DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Karan Aujla Watch: ਜਦੋਂ ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

Four Crore Watch: ਪੰਜਾਬੀ ਗਾਇਕ ਕਰਨ ਔਜਲਾ 20 ਕਰੋੜ ਤੋਂ ਵੱਧ ਕੀਮਤ ਦੀ ਘੜੀ ਵੀ ਪਾ ਚੁੱਕੇ ਹਨ; ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚੀਆ ਦੀ 60 ਲੱਖ ਦੀ ਘੜੀ ਦੀ ਵੀ ਚਰਚਾ

  • fb
  • twitter
  • whatsapp
  • whatsapp
Advertisement

Karan Aujla Style: ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ ਕਾਰਨ ਚਰਚਾ ਵਿੱਚ ਹਨ। ਕਾਮੇਡੀਅਨ ਸਮਯ ਰੈਨਾ ਦੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਦੇ ਨਵੇਂ ਐਪੀਸੋਡ ਵਿੱਚ ਕਰਨ ਔਜਲਾ ਨੇ ਕਰੀਬ 4 ਕਰੋੜ ਰੁਪਏ ਕੀਮਤ ਦੀ ਸਵਿਸ ਲਗਜ਼ਰੀ ਘੜੀ ਪਾ ਕੇ ਸ਼ਿਰਕਤ ਕੀਤੀ। ਇਸ ਐਪੀਸੋਡ ਦੌਰਾਨ ਸਮਯ ਰੈਨਾ ਦੀ ਨਜ਼ਰ ਵੀ ਵਾਰ-ਵਾਰ ਇਸ ਘੜੀ ’ਤੇ ਜਾਂਦੀ ਰਹੀ ਅਤੇ ਇਸ ਬਾਰੇ ਗੱਲਬਾਤ ਵੀ ਹੋਈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਦੀ ਕਾਫ਼ੀ ਚਰਚਾ ਸ਼ੁਰੂ ਹੋ ਗਈ।

ਜਾਣਕਾਰੀ ਅਨੁਸਾਰ ਕਰਨ ਔਜਲਾ ਦੇ ਹੱਥ ਵਿੱਚ Richard Mille RM 67-02 ਮਾਡਲ ਦੀ ਘੜੀ ਸੀ, ਜਿਸ ਦੀ ਕੀਮਤ ਭਾਰਤੀ ਬਾਜ਼ਾਰ ਵਿੱਚ ਲਗਪਗ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਦੁਨੀਆ ਦੀਆਂ ਸਭ ਤੋਂ ਹਲਕੀਆਂ ਆਟੋਮੈਟਿਕ ਲਗਜ਼ਰੀ ਘੜੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਅਤੇ ਇਸ ਦਾ ਭਾਰ ਸਿਰਫ਼ 32 ਗ੍ਰਾਮ ਹੈ। ਇਸ ਵਿੱਚ ਗ੍ਰੇਡ-5 ਟਾਈਟੇਨੀਅਮ ਅਤੇ TPT® ਵਰਗੀਆਂ ਉੱਚ ਤਕਨੀਕੀ ਸਮੱਗਰੀਆਂ ਵਰਤੀਆਂ ਗਈਆਂ ਹਨ, ਜਿਸ ਕਾਰਨ ਇਹ ਲਗਜ਼ਰੀ ਦੇ ਨਾਲ-ਨਾਲ ਇੰਜਨੀਅਰਿੰਗ ਦਾ ਵੀ ਨਮੂਨਾ ਮੰਨੀ ਜਾਂਦੀ ਹੈ।

Advertisement

ਇਸੇ ਐਪੀਸੋਡ ਵਿੱਚ ਕਾਮੇਡੀ ਲੇਖਕ ਅਤੇ ਨਿਰਮਾਤਾ ਹਰਸ਼ ਲਿੰਬਾਚੀਆ (ਕਾਮੇਡੀਅਨ ਭਾਰਤੀ ਸਿੰਘ ਦੇ ਪਤੀ) ਵੀ ਮਹਿੰਗੀ ਘੜੀ ਪਾ ਕੇ ਨਜ਼ਰ ਆਏ। ਵੱਖ-ਵੱਖ ਫੈਸ਼ਨ ਅਤੇ ਵਾਚ ਕਮਿਊਨਿਟੀਆਂ ਵਿੱਚ ਚੱਲ ਰਹੀ ਚਰਚਾ ਅਨੁਸਾਰ ਉਨ੍ਹਾਂ ਦੀ ਘੜੀ ਦੀ ਕੀਮਤ ਲਗਪਗ 60 ਲੱਖ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਇਸ ਮਾਡਲ ਜਾਂ ਕੀਮਤ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।

Advertisement

ਕਰਨ ਔਜਲਾ ਪਹਿਲਾਂ ਵੀ ਆਪਣੀਆਂ ਮਹਿੰਗੀਆਂ ਘੜੀਆਂ ਕਾਰਨ ਸੁਰਖੀਆਂ ਵਿੱਚ ਰਹਿ ਚੁੱਕੇ ਹਨ। ਉਹ ਇਸ ਤੋਂ ਪਹਿਲਾਂ Richard Mille RM 57-03 Sapphire Dragon ਪਹਿਨੇ ਨਜ਼ਰ ਆਏ ਸਨ, ਜਿਸ ਦੀ ਕੀਮਤ ਲਗਪਗ 21 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹ ਦੁਨੀਆ ਦੀਆਂ ਬਹੁਤ ਹੀ ਦੁਰਲੱਭ ਅਤੇ ਸੀਮਤ ਗਿਣਤੀ ਵਿੱਚ ਬਣੀਆਂ ਘੜੀਆਂ ਵਿੱਚੋਂ ਇੱਕ ਹੈ।

Karan Aujla Maldives: ਕਰਨ ਔਜਲਾ ਨੇ ‘ਇੰਡੀਆਜ਼ ਗੌਟ ਲੇਟੈਂਟ’ ਦੇ ਪ੍ਰਤੀਯੋਗੀ ਦਾ ਮਾਲਦੀਵ ਜਾਣ ਦਾ ਸੁਪਨਾ ਪੂਰਾ ਕੀਤਾ

ਇਸ ਤਰ੍ਹਾਂ ਇੰਡੀਆਜ਼ ਗੌਟ ਲੇਟੈਂਟ ਦਾ ਇਹ ਐਪੀਸੋਡ ਸਿਰਫ਼ ਕਾਮੇਡੀ ਅਤੇ ਮਨੋਰੰਜਨ ਲਈ ਹੀ ਨਹੀਂ, ਸਗੋਂ ਕਰਨ ਔਜਲਾ ਦੇ ਲਗਜ਼ਰੀ ਅੰਦਾਜ਼ ਅਤੇ ਪੰਜਾਬੀ ਕਲਾਕਾਰ ਦੀ ਸ਼ਾਨਦਾਰ ਹਾਜ਼ਰੀ ਕਾਰਨ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੰਜਾਬੀ ਸੰਗੀਤ ਜਗਤ ਦੇ ਇਸ ਸਿਤਾਰੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਸੰਗੀਤ ਦੇ ਨਾਲ-ਨਾਲ ਆਪਣੀ ਵਿਲੱਖਣ ਫੈਸ਼ਨ ਅਤੇ ਲਗਜ਼ਰੀ ਲਾਈਫਸਟਾਈਲ ਲਈ ਵੀ ਖਾਸ ਪਛਾਣ ਰੱਖਦੇ ਹਨ।

Richard Mille RM 57-03 Tourbillon Sapphire Dragon ਦੀਆਂ 55 ਘੜੀਆਂ ਹੋਈਆਂ ਸਨ ਤਿਆਰ

ਕਰਨ ਔਜਲਾ ਨੇ ਮਈ 2025 ਵਿੱਚ Richard Mille RM 57-03 Tourbillon Sapphire Dragon ਘੜੀ ਪਾ ਕੇ ਸਭ ਦਾ ਧਿਆਨ ਖਿੱਚਿਆ ਸੀ। ਉਸ ਸਮੇਂ ਅੰਤਰਰਾਸ਼ਟਰੀ ਵਾਚ ਮਾਹਿਰਾਂ ਅਤੇ ਭਾਰਤੀ ਮੀਡੀਆ ਨੇ ਇਸ ਦੀ ਕੀਮਤ ਕਰੀਬ 2.5 ਮਿਲੀਅਨ ਅਮਰੀਕੀ ਡਾਲਰ (ਲਗਭਗ 21 ਕਰੋੜ ਰੁਪਏ) ਦੱਸੀ ਸੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਔਜਲਾ ਆਪਣੀ ਮਹਿੰਗੀ ਘੜੀ ਕਾਰਨ ਚਰਚਾ ਵਿੱਚ ਆਏ ਹਨ। ਇਸ ਤੋਂ ਪਹਿਲਾਂ ਮਈ 2025 ਵਿੱਚ ਉਹ Richard Mille RM 57-03 Tourbillon Sapphire Dragon ਘੜੀ ਪਾ ਕੇ ਨਜ਼ਰ ਆਏ ਸਨ। ਉਸ ਵੇਲੇ ਇਸ ਦੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਗਈ ਸੀ। ਇਹ ਦੁਨੀਆ ਦੀਆਂ ਸਭ ਤੋਂ ਦੁਰਲੱਭ ਲਗਜ਼ਰੀ ਘੜੀਆਂ ਵਿੱਚੋਂ ਇੱਕ ਹੈ ਅਤੇ ਇਸ ਦੀਆਂ ਸਿਰਫ਼ 55 ਘੜੀਆਂ ਹੀ ਤਿਆਰ ਕੀਤੀਆਂ ਗਈਆਂ ਹਨ।

Advertisement
×