Jennifer Winget Wedding: ਅਦਾਕਾਰਾ ਜੈਨੀਫਰ ਨੇ ਕਾਰੋਬਾਰੀ William Ishmael ਨਾਲ ਰਚਾਇਆ ਵਿਆਹ
ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਖ਼ੁਸ਼ਖ਼ਬਰੀ; ਚਿੱਟੇ ਰੰਗ ਦੇ ਖੂਬਸੂਰਤ ਲਿਬਾਸ ਵਿੱਚ ਨਜ਼ਰ ਆਈ ਅਦਾਕਾਰਾ
ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਜੈਨੀਫਰ ਵਿੰਗਟ ਨੇ ਮਸ਼ਹੂਰ ਕਾਰੋਬਾਰੀ ਵਿਲੀਅਮ ਇਸ਼ਮੇਲ ਨਾਲ ਵਿਆਹ ਕਰਵਾ ਲਿਆ ਹੈ। ‘ਬੇਹੱਦ’ ਅਤੇ ‘ਸਰਸਵਤੀਚੰਦਰ’ ਵਰਗੇ ਸੁਪਰਹਿੱਟ ਡਰਾਮਾ ਲੜੀਵਾਰਾਂ ਰਾਹੀਂ ਘਰ-ਘਰ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਨੇ ਸ਼ਨੀਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਵੀਡੀਓ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ।
ਇਸ ਸਾਂਝੀ ਕੀਤੀ ਗਈ ਵੀਡੀਓ ਦੀ ਪਹਿਲੀ ਸਲਾਈਡ ਵਿੱਚ ਲਿਖਿਆ ਸੀ, “ਦੇਵੀਓ ਅਤੇ ਸੱਜਣੋ, ਕੀ ਤੁਸੀਂ ਖੜ੍ਹੇ ਹੋਵੋਗੇ? ਮੈਂ ਅਧਿਕਾਰਤ ਤੌਰ ’ਤੇ ਤੁਹਾਡੀ ਜਾਣ-ਪਛਾਣ ਆਪਣੇ ਪਤੀ ‘ਵਿਲ’ ਨਾਲ ਕਰਵਾ ਰਹੀ ਹਾਂ।” ਇਸ ਤੋਂ ਬਾਅਦ ਅਗਲੀ ਸਲਾਈਡ ਵਿੱਚ ਵਿਆਹ ਦੀਆਂ ਅੰਗੂਠੀਆਂ ਦੀ ਤਸਵੀਰ ਦਿਖਾਈ ਦਿੱਤੀ, ਜਿਸ ਉੱਪਰ ‘ਜਸਟ ਮੈਰਿਡ’ ਲਿਖਿਆ ਹੋਇਆ ਸੀ।
ਆਪਣੇ ਵਿਆਹ ਦੇ ਖ਼ਾਸ ਮੌਕੇ ’ਤੇ ਜੈਨੀਫਰ ਨੇ ਚਿੱਟੇ ਰੰਗ ਦਾ ਬੇਹੱਦ ਖੂਬਸੂਰਤ ਆਫ-ਸ਼ੋਲਡਰ ਕੋਰਸੈੱਟ ਡਰੈੱਸ ਪਹਿਨਿਆ ਹੋਇਆ ਸੀ, ਜਦੋਂ ਕਿ ਵਿਲੀਅਮ ਇਸ਼ਮੇਲ ਚਿੱਟੇ ਰੰਗ ਦੀ ਵੇਸਟਕੋਟ ਦੇ ਨਾਲ ਨੀਲੇ ਰੰਗ ਦੇ ਸੂਟ ਵਿੱਚ ਨਜ਼ਰ ਆਏ। ਤਸਵੀਰਾਂ ਦੀ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ, ਅਤੇ ਆਖ਼ਰਕਾਰ ਸਾਡੇ ਸਿਤਾਰੇ ਮਿਲ ਗਏ! @williamishmael।”
View this post on Instagram
ਦੱਸਣਯੋਗ ਹੈ ਕਿ ਜੈਨੀਫਰ ਵਿੰਗਟ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਸਾਲ 2012 ਵਿੱਚ ਮਸ਼ਹੂਰ ਅਦਾਕਾਰ ਕਰਨ ਸਿੰਘ ਗਰੋਵਰ ਨਾਲ ਹੋਇਆ ਸੀ, ਪਰ ਸਾਲ 2014 ਵਿੱਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਸੀ। ਅਦਾਕਾਰਾ ਆਖ਼ਰੀ ਵਾਰ ਸਾਲ 2024 ਵਿੱਚ ਰਿਲੀਜ਼ ਹੋਈ ਵੈੱਬ ਸੀਰੀਜ਼ ‘ਰਾਏਸਿੰਘਾਨੀ ਬਨਾਮ ਰਾਏਸਿੰਘਾਨੀ’ ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਉਨ੍ਹਾਂ ਨਾਲ ਕਰਨ ਵਾਹੀ ਅਤੇ ਰੀਮ ਸ਼ੇਖ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।

