ਕੰਗਨਾ ਨੇ ਕੇਦਾਰਨਾਥ ਮੰਦਰ ’ਚ ਮੱਥਾ ਟੇਕਿਆ : The Tribune India

ਕੰਗਨਾ ਨੇ ਕੇਦਾਰਨਾਥ ਮੰਦਰ ’ਚ ਮੱਥਾ ਟੇਕਿਆ

ਕੰਗਨਾ ਨੇ ਕੇਦਾਰਨਾਥ ਮੰਦਰ ’ਚ ਮੱਥਾ ਟੇਕਿਆ

ਰੁਦਰਪ੍ਰਯਾਗ: ਅਦਾਕਾਰਾ ਕੰਗਨਾ ਰਣੌਤ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਕੇਦਾਰਨਾਥ ਮੰਦਰ ਵਿੱਚ ਮੱਥਾ ਟੇਕਿਆ। ਕੰਗਨਾ ਨੇ ਇਸ ਸਬੰਧੀ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਉਸ ਨੇ ਵੀਡੀਓ ਦੀ ਕੈਪਸ਼ਨ ਲਿਖਿਆ, ‘‘ਅੱਜ ਅਖ਼ੀਰ ਮੈਂ ਕੇਦਾਰਨਾਥ ਜੀ ਦੇ ਦਰਸ਼ਨ ਕੀਤੇ, ਉਹ ਵੀ ਮੇਰੇ ਸਤਿਕਾਰਤ ਕੈਲਾਸ਼ਨੰਦ ਮਹਾਰਾਜ ਤੇ ਵਿਜੇਂਦਰ ਪ੍ਰਸਾਦ ਨਾਲ... ਧੰਨਵਾਦ ਵਿਧਾਇਕ ਉਮੇਸ਼ ਭਾਈ।’’ ਵੀਡੀਓ ਵਿੱਚ, ਉਹ ਹੈਲੀਕਾਪਟਰ ਤੋਂ ਹੀ ਆਪਣੇ ਪ੍ਰਸ਼ੰਸਕਾਂ ਦੀਆਂ ‘ਹਰ ਹਰ ਮਹਾਦੇਵ’ ਨਾਲ ਸ਼ੁੱਭ ਇੱਛਾਵਾਂ ਕਬੂਲ ਰਹੀ ਹੈ। ਵੀਡੀਓ ਵਿੱਚ ਕੰਗਨਾ ਨੂੰ ਵਿਧਾਇਕ ਤੇ ਮੰਦਰ ਦੇ ਪੁਜਾਰੀ ਨਾਲ ਮੱਥਾ ਟੇਕਦਿਆਂ ਵੀ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਦਾਕਾਰ ਅਕਸ਼ੈ ਕੁਮਾਰ ਨੇ ਕੱਲ੍ਹ ਕੇਦਾਰਨਾਥ ਮੰਦਰ ’ਚ ਮੱਥਾ ਟੇਕਿਆ ਸੀ। ਜ਼ਿਕਗਯੋਗ ਹੈ ਕਿ ਹਾਲ ਹੀ ’ਚ ਕੰਗਨਾ ਦੇ ਨਿਰਦੇਸ਼ਨ ਹੇਠ ਫ਼ਿਲਮ ‘ਐਮਰਜੈਂਸੀ’ ਬਣੀ ਹੈ। ਇਹ ਫ਼ਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜ਼ਿੰਦਗੀ ’ਤੇ ਆਧਾਰਿਤ ਹੈ ਅਤੇ ਕੰਗਨਾ ਮਰਹੂਮ ਸਿਆਸਤਦਾਨ ਦੀ ਮੁੱਖ ਭੂਮਿਕਾ ਵਿੱਚ ਹੈ। ਇਸ ਤੋਂ ਇਲਾਵਾ ਅਨੁਪਮ ਖੇਰ, ਮਹਿਮਾ ਚੌਧਰੀ, ਵਿਸ਼ਾਕ ਨਾਇਰ ਅਤੇ ਸ਼੍ਰੇਅਸ ਤਲਪੜੇ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਕੰਗਨਾ ਫ਼ਿਲਮ ‘ਤੇਜਸ’ ਵਿੱਚ ਦਿਖਾਈ ਦੇਵੇਗੀ। ਇਸ ਫ਼ਿਲਮ ਵਿੱਚ ਉਹ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। -ਏਐੱਨਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਗੂਗਲ ਤੇ ਫੇਸਬੁੱਕ ਨੂੰ ਖ਼ਬਰਾਂ ਚਲਾਉਣ ਲਈ ਪਬਲਿਸ਼ਰਾਂ ਨੂੰ ਕਰਨੀ ਹੋਵੇਗੀ ਅਦਾਇਗੀ!

ਕੇਂਦਰ ਸਰਕਾਰ ਵੱਲੋਂ ਡਿਜੀਟਲ ਇੰਡੀਆ ਬਿੱਲ ਦਾ ਖਰੜਾ ਤਿਆਰ

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

ਲੁਧਿਆਣਾ ਨੇੜੇ ਬਣੇਗੀ ਡਿਜੀਟਲ ਜੇਲ੍ਹ: ਭਗਵੰਤ ਮਾਨ

ਜੇਲ੍ਹ ਵਿਭਾਗ ’ਚ ਨਵੇਂ ਭਰਤੀ ਵਾਰਡਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਮਹਿਲਾ ਪਹਿਲਵਾਨ ਨੂੰ ਬ੍ਰਿਜ ਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲੀਸ

ਛੇੜਛਾੜ ਦੀ ਘਟਨਾ ਦੇ ਦ੍ਰਿਸ਼ ਮੁੜ ਰਚੇ; ਵਿਨੇਸ਼ ਫੋਗਾਟ ਵੱਲੋਂ ਮੀਡੀਆ ਰਿਪ...

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ‘ਜਾਨੋਂ ਮਾਰਨ’ ਦੀ ਧਮਕੀ

ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਵੀ ਧਮਕੀ ਮਿਲਣ ਦਾ ਕੀਤਾ ਦਾਅਵਾ; ਸੁਪ੍ਰਿ...

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਅਪਰਾਧਿਕ ਦੋਸ਼ਾਂ ’ਚ ਘਿਰਨ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ

ਸ਼ਹਿਰ

View All