ਕੈਟਰੀਨਾ ਤੇ ਵਿੱਕੀ ਦੇ ਵਿਆਹ ਨੂੰ ਮਹੀਨਾ ਹੋਇਆ

ਕੈਟਰੀਨਾ ਤੇ ਵਿੱਕੀ ਦੇ ਵਿਆਹ ਨੂੰ ਮਹੀਨਾ ਹੋਇਆ

ਮੁੰਬਈ: ਅਦਾਕਾਰ ਜੋੜੀ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਐਤਵਾਰ ਨੂੰ ਆਪਣੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਮਨਾਈ। ਕੈਟਰੀਨਾ ਨੇ ਇਸ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਤੇ ਵਿੱਕੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਅਦਾਕਾਰਾ ਨੇ ਲਿਖਿਆ ਹੈ, ‘ਹੈਪੀ ਵਨ ਮੰਥ ਮਾਈ (ਲਵ)।’  ਇਸ ਜੋੜੀ ਦੀ ਕਰੀਬੀ ਦੋਸਤ ਨੇਹਾ ਧੂਪੀਆ ਨੇ ਇਸ ਤਸਵੀਰ ’ਤੇ ਪ੍ਰਤੀਕਿਰਿਆ ਦਿੰਦਿਆਂ ਆਖਿਆ, ‘ਹੈਪੀ ਹੈਪੀ ਹੈਪੀ ਸਾਡੀ ਪਿਆਰੀ ਜੋੜੀ...ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।’ ਜ਼ਿਕਰਯੋਗ ਹੈ ਕਿ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਦਾ ਵਿਆਹ ਪਿਛਲੇ ਮਹੀਨੇ 9 ਤਰੀਕ ਨੂੰ ਹੋਇਆ ਸੀ ਤੇ ਇਸ ਸਮਾਗਮ ਵਿੱਚ ਸਿਰਫ਼ 120 ਮਹਿਮਾਨ ਹੀ ਸੱਦੇ ਗਏ ਸਨ। ਇਹ ਨਵ-ਵਿਆਹਿਆ ਜੋੜਾ ਜੁਹੂ ਇਲਾਕੇ ਵਿੱਚ ਆਪਣੇ ਨਵੇਂ ਅਪਾਰਟਮੈਂਟ ’ਚ ਰਹਿ ਰਿਹਾ ਹੈ, ਜਿਥੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਉਨ੍ਹਾਂ ਦੇ ਗੁਆਂਢੀ ਹਨ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All