DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਮੈਂ ਨਸ਼ੇ ਵਿੱਚ ਧੁੱਤ ਰਹਿੰਦੀ ਸੀ, ਸਰੀਰ ਵਿੱਚੋਂ ਬਦਬੂ ਆਉਣ ਲੱਗੀ ਸੀ...’ ਸਕੂਨ ਦੀ ਤਲਾਸ਼ ਵਿੱਚ ਸ਼ਰਾਬ ਪੀਣ ਲੱਗੀ ਸੀ ਜਾਹਨਵੀ ਕਪੂਰ, ਇੰਝ ਆਈ ਬਾਹਰ

ਮਾਨਸਿਕ ਤਣਾਅ ਅਤੇ ਨਿੱਜੀ ਦੁੱਖ ਕਾਰਨ ਸ਼ਰਾਬ ਦੇ ਜਾਲ ਵਿੱਚ ਫਸੀ ਸੀ ਅਦਾਕਾਰਾ

  • fb
  • twitter
  • whatsapp
  • whatsapp
Advertisement

ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅੱਜਕੱਲ੍ਹ ਆਪਣੀ ਕਿਸੇ ਫ਼ਿਲਮ ਜਾਂ ਗਲੈਮਰਸ ਜੀਵਨ ਸ਼ੈਲੀ ਕਾਰਨ ਨਹੀਂ, ਸਗੋਂ ਆਪਣੇ ਇੱਕ ਵਾਇਰਲ ਬਿਆਨ ਕਾਰਨ ਚਰਚਾ ਵਿੱਚ ਹੈ। ਸ੍ਰੀਦੇਵੀ ਦੀ ਬੇਟੀ ਜਾਹਨਵੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਦੇ ਉਸ ਦੌਰ ਬਾਰੇ ਖੁੱਲ੍ਹ ਕੇ ਗੱਲ ਕੀਤੀ, ਜਦੋਂ ਉਹ ਅੰਦਰੂਨੀ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਉਸ ਨੇ ਦੱਸਿਆ ਕਿ ਔਖੇ ਸਮੇਂ ਵਿੱਚ ਸ਼ਾਂਤੀ ਅਤੇ ਸਕੂਨ ਦੀ ਭਾਲ ਉਸ ਨੂੰ ਸ਼ਰਾਬ ਦੇ ਰਾਹ ਵੱਲ ਲੈ ਗਈ ਸੀ।

ਗ਼ਮ ਤੋਂ ਬਾਹਰ ਆਉਣ ਦੀ ਕੋਸ਼ਿਸ਼

ਜਾਹਨਵੀ ਨੇ ਦੱਸਿਆ ਕਿ ਇਹ ਸਭ ਇੱਕ ਦਰਦਨਾਕ ਅਤੇ ਭਾਵੁਕ ਘਟਨਾ ਤੋਂ ਬਾਅਦ ਸ਼ੁਰੂ ਹੋਇਆ, ਖ਼ਾਸ ਤੌਰ ’ਤੇ ਕੋਵਿਡ-19 ਦੇ ਸਮੇਂ ਜਦੋਂ ਜ਼ਿੰਦਗੀ ਪਹਿਲਾਂ ਹੀ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਸੀ। ਅਦਾਕਾਰਾ ਅਨੁਸਾਰ, ਉਹ ਆਮ ਤੌਰ 'ਤੇ ਬਹੁਤ ਘੱਟ ਸ਼ਰਾਬ ਪੀਂਦੀ ਸੀ, ਪਰ ਉਸ ਨਾਜ਼ੁਕ ਸਮੇਂ ਦੌਰਾਨ ਕਰੀਬ ਇੱਕ ਸਾਲ ਤੱਕ ਉਸ ਨੇ ਲੋੜ ਤੋਂ ਵੱਧ ਸ਼ਰਾਬ ਦਾ ਸਹਾਰਾ ਲਿਆ। ਉਸ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਲਤ ਨਹੀਂ ਸੀ, ਸਗੋਂ ਮਾਨਸਿਕ ਤਣਾਅ ਨੂੰ ਘੱਟ ਕਰਨ ਦੀ ਇੱਕ ਕੋਸ਼ਿਸ਼ ਸੀ। ਉਹ ਉਸ ਦੌਰ ਵਿੱਚੋਂ ਭੱਜਣ ਦਾ ਰਸਤਾ ਲੱਭ ਰਹੀ ਸੀ ਅਤੇ ਅਕਸਰ ਖ਼ੁਦ ਨੂੰ ਕਹਿੰਦੀ ਸੀ ਕਿ ਉਸ ਨੂੰ ਬੱਸ ਨਸ਼ੇ ਵਿੱਚ ਗੁਆਚੇ ਰਹਿਣਾ ਹੈ।

Advertisement

ਸਰੀਰਕ ਤੇ ਮਾਨਸਿਕ ਸਿਹਤ ’ਤੇ ਪਿਆ ਮਾੜਾ ਅਸਰ

ਅਦਾਕਾਰਾ ਨੇ ਖ਼ੁਲਾਸਾ ਕੀਤਾ ਕਿ ਇੱਕ ਸਮੇਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਸ਼ਰਾਬ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵਿਗਾੜ ਰਹੀ ਹੈ। ਉਸ ਨੇ ਦੱਸਿਆ ਕਿ ਹੈਂਗਓਵਰ ਕਾਰਨ ਉਹ ਚਿੜਚਿੜੀ ਅਤੇ ਗੁੱਸੇਖ਼ੋਰ ਹੋ ਰਹੀ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਉਸ ਦੇ ਸਰੀਰ ਵਿੱਚੋਂ ਅਜੀਬ ਜਿਹੀ ਬਦਬੂ ਆਉਣ ਲੱਗ ਪਈ। ਇਸ ਅਹਿਸਾਸ ਨੇ ਉਸ ਲਈ 'ਵੇਕਅੱਪ ਕਾਲ' ਦਾ ਕੰਮ ਕੀਤਾ ਅਤੇ ਉਸ ਨੇ ਤੁਰੰਤ ਸ਼ਰਾਬ ਛੱਡਣ ਦਾ ਫੈਸਲਾ ਕੀਤਾ। ਪਿਛਲੇ ਡੇਢ ਸਾਲ ਤੋਂ ਉਸ ਨੇ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਇਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਆਪਣੇ ਕੰਮ 'ਤੇ ਧਿਆਨ ਦੇ ਰਹੀ ਹੈ।

Advertisement

Advertisement
×