DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਇੰਡੀਅਨ ਆਈਡਲ 3’ ਜੇਤੂ ਗਾਇਕ ਤੇ ਅਦਾਕਾਰ ਪ੍ਰਸ਼ਾਂਤ ਤਮਾਂਗ ਦਾ ਦੇਹਾਂਤ

ਦਿੱਲੀ ਵਿਚਲੇ ਘਰ ਵਿਚ ਪਿਆ ਦਿਲ ਦਾ ਦੌਰਾ; ਸਲਮਾਨ ਖ਼ਾਨ ਦੀ ਅਗਾਮੀ ਫ਼ਿਲਮ ‘ਬੈਟਲ ਆਫ਼ ਗਲਵਾਨ’ ਵਿਚ ਨਜ਼ਰ ਆੲੇਗਾ ਤਮਾਂਗ

  • fb
  • twitter
  • whatsapp
  • whatsapp
featured-img featured-img
ਪ੍ਰਸ਼ਾਂਤ ਤਮਾਂਗ। ਫੋਟੋ: Via Instagram/prashanttamangofficial
Advertisement

‘ਇੰਡੀਅਨ ਆਈਡਲ 3’ ਦੇ ਜੇਤੂ ਪ੍ਰਸ਼ਾਂਤ ਤਮਾਂਗ(43) ਦੀ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ। ਤਮਾਂਗ ਦੇ ਨੇੜਲੇ ਦੋਸਤ ਤੇ ਗਾਇਕ ਮਹੇਸ਼ ਸੇਵਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਗਾਇਕ ਤੇ ਅਦਾਕਾਰ ਨੇ ਜਨਕ ਪੁਰੀ ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਏ।

ਸੇਵਾ ਨੇ ਕਿਹਾ, ‘‘ਉਸ ਦਾ ਅੱਜ ਸਵੇਰੇ 9 ਵਜੇ ਦੇ ਕਰੀਬ ਦਿੱਲੀ ਵਿਚਲੇ ਆਪਣੇ ਘਰ ਵਿਚ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ। ਮੈਂ ਇਸ ਬੇਵਕਤੀ ਚਲਾਣੇ ਤੋਂ ਸਦਮੇ ਵਿਚ ਹਾਂ। ਮੈਂ ਅਜੇ ਕੁਝ ਦਿਨ ਪਹਿਲਾਂ ਉਸ ਨਾਲ ਗੱਲਬਾਤ ਕੀਤੀ ਸੀ। ਉਹ ਚੜ੍ਹਦੀ ਕਲਾਂ ਵਿਚ ਸੀ।’’ ਉਸ ਨੇ ਕਿਹਾ, ‘‘ਉਸ ਦੀ ਮ੍ਰਿਤਕ ਦੇਹ ਅਜੇ ਵੀ ਹਸਪਤਾਲ ਵਿਚ ਹੈ। ਪਰਿਵਾਰ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਅੰਤਿਮ ਸੰਸਕਾਰ ਦਿੱਲੀ ਜਾਂ ਫਿਰ ਦਾਰਜੀਲਿੰਗ ਵਿਚ ਕਰਨਾ ਹੈ।’’

Advertisement

ਤਮਾਂਗ ਦੇ ਦੇਹਾਂਤ ਸਬੰਧੀ ਖ਼ਬਰ ਸਭ ਤੋਂ ਪਹਿਲਾਂ ਉਸ ਦੇ ਇਕ ਹੋਰ ਦੋਸਤ ਰਾਜੇਸ਼ ਘਟਾਨੀ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ। ਤਮਾਂਗ ਦਾ ਜਨਮ 4 ਜਨਵਰੀ 1983 ਨੂੰ ਦਾਰਜੀਲਿੰਗ ਵਿਚ ਨੇਪਾਲੀ ਬੋਲਦੇ ਗੋਰਖਾ ਪਰਿਵਾਰ ਵਿਚ ਹੋਇਆ ਸੀ। ਤਮਾਂਗ ਨੇ ਗਾਇਕੀ ਤੋਂ ਇਲਾਵਾ ਕਈ ਨੇਪਾਲੀ ਫਿਲਮਾਂ ਜਿਵੇਂ ‘ਗੋਰਖਾ ਪਲਟਨ’, ‘ਨਿਸ਼ਾਨੀ’, ‘ਪਰਦੇਸੀ’ ਆਦਿ ਵਿਚ ਵੀ ਕੰਮ ਕੀਤਾ। ਉਹ ਆਖਰੀ ਵਾਰ ਵੈਬ ਲੜੀ ‘ਪਾਤਾਲ ਲੋਕ 2’ ਵਿਚ ਨਜ਼ਰ ਆਇਆ ਸੀ ਜਿਸ ਵਿਚ ਉਸ ਨੇ ਡੈਨੀਅਲ ਲੈਕੋ ਨਾਂ ਦੇ ਕਾਤਲ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰ ਇਸ ਸਾਲ 17 ਅਪਰੈਲ ਨੂੰ ਰਿਲੀਜ਼ ਹੋ ਰਹੀ ਸਲਮਾਨ ਖ਼ਾਨ ਦੀ ਅਦਾਕਾਰੀ ਵਾਲੀ ਫ਼ਿਲਮ ‘ਬੈਟਲ ਆਫ਼ ਗਲਵਾਨ’ ਵਿਚ ਵੀ ਨਜ਼ਰ ਆਏਗਾ।

Advertisement

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਕਸ ’ਤੇ ਇਕ ਪੋਸਟ ਵਿਚ ਤਮਾਂਗ ਦੇ ਚਲਾਣੇ ’ਤੇ ਦੁੱਖ ਜਤਾਇਆ ਹੈ।

ਤਮਾਂਗ ਦੇ ਪਰਿਵਾਰ ਵਿਚ ਪਤਨੀ ਗੀਤਾ ਥਾਪਾ ਤੇ ਚਾਰ ਸਾਲ ਦੀ ਬੱਚੀ ਅਰੀਹਾ ਤਮਾਂਗ ਹਨ। ਗਾਇਕ ਤੇ ਅਦਾਕਾਰ ਤਮਾਂਗ ਸੋਸ਼ਲ ਮੀਡੀਆ ’ਤੇ ਅਕਸਰ ਆਪਣੀ ਧੀ ਤੇ ਪਤਨੀ ਦੀਆਂ ਵੀਡੀਓਜ਼ ਤੇ ਫੋਟੋਆਂ ਪਾਉਂਦਾ ਸੀ।

Advertisement
×