DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿਤਾ ਦੀ BMW ਬਾਈਕ ’ਤੇ ਬੈਠ ਮਾਸੂਮ ਬੱਚਿਆਂ ਨੇ Rajvir Jawanda ਨੂੰ ਕੀਤਾ ਯਾਦ, ਹਰ ਅੱਖ ਹੋਈ ਨਮ !

ਪਿਤਾ ਦਾ ਸਾਇਆ ਸਿਰ 'ਤੇ ਨਾ ਹੋਵੇ ਤਾਂ ਦੁਨੀਆ ਸੁੰਨੀ ਲੱਗਦੀ ਹੈ, ਪਰ ਜਦੋਂ ਉਹਨਾਂ ਦੀਆਂ ਨਿਸ਼ਾਨੀਆਂ ਸਾਹਮਣੇ ਹੋਣ ਤਾਂ ਮਾਸੂਮ ਦਿਲਾਂ ਨੂੰ ਇੱਕ ਸਕੂਨ ਮਿਲਦਾ ਹੈ। ਕੁਝ ਅਜਿਹਾ ਹੀ ਮੰਜ਼ਰ ਦੇਖਣ ਨੂੰ ਮਿਲਿਆ ਮਰਹੂਮ ਰਾਜਵੀਰ ਜਵੰਧਾ ਦੇ ਘਰ, ਜਿੱਥੇ...

  • fb
  • twitter
  • whatsapp
  • whatsapp
featured-img featured-img
ਮਰਹੂਮ ਗਾਇਕ ਰਾਜਵੀਰ ਜਵੰਧਾ ਦੀ ਧੀ ਨਾਲ ਸਾਂਝੀ ਕੀਤੀ ਗਈ ਤਸਵੀਰ। ਫੋਟੋ; ਇੰਸਟਾਗ੍ਰਾਮ
Advertisement

ਪਿਤਾ ਦਾ ਸਾਇਆ ਸਿਰ 'ਤੇ ਨਾ ਹੋਵੇ ਤਾਂ ਦੁਨੀਆ ਸੁੰਨੀ ਲੱਗਦੀ ਹੈ, ਪਰ ਜਦੋਂ ਉਹਨਾਂ ਦੀਆਂ ਨਿਸ਼ਾਨੀਆਂ ਸਾਹਮਣੇ ਹੋਣ ਤਾਂ ਮਾਸੂਮ ਦਿਲਾਂ ਨੂੰ ਇੱਕ ਸਕੂਨ ਮਿਲਦਾ ਹੈ। ਕੁਝ ਅਜਿਹਾ ਹੀ ਮੰਜ਼ਰ ਦੇਖਣ ਨੂੰ ਮਿਲਿਆ ਮਰਹੂਮ ਰਾਜਵੀਰ ਜਵੰਧਾ ਦੇ ਘਰ, ਜਿੱਥੇ ਉਸ ਦੇ ਲਾਡਲੇ ਅੱਜ ਆਪਣੇ ਪਿਤਾ ਦੀ ਮਨਪਸੰਦ ਬਾਈਕ 'ਤੇ ਬੈਠ ਕੇ ਪਿਤਾ ਨੂੰ ਯਾਦ ਕਰ ਰਹੇ ਨੇ। BMW ਬਾਈਕ 'ਤੇ ਬੈਠੇ ਇਹਨਾਂ ਬੱਚਿਆਂ ਦੀ ਮਾਸੂਮੀਅਤ ਦੇਖ ਕੇ ਰਾਜਵੀਰ ਜਵੰਧਾ ਦੇ ਹਰ ਚਾਹੁਣ ਵਾਲੇ ਦੀਆਂ ਅੱਖਾਂ ਭਰ ਆਈਆਂ ਨੇ।

ਪੰਜਾਬੀ ਸੰਗੀਤ ਜਗਤ ਦੇ ਮਰਹੂਮ ਗਾਇਕ ਰਾਜਵੀਰ ਜਵੰਧਾ, ਜਿਨ੍ਹਾਂ ਦੀ ਬੇਵਕਤੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਅੱਜ ਇੱਕ ਵਾਰ ਫਿਰ ਉਹਨਾਂ ਦੀ ਚਰਚਾ ਹੋ ਰਹੀ ਹੈ। ਪਰ ਇਸ ਵਾਰ ਵਜ੍ਹਾ ਕੋਈ ਗੀਤ ਨਹੀਂ, ਬਲਕਿ ਉਹਨਾਂ ਦੇ ਦੋ ਮਾਸੂਮ ਬੱਚਿਆਂ ਦੀ ਇੱਕ ਬੇਹੱਦ ਭਾਵੁਕ ਵੀਡੀਓ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਹਰ ਕਿਸੇ ਦੀ ਅੱਖ ਨਮ ਕਰ ਦਿੱਤੀ ਹੈ।

Advertisement

Advertisement

ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਅਤੇ ਵੀਡੀਓ ਵਿੱਚ ਰਾਜਵੀਰ ਜਵੰਧਾ ਦੀ ਲਾਡਲੀ ਧੀ ਅਮਾਨਤ ਕੌਰ ਅਤੇ ਪੁੱਤਰ ਦਿਲਾਵਰ ਨਜ਼ਰ ਆ ਰਹੇ ਹਨ। ਇਹ ਬੱਚੇ ਆਪਣੇ ਪਿਤਾ ਦੀ ਉਸ ਮਨਪਸੰਦ BMW ਬਾਈਕ 'ਤੇ ਬੈਠੇ ਦਿਖਾਈ ਦੇ ਰਹੇ ਹਨ, ਜਿਸ ਦਾ ਰਾਜਵੀਰ ਨੂੰ ਬਹੁਤ ਸ਼ੌਕ ਸੀ। ਵੀਡੀਓ ਵਿੱਚ ਬੱਚਿਆਂ ਦੇ ਚਿਹਰਿਆਂ ਦੀ ਮਾਸੂਮੀਅਤ ਅਤੇ ਆਪਣੇ ਪਿਤਾ ਦੀਆਂ ਚੀਜ਼ਾਂ ਨਾਲ ਉਹਨਾਂ ਦਾ ਲਗਾਵ ਸਾਫ਼ ਨਜ਼ਰ ਆ ਰਿਹਾ ਹੈ। ਧੀ ਅਮਾਨਤ ਕੌਰ ਜਿਸ ਤਰ੍ਹਾਂ ਬਾਈਕ 'ਤੇ ਬੈਠ ਕੇ ਆਪਣੇ ਪਿਤਾ ਨੂੰ ਮਹਿਸੂਸ ਕਰ ਰਹੀ ਹੈ, ਉਸ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਵਲੂੰਧਰ ਦਿੱਤਾ ਹੈ।

ਜਿਵੇਂ ਹੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ, ਪ੍ਰਸ਼ੰਸਕਾਂ ਨੇ ਭਾਵੁਕ ਕੁਮੈਂਟਸ ਦੀ ਝੜੀ ਲਗਾ ਦਿੱਤੀ। ਕੋਈ ਇਹਨਾਂ ਬੱਚਿਆਂ ਨੂੰ 'ਰਾਜਵੀਰ ਦਾ ਪਰਛਾਵਾਂ' ਦੱਸ ਰਿਹਾ ਹੈ ਤੇ ਕੋਈ ਰੱਬ ਅੱਗੇ ਅਰਦਾਸ ਕਰ ਰਿਹਾ ਹੈ ਕਿ ਉਹ ਇਹਨਾਂ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਰਾਜਵੀਰ ਜਵੰਧਾ ਦੇ ਚਾਹੁਣ ਵਾਲੇ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ਅਤੇ ਬੱਚਿਆਂ ਦੀ ਮਾਸੂਮੀਅਤ ਨੂੰ ਪਿਆਰ ਦੇ ਰਹੇ ਹਨ।

ਰਾਜਵੀਰ ਜਵੰਧਾ ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਗਾਇਕ ਸੀ, ਜਿਸ ਨੇ ਆਪਣੀ ਸਾਫ਼-ਸੁਥਰੀ ਗਾਇਕੀ ਅਤੇ ਮਿੱਠੇ ਸੁਭਾਅ ਸਦਕਾ ਬਹੁਤ ਘੱਟ ਸਮੇਂ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਸੀ। ਉਸ ਦੇ ਜਾਣ ਨਾਲ ਪਰਿਵਾਰ ਨੂੰ ਜੋ ਘਾਟਾ ਪਿਆ ਹੈ, ਉਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਪਰ ਇਹ ਮਾਸੂਮ ਬੱਚੇ, ਜੋ ਹੁਣ ਹੌਲੀ-ਹੌਲੀ ਆਪਣੇ ਪਿਤਾ ਦੀ ਵਿਰਾਸਤ ਅਤੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਰਹੇ ਹਨ, ਰਾਜਵੀਰ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਉਮੀਦ ਹਨ।

Advertisement
×