Kamal Haasan ਤੇ Sivakarthikeyan ਦੀ ਜੋੜੀ ਮੁੜ ਮਚਾਏਗੀ ਧਮਾਲ! ਫਿਲਮ Seyon ਦਾ First Look ਹੋਇਆ ਆਊਟ
‘ਅਮਰਨ’ ਦੀ ਵੱਡੀ ਸਫਲਤਾ ਤੋਂ ਬਾਅਦ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ ਦੱਖਣੀ ਸਿਨੇਮਾ ਦੇ ਇਹ ਦਿੱਗਜ ਸਿਤਾਰੇ
ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਕਮਲ ਹਾਸਨ ( Kamal Hassan) ਅਤੇ ਪ੍ਰਸਿੱਧ ਅਦਾਕਾਰ ਸਿਵਕਾਰਤੀਕੇਅਨ ਇੱਕ ਵਾਰ ਫਿਰ ਵੱਡੇ ਪਰਦੇ ’ਤੇ ਧਮਾਕਾ ਕਰਨ ਲਈ ਤਿਆਰ ਹਨ। ਫਿਲਮ ‘ਅਮਰਨ’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਇਸ ਜੋੜੀ ਨੇ ਆਪਣੀ ਅਗਲੀ ਫਿਲਮ ‘ਸੇਓਨ’ (Seyon) ਦਾ ਐਲਾਨ ਕਰ ਦਿੱਤਾ ਹੈ।
ਸਿਵਕਾਰਤੀਕੇਅਨ ਦੇ ਜਨਮਦਿਨ ਦੇ ਖਾਸ ਮੌਕੇ ’ਤੇ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰ ਦਾ ਬੇਹੱਦ ਰਫ-ਐਂਡ-ਟਫ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਪੋਸਟਰ ਵਿੱਚ ਸਿਵਕਾਰਤੀਕੇਅਨ ਦੇ ਆਲੇ-ਦੁਆਲੇ ਮੋਰ ਅਤੇ ਹੱਥ ਵਿੱਚ ਦਾਤਰੀ ਫੜੀ ਹੋਈ ਦਿਖਾਈ ਦੇ ਰਹੀ ਹੈ, ਜੋ ਤਾਮਿਲ ਪਰੰਪਰਾ ਅਤੇ ਭਗਵਾਨ ਮੁਰੂਗਨ ਦੇ ਪ੍ਰਤੀਕਾਂ ਨੂੰ ਦਰਸਾਉਂਦੀ ਹੈ।
ਇਸ ਫਿਲਮ ਦਾ ਨਿਰਦੇਸ਼ਨ ਸਿਵਕੁਮਾਰ ਮੁਰੂਗੇਸਨ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਕਮਲ ਹਾਸਨ ਦੇ ਪ੍ਰੋਡਕਸ਼ਨ ਹਾਊਸ ‘ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ’ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਫਿਲਮ ‘ਸੇਓਨ’ ਇੱਕ ਪੇਂਡੂ ਐਕਸ਼ਨ ਡਰਾਮਾ ਹੋਵੇਗੀ, ਜਿਸ ਵਿੱਚ ਦੇਸੀ ਸੱਭਿਆਚਾਰ ਅਤੇ ਬਹਾਦਰੀ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ। ਸੰਤੋਸ਼ ਨਾਰਾਇਣਨ ਵੱਲੋਂ ਇਸ ਫਿਲਮ ਦਾ ਸੰਗੀਤ ਤਿਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਫਿਲਮ 2026 ਵਿੱਚ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪਿਛਲੀਆਂ ਫਿਲਮਾਂ ਦੇ ਸਾਰੇ ਰਿਕਾਰਡ ਤੋੜ ਦੇਵੇਗੀ।
View this post on Instagram

