DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

iBikers ਚੰਡੀਗੜ੍ਹ ਵੱਲੋਂ 'Roadies Rebirth – Meet & Ride' ਦਾ ਸ਼ਾਨਦਾਰ ਆਯੋਜਨ

ਫ਼ਿਲਮੀ ਅਦਾਕਾਰਾ ਨੇਹਾ ਧੂਪੀਆ ਵਿਸ਼ੇਸ਼ ਤੌਰ ਉੱਤੇ ਰਹੀ ਮੌਜੂਦ

  • fb
  • twitter
  • whatsapp
  • whatsapp
Advertisement

ਆਈ ਬਾਈਕਰਜ਼ (iBikers) ਚੰਡੀਗੜ੍ਹ ਵੱਲੋਂ ਐੱਮ ਟੀ ਵੀ ਰੋਡੀਜ਼ (MTV Roadies) ਦੇ ਸਹਿਯੋਗ ਨਾਲ ''ਰੋਡੀਜ਼ ਰੀਬਰਥ-ਮੀਟ ਐਂਡ ਰਾਈਡ'' (Roadies Rebirth -Meet & Ride) ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਚਾਲਕਾਂ ਨੇ ਹਿੱਸਾ ਲਿਆ।

ਇਸ ਦੌਰਾਨ ਫ਼ਿਲਮੀ ਅਦਾਕਾਰਾ ਨੇਹਾ ਧੂਪੀਆ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੀ, ਜਿਸ ਨੇ ਆਈ ਬਾਈਕਰਜ਼ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਰਾਈਡ ਵਿੱਚ ਵੀ ਸ਼ਿਰਕਤ ਕੀਤੀ।

Advertisement

ਇਸ ਦੀ ਸ਼ੁਰੂਆਤ ਸੈਕਟਰ 8 ਤੋਂ ਕੀਤੀ ਗਈ। ਇਸ ਤੋਂ ਬਾਅਦ ਵੱਡੀ ਗਿਣਤੀ ਮੋਟਰਸਾਈਕਲ ਚਾਲਕਾਂ ਨੇ ਸ਼ਹਿਰ ਦੀਆਂ ਸੜਕਾਂ ਉੱਤੇ ਮੋਟਰਸਾਈਕਲ ਚਲਾਏ। ਇਸ ਆਯੋਜਨ ਦਾ ਸ਼ਹਿਰ ਵਾਸੀਆਂ ਨੇ ਖ਼ੂਬ ਆਨੰਦ ਮਾਣਿਆ।

Advertisement

Advertisement
×