ਮੈਂ ਵਿਆਹ ਮਗਰੋਂ ਨਹੀਂ ਲਈ ਛੁੱਟੀ: ਗੌਹਰ ਖਾਨ

ਮੈਂ ਵਿਆਹ ਮਗਰੋਂ ਨਹੀਂ ਲਈ ਛੁੱਟੀ: ਗੌਹਰ ਖਾਨ

ਮੁੰਬਈ: ਬੌਲੀਵੁੱਡ ਅਭਿਨੇਤਰੀ ਤੇ ਮਾਡਲ ਗੌਹਰ ਖਾਨ ਨੇ ਕਿਹਾ ਕਿ ਉਹ ਵਿਆਹ ਮਗਰੋਂ ਕਾਫ਼ੀ ਰੁੱਝੀ ਹੋਈ ਹੈ ਤੇ ਉਸ ਕੋਲ ਇਕ ਦਿਨ ਦੀ ਛੁੱਟੀ ਲਈ ਵੀ ਸਮਾਂ ਨਹੀਂ ਹੈ। ਉਸ ਨੇ ਦੱਸਿਆ ਕਿ ਅਪਰੈਲ ਤੱਕ ਉਸ ਕੋਲ ਵਾਧੂ ਛੁੱਟੀਆਂ ਨਹੀਂ ਹਨ। ਜ਼ਿਕਰਯੋਗ ਹੈ ਕਿ ਅਭਿਨੇਤਰੀ ਗੌਹਰ ਖਾਨ ਨੇ ਬੀਤੇ ਵਰ੍ਹੇ 25 ਦਸੰਬਰ ਨੂੰ ਕੋਰੀਓਗ੍ਰਾਫ਼ਰ ਜ਼ੈਦ ਦਰਬਾਰ ਨਾਲ ਵਿਆਹ ਕਰਵਾਇਆ ਸੀ।

ਉਸ ਨੇ ਕਿਹਾ, ‘‘ਮੇਰੇ ਵਿਆਹ ਨੂੰ ਹਾਲੇ 15 ਦਿਨ ਵੀ ਨਹੀਂ ਹੋਏ ਤੇ ਵਲੀਮਾ (ਰਿਸੈਪਸ਼ਨ) ਮਗਰੋਂ ਮੈਂ ਰੋਜ਼ਾਨਾ ਸ਼ੂਟਿੰਗ ’ਤੇ ਹਾਂ, ਕਿਉਂਕਿ ਮੈਂ ਇਕ ਫਿਲਮ ਅਤੇ ਦੋ ਹੋਰ ਸ਼ੋਅ ਕਰ ਰਹੀ ਹਾਂ। ਇਸ ਲਈ ਮੈਂ ਵਿਆਹ ਤੋਂ ਬਾਅਦ ਹੁਣ ਤਕ ਇਕ ਵੀ ਛੁੱਟੀ ਨਹੀਂ ਲਈ’’। ਉਸ ਨੇ ਕਿਹਾ ਕਿ ਉਹ ਦੋਵੇਂ ਜਣੇ ਇਕੱਠੇ ਬਹੁਤ ਜ਼ਿਆਦਾ ਕੰਮ ਕਰ ਰਹੇ ਹਨ। ਅਭਿਨੇਤਰੀ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਹ ਛੁੱਟੀ ’ਤੇ ਕਦੋਂ ਜਾਵੇਗੀ, ਕਿਉਂਕਿ ਉਹ ਅਪਰੈਲ ਤੱਕ ਆਪਣੇ ਪ੍ਰਾਜੈਕਟਾਂ ਲਈ ਸ਼ੂਟਿੰਗ ਕਰ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਕਾਰੀ ਤੇ ਮਿਊਜ਼ਿਕ ਵੀਡੀਓਜ਼ ਲਈ ਕਈ ਮੌਕੇ ਮਿਲ ਰਹੇ ਹਨ।
-ਆਈਏਐੱਨਐਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਟਰੈਕਟਰ ਪਰੇਡ ਲਈ ਕਿਸਾਨਾਂ ਨੇ ਕਮਰ ਕੱਸੀ

ਪਰੇਡ ਵਿੱਚ ਹਿੱਸਾ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਦਾਇਤਾਂ ਜਾਰੀ

ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

ਕਿਸਾਨ ਸੰਸਦ ਸਮਾਗਮ ’ਚ ਪਹੁੰਚੇ ਰਵਨੀਤ ਬਿੱਟੂ ਨਾਲ ਬਦਸਲੂਕੀ

* ਕਾਂਗਰਸ ਦੇ ਸੰਸਦ ਮੈਂਬਰ ਨੇ ਗੱਡੀ ’ਚ ਵੜ ਕੇ ਬਚਾਈ ਜਾਨ * ਧੱਕਾਮੁੱਕੀ...

ਮੀਟਿੰਗ ’ਚ ਖੇਤੀ ਬਿੱਲ ਕਦੇ ਵੀ ਵਿਚਾਰੇ ਨਹੀਂ ਗਏ: ਮਨਪ੍ਰੀਤ

ਮੀਟਿੰਗ ’ਚ ਖੇਤੀ ਬਿੱਲ ਕਦੇ ਵੀ ਵਿਚਾਰੇ ਨਹੀਂ ਗਏ: ਮਨਪ੍ਰੀਤ

* ਵਿੱਤ ਮੰਤਰੀ ਨੇ ‘ਆਪ’ ’ਤੇ ਲਾਇਆ ਕਿਸਾਨਾਂ ’ਚ ਫੁੱਟ ਪਾਉਣ ਦੀ ਕੋਸ਼ਿਸ਼ ...

‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

‘ਇਹ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਹੈ’

ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ; ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ...

ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

ਜਥੇਬੰਦੀਆਂ ਨਾਲ ਆਖ਼ਰੀ ਵਾਰਤਾ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਮਿੱਥ ਚੁੱਕੀ ਸੀ ਬੈਠਕ ਦੀ ਰਣਨੀਤੀ

* ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਵਾਰਤਾ ’ਚ ਪੁਲ ਬ...

ਸ਼ਹਿਰ

View All