DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟੀਵੀ ਪੱਤਰਕਾਰ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ

'ਸਪੈਸ਼ਲ ਮੈਰਿਜ ਐਕਟ' ਤਹਿਤ ਵਿਆਹ ਹੋਇਆ ਸੰਪੰਨ

  • fb
  • twitter
  • whatsapp
  • whatsapp
featured-img featured-img
Image credit @OmarAbdullah
Advertisement

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟੀਵੀ ਪੱਤਰਕਾਰ ਨਿਧੀ ਰਾਜ਼ਦਾਨ ਨਾਲ ਇੱਥੇ ਵਿਆਹ ਕਰਵਾ ਲਿਆ ਹੈ। ਸ਼ਨਿੱਚਰਵਾਰ ਨੂੰ ਕੀਤੇ ਗਏ ਇੱਕ ਟਵੀਟ ਵਿੱਚ, 56 ਸਾਲਾ ਉਮਰ ਨੇ ਕਿਹਾ, "ਕੱਲ੍ਹ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੋਈ..." ਅਤੇ ਉਨ੍ਹਾਂ ਨੇ ਇਸ ਪੋਸਟ ਵਿੱਚ ਨਿਧੀ ਨੂੰ ਟੈਗ ਕੀਤਾ। ਇਸ ਟਵੀਟ ਵਿੱਚ ਦੋਵਾਂ ਦੀਆਂ ਚਾਰ ਤਸਵੀਰਾਂ ਵੀ ਸ਼ਾਮਲ ਸਨ।

ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਥੇ 'ਸਪੈਸ਼ਲ ਮੈਰਿਜ ਐਕਟ' ਤਹਿਤ ਇਹ ਵਿਆਹ ਸੰਪੰਨ ਹੋਇਆ। ਇਸ ਮੌਕੇ ਦੋਵਾਂ ਧਿਰਾਂ ਦੇ ਪਰਿਵਾਰਕ ਮੈਂਬਰ ਗਵਾਹ ਵਜੋਂ ਮੌਜੂਦ ਸਨ।

Advertisement

ਜ਼ਿਕਰਯੋਗ ਹੈ ਕਿ ਇਸੇ ਸਾਲ ਜੁਲਾਈ ਵਿੱਚ ਸੁਪਰੀਮ ਕੋਰਟ ਦੇ ਇੱਕ ਹੁਕਮ ਰਾਹੀਂ ਉਮਰ ਦਾ ਆਪਣੀ ਪਹਿਲੀ ਪਤਨੀ ਪਾਇਲ ਨਾਲ ਵਿਆਹ ਖ਼ਤਮ ਹੋ ਗਿਆ ਸੀ, ਜਦੋਂ ਦੋਵਾਂ ਵਿਚਾਲੇ ਆਪਸੀ ਸਮਝੌਤਾ ਹੋ ਗਿਆ ਸੀ। 49 ਸਾਲਾ ਨਿਧੀ ਦਾ ਵੀ ਇਹ ਦੂਜਾ ਵਿਆਹ ਹੈ।

Advertisement

ਸ਼੍ਰੀਨਗਰ ਅਤੇ ਨਵੀਂ ਦਿੱਲੀ ਵਿੱਚ ਹੋਏ ਵਿਆਹ ਸਮਾਗਮਾਂ ਵਿੱਚ ਦੋਵਾਂ ਪਾਸਿਆਂ ਦੇ ਪਰਿਵਾਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਅਬਦੁੱਲਾ ਦੇ ਮਾਤਾ-ਪਿਤਾ ਫਾਰੂਕ ਅਬਦੁੱਲਾ ਅਤੇ ਮੌਲੀ, ਉਨ੍ਹਾਂ ਦੀਆਂ ਤਿੰਨ ਭੈਣਾਂ, ਹੋਰ ਕਰੀਬੀ ਰਿਸ਼ਤੇਦਾਰ ਅਤੇ ਨਿਧੀ ਦੇ ਮਾਤਾ-ਪਿਤਾ, ਸੀਨੀਅਰ ਪੱਤਰਕਾਰ ਐੱਮ ਕੇ ਰਾਜ਼ਦਾਨ ਅਤੇ ਸਰਲਾ ਰਾਜ਼ਦਾਨ ਸ਼ਾਮਲ ਹੋਏ।

Advertisement
×