‘ਲਾਲ ਸਿੰਘ ਚੱਢਾ’ ਦਾ ਦੂਜਾ ਗੀਤ ‘ਮੈਂ ਕੀ ਕਰਾਂ’ ਰਿਲੀਜ਼

‘ਲਾਲ ਸਿੰਘ ਚੱਢਾ’ ਦਾ ਦੂਜਾ ਗੀਤ ‘ਮੈਂ ਕੀ ਕਰਾਂ’ ਰਿਲੀਜ਼

ਮੁੰਬਈ: ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਪਹਿਲੇ ਗੀਤ ‘ਕਹਾਨੀ’ ਮਗਰੋਂ ਅੱਜ ਅਦਾਕਾਰ ਆਮਿਰ ਖ਼ਾਨ ਨੇ ਫ਼ਿਲਮ ਦਾ ਦੂਜਾ ਗੀਤ ‘ਮੈਂ ਕੀ ਕਰਾਂ’ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ। ਸੋਨੂ ਨਿਗਮ ਦੀ ਆਵਾਜ਼ ਅਤੇ ਅਮਿਤਾਭ ਭੱਟਾਚਾਰਿਆ ਦੇ ਲਿਖੇ ਇਸ ਗੀਤ ਨੂੰ ਪ੍ਰੀਤਮ ਨੇ ਸੰਗੀਤ ਦਿੱਤਾ ਹੈ। ਇਸ ਫ਼ਿਲਮ ਦਾ ਪਹਿਲਾ ਗੀਤ ‘ਕਹਾਨੀ’ ਆਮਿਰ ਖ਼ਾਨ ਨੇ ਵੱਖਰੇ ਢੰਗ ਨਾਲ ਰਿਲੀਜ਼ ਕੀਤਾ ਸੀ। ਗੀਤ ‘ਮੈਂ ਕੀ ਕਰਾਂ’ ਦੀ ਇਕ ਵੀਡੀਓ ਵਿੱਚ ਸੋਨੂ ਨਿਗਮ, ਪ੍ਰੀਤਮ ਤੇ ਉਸ ਦੀ ਟੀਮ ਨਾਲ ਕੰਮ ਕਰਦਾ ਦਿਖਾਈ ਦੇ ਰਿਹਾ ਹੈ। ਸੋਨੂ ਨਿਗਮ ਇਸ ਤੋਂ ਪਹਿਲਾਂ ਆਮਿਰ ਖਾਨ ਲਈ ‘ਤਨਹਾਈ’ ਅਤੇ ‘ਤੇਰੇ ਹਾਥ ਮੇਂ’ ਵਰਗੇ ਗੀਤ ਗਾ ਚੁੱਕਿਆ ਹੈ। ਸੋਨੂ ਨੇ ਆਖਿਆ ਕਿ ਜਦੋਂ ਪ੍ਰੀਤਮ ਨੇ ਉਸ ਨਾਲ ਇਸ ਗੀਤ ਦੀ ਗੱਲ ਕੀਤੀ ਤਾਂ ਉਸ ਨੇ ਦੱਸਿਆ ਸੀ ਕਿ ਆਮਿਰ ਉਸ ਕੋਲੋਂ ਹੀ ਇਹ ਗੀਤ ਗਵਾਉਣਾ ਚਾਹੁੰਦਾ ਹੈ। ਸੋਨੂ ਨੇ ਕਿਹਾ, ‘ਮੈਂ ਪਹਿਲਾਂ ਵੀ ਆਮਿਰ ਲਈ ਗੀਤ ਗਾਏ ਹਨ ਤੇ ਉਨ੍ਹਾਂ ਸਾਰੇ ਗੀਤਾਂ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ ਹੈ। ਮੈਂ ਕੀ ਕਰਾਂ’ ਵੀ ਸੁਪਰਹਿੱਟ ਗੀਤ ਬਣੇਗਾ।’’ ਇਹ ਫਿਲਮ ਆਗਾਮੀ 11 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All