ਲੱਖਾਂ ਦਿਲਾਂ ਨੂੰ ਛੂਹਣ ਵਾਲੀ ਪ੍ਰੇਮ ਕਹਾਣੀ Ishqan De Lekhe ਹੁਣ ਚੌਪਾਲ 'ਤੇ ਹੋ ਰਹੀ ਹੈ ਸਟ੍ਰੀਮ
ਪੰਜਾਬੀ ਮਨੋਰੰਜਨ ਦੇ ਪ੍ਰਮੁੱਖ OTT ਪਲੇਟਫਾਰਮ ਚੌਪਾਲ ਨੇ ਦਰਸ਼ਕਾਂ ਲਈ ਇੱਕ ਹੋਰ ਬੇਹੱਦ ਮਸ਼ਹੂਰ ਫ਼ਿਲਮ ਇਸ਼ਕਾਂ ਦੇ ਲੇਖੇ ਨੂੰ ਆਪਣੇ ਪਲੇਟਫਾਰਮ 'ਤੇ ਰਿਲੀਜ਼ ਕਰ ਦਿੱਤਾ ਹੈ। ਗੁਰਨਾਮ ਭੁੱਲਰ ਅਤੇ ਈਸ਼ਾ ਮਾਲਵੀਆ ਅਦਾਕਾਰੀ ਨਾਲ ਸਜੀ ਇਹ ਫ਼ਿਲਮ ਹੁਣ ਦੁਨੀਆ ਭਰ ਦੇ...
ਪੰਜਾਬੀ ਮਨੋਰੰਜਨ ਦੇ ਪ੍ਰਮੁੱਖ OTT ਪਲੇਟਫਾਰਮ ਚੌਪਾਲ ਨੇ ਦਰਸ਼ਕਾਂ ਲਈ ਇੱਕ ਹੋਰ ਬੇਹੱਦ ਮਸ਼ਹੂਰ ਫ਼ਿਲਮ ਇਸ਼ਕਾਂ ਦੇ ਲੇਖੇ ਨੂੰ ਆਪਣੇ ਪਲੇਟਫਾਰਮ 'ਤੇ ਰਿਲੀਜ਼ ਕਰ ਦਿੱਤਾ ਹੈ। ਗੁਰਨਾਮ ਭੁੱਲਰ ਅਤੇ ਈਸ਼ਾ ਮਾਲਵੀਆ ਅਦਾਕਾਰੀ ਨਾਲ ਸਜੀ ਇਹ ਫ਼ਿਲਮ ਹੁਣ ਦੁਨੀਆ ਭਰ ਦੇ ਦਰਸ਼ਕ ਚੌਪਾਲ 'ਤੇ ਦੇਖ ਸਕਦੇ ਹਨ।
ਰੋਮਾਂਸ, ਜਜ਼ਬਾਤਾਂ ਅਤੇ ਦਰਦ ਨਾਲ ਭਰੀ ਇਸ਼ਕਾਂ ਦੇ ਲੇਖੇ ਇੱਕ ਅਜਿਹੀ ਪ੍ਰੇਮ ਕਹਾਣੀ ਹੈ ਜੋ ਰਿਸ਼ਤਿਆਂ ਦੀ ਨਾਜ਼ੁਕਤਾ ਅਤੇ ਗਲਤਫ਼ਹਿਮੀਆਂ ਦੇ ਡੂੰਘੇ ਅਸਰ ਨੂੰ ਬੜੀ ਖੂਬਸੂਰਤੀ ਨਾਲ ਦਰਸਾਉਂਦੀ ਹੈ। ਫ਼ਿਲਮ ਦੀ ਕਹਾਣੀ ਸਮਰ ਅਤੇ ਜਸਨੀਤ ਦੇ ਆਲੇ-ਦੁਆਲੇ ਘੁੰਮਦੀ ਹੈ। ਸਮਰ ਇੱਕ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਕਾਲਜ ਲੀਡਰ ਹੈ, ਜਦਕਿ ਜਸਨੀਤ ਇੱਕ ਸ਼ਾਂਤ ਸੁਭਾਅ ਵਾਲੀ ਨੌਜਵਾਨ ਕੁੜੀ ਹੈ। ਦੋਵਾਂ ਦੀ ਮੁਹੱਬਤ ਭਰੀ ਯਾਤਰਾ ਸਮੇਂ ਦੇ ਨਾਲ ਈਰਖਾ, ਕਾਲਜ ਦੀ ਰਾਜਨੀਤੀ ਅਤੇ ਗਲਤਫ਼ਹਿਮੀਆਂ ਕਾਰਨ ਅਜਿਹੇ ਮੋੜ 'ਤੇ ਪਹੁੰਚਦੀ ਹੈ ਜੋ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਜਾਂਦੀ ਹੈ।
ਅੱਜ ਦੇ ਸਮੇਂ ਵਿੱਚ ਦਰਸ਼ਕ ਅਜਿਹੀਆਂ ਕਹਾਣੀਆਂ ਨੂੰ ਵਧੇਰੇ ਪਸੰਦ ਕਰ ਰਹੇ ਹਨ ਜੋ ਹਕੀਕਤ ਦੇ ਨੇੜੇ ਹੋਣ ਅਤੇ ਭਾਵਨਾਵਾਂ ਨਾਲ ਭਰਪੂਰ ਹੋਣ। ਇਸ਼ਕਾਂ ਦੇ ਲੇਖੇ ਵੀ ਸਿਰਫ਼ ਇੱਕ ਆਮ ਪ੍ਰੇਮ ਕਹਾਣੀ ਨਹੀਂ, ਸਗੋਂ ਇਨਸਾਨੀ ਜਜ਼ਬਾਤਾਂ, ਰਿਸ਼ਤਿਆਂ ਅਤੇ ਕਿਸਮਤ ਦੇ ਉਤਾਰ-ਚੜ੍ਹਾਵਾਂ ਨੂੰ ਪਰਦੇ 'ਤੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ। ਇਹੀ ਕਾਰਨ ਹੈ ਕਿ ਫ਼ਿਲਮ ਨੇ ਹਰ ਉਮਰ ਦੇ ਦਰਸ਼ਕਾਂ ਨਾਲ ਖਾਸ ਜੁੜਾਅ ਬਣਾਇਆ ਹੈ।
ਫ਼ਿਲਮ ਵਿੱਚ ਗੁਰਨਾਮ ਭੁੱਲਰ ਨੇ ਸਮਰ ਦੇ ਕਿਰਦਾਰ ਨੂੰ ਬੇਹੱਦ ਸੰਵੇਦਨਸ਼ੀਲਤਾ ਅਤੇ ਗਹਿਰਾਈ ਨਾਲ ਨਿਭਾਇਆ ਹੈ, ਜਦਕਿ ਈਸ਼ਾ ਮਾਲਵੀਆ ਨੇ ਜਸਨੀਤ ਦੇ ਰੂਪ ਵਿੱਚ ਇੱਕ ਅਜਿਹਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਿੱਤਾ ਹੈ ਜੋ ਪਿਆਰ, ਉਮੀਦਾਂ ਅਤੇ ਟੁੱਟੇ ਦਿਲ ਦੇ ਦਰਦ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਦੋਵਾਂ ਕਲਾਕਾਰਾਂ ਦੀ ਆਨ-ਸਕ੍ਰੀਨ ਕੈਮਿਸਟਰੀ ਫ਼ਿਲਮ ਦੀ ਸਭ ਤੋਂ ਵੱਡੀ ਤਾਕਤ ਵਜੋਂ ਸਾਹਮਣੇ ਆਉਂਦੀ ਹੈ ਅਤੇ ਇਸਨੂੰ ਹਾਲੀਆ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਚਰਚਿਤ ਰੋਮਾਂਟਿਕ ਜੋੜੀਆਂ ਵਿੱਚ ਸ਼ਾਮਲ ਕਰਦੀ ਹੈ।
ਇਸ਼ਕਾਂ ਦੇ ਲੇਖੇ ਦੇ ਚੌਪਾਲ 'ਤੇ ਆਉਣ ਨਾਲ ਪਲੇਟਫਾਰਮ ਪੰਜਾਬੀ ਸਿਨੇਮਾ ਦੀਆਂ ਬਿਹਤਰੀਨ ਕਹਾਣੀਆਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਆਪਣੇ ਮਿਸ਼ਨ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਹ ਫ਼ਿਲਮ ਚੌਪਾਲ ਦੇ ਉਸ ਵਿਸ਼ਾਲ ਕੰਟੈਂਟ ਲਾਇਬਰੇਰੀ ਦਾ ਹਿੱਸਾ ਬਣ ਗਈ ਹੈ ਜੋ ਪੰਜਾਬੀ ਸੱਭਿਆਚਾਰ, ਭਾਵਨਾਵਾਂ ਅਤੇ ਕਹਾਣੀ ਕਹਿਣ ਦੀ ਅਨੋਖੀ ਕਲਾ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰਦੀ ਹੈ।
ਜੇਕਰ ਤੁਸੀਂ ਜਜ਼ਬਾਤਾਂ ਨਾਲ ਭਰਪੂਰ ਕਹਾਣੀਆਂ, ਯਾਦਗਾਰ ਸੰਗੀਤ ਅਤੇ ਦਿਲ ਨੂੰ ਛੂਹ ਜਾਣ ਵਾਲੀਆਂ ਪ੍ਰੇਮ ਕਹਾਣੀਆਂ ਦੇ ਸ਼ੌਕੀਨ ਹੋ, ਤਾਂ ਇਸ਼ਕਾਂ ਦੇ ਲੇਖੇ ਤੁਹਾਡੇ ਲਈ ਇੱਕ ਬੇਹੱਦ ਖਾਸ ਸਿਨੇਮਾਈ ਅਨੁਭਵ ਸਾਬਤ ਹੋਵੇਗੀ।

