ਅੱਜ ਵੀ ਭਾਵੁਕ ਕਰ ਦਿੰਦਾ ਹੈ ‘ਅਕਸ਼ਰਾ’ ਲਈ ਮਿਲਿਆ ਪਿਆਰ: ਹਿਨਾ ਖਾਨ

ਅੱਜ ਵੀ ਭਾਵੁਕ ਕਰ ਦਿੰਦਾ ਹੈ ‘ਅਕਸ਼ਰਾ’ ਲਈ ਮਿਲਿਆ ਪਿਆਰ: ਹਿਨਾ ਖਾਨ

ਮੁੰਬਈ, 12 ਜਨਵਰੀ

ਲੜੀਵਾਰ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਅੱਜ 12 ਸਾਲ ਪੂਰੇ ਹੋਣ ’ਤੇ ਅਕਸ਼ਰਾ ਸਿੰਘਾਨੀਆ ਦਾ ਕਿਰਦਾਰ ਨਿਭਾਉਣ ਵਾਲੀ ਹਿਨਾ ਖਾਨ ਨੇ ਕਿਹਾ ਕਿ ਇਸ ਕਿਰਦਾਰ ਲਈ ਮਿਲੀ ਪ੍ਰਤੀਕਿਰਿਆ ਉਸ ਨੂੰ ਅੱਜ ਵੀ ਭਾਵੁਕ ਕਰ ਦਿੰਦੀ ਹੈ। ਹਿਨਾ ਨੇ ਕਿਹਾ, ‘‘ਯੇ ਰਿਸ਼ਤਾ ਕਿਆ ਕਹਿਲਤਾ ਹੈ ਅਤੇ ਅਕਸ਼ਰਾ ਦੇ ਮੇਰੀ ਜ਼ਿੰਦਗੀ ਵਿੱਚ ਆਉਣ ਤੋਂ ਬਾਅਦ ਮੇਰੇ ਆਸ-ਪਾਸ ਦੀਆਂ ਚੀਜ਼ਾਂ ਬਦਲ ਗਈਆਂ। ਲੋਕਾਂ ਨੇ ਮੈਨੂੰ ਸ਼ੋਅ ਅਤੇ ਕਿਰਦਾਰ ਨਾਲ ਇਸ ਤਰ੍ਹਾਂ ਜੋੜਿਆ ਕਿ ਇਹ ਹਰ ਘਰ ਵਿੱਚ ਇੱਕ ਨਾਮ ਬਣ ਗਿਆ। ਇਸ ਭੂਮਿਕਾ ਲਈ ਮਿਲਿਆ ਪਿਆਰ, ਸਰਾਹਨਾ ਅਤੇ ਹਾਂ-ਪੱਖੀ ਹੁੰਗਾਰਾ ਮੈਨੂੰ ਅੱਜ ਵੀ ਭਾਵੁਕ ਕਰ ਦਿੰਦਾ ਹੈ।’’ ਹਿਨਾ ਨੇ ਕਿਹਾ, ‘‘ਇਹ ਸ਼ੋਅ ਸਾਂਝੇ ਪਰਿਵਾਰ, ਸਭਿਆਚਾਰ, ਕਦਰਾਂ ਕੀਮਤਾਂ ਅਤੇ ਚੰਗੇ-ਮਾੜੇ ਸਮੇਂ ਸਾਰਿਆਂ ਦੇ ਨਾਲ ਰਹਿਣ ਦੇ ਸੰਕਲਪ ’ਤੇ ਆਧਾਰਤ ਸੀ। ਅਕਸ਼ਰਾ ਸਕਾਰਾਤਮਕ, ਪਿਆਰੀ ਤੇ ਨਿੱਘੀ ਰੂਹ ਸੀ, ਜੋ ਕਿਰਦਾਰ ਦਾ ਸਭ ਤੋਂ ਪਿਆਰਾ ਹਿੱਸਾ ਸੀ। ਉਸ ਦਾ ਪਰਿਵਾਰ ਉਸ ਦੀ ਜ਼ਿੰਦਗੀ ਦੀ ਸ਼ੁਰੂਆਤ ਅਤੇ ਅੰਤ ਸੀ ਅਤੇ ਜਿਸ ਤਰ੍ਹਾਂ ਅਕਸ਼ਰਾ ਨੇ ਉਨ੍ਹਾਂ ਨੂੰ ਪਿਆਰ ਕੀਤਾ ਅਤੇ ਦੇਖਭਾਲ ਕੀਤੀ, ਉਸ ਨੂੰ ਨਿਭਾਉਣ ਵਿੱਚ ਮੈਂ ਬਹੁਤ ਆਨੰਦ ਮਾਣਿਆ।’’ ਅਕਸ਼ਰਾ ਦੇ ਕਿਰਦਾਰ ਨੇ ਉਸ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਲਿਆਂਦਾ।
-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All