਂ ਨਹੀਂ ਸੀ ਸਕਿਆ।

ਸੰਪਰਕ: 97806-67686

Advertisement
×