ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦਾ ਕਹਿਣਾ ਹੈ ਕਿ ਉਸ ਨੂੰ ਅਜਿਹੀਆਂ ਫਿਲਮਾਂ ਬਣਾ ਕੇ ਬਹੁਤ ਆਨੰਦ ਮਿਲਦਾ ਹੈ, ਜਿਹੜੀਆਂ ਹਿੰਦੀ ਸਨਿੇਮਾ ਵਿੱਚ ਪਹਿਲਾਂ ਕਦੇ ਵੀ ਨਹੀਂ ਬਣੀਆਂ। ਹਿੰਦੀ ਸਨਿੇ ਜਗਤ ਵਿੱਚ ਅਜਿਹੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਨਾਲ ਉਸ ਨੂੰ ਆਪਣੀ ਇੱਕ ਵੱਖਰੀ ਸ਼ੈਲੀ ਬਣਾਉਣ ਵਿੱਚ ਮਦਦ ਮਿਲੀ ਹੈ। ‘ਵਿੱਕੀ ਡੋਨਰ’, ‘ਦਮ ਲਗਾ ਕੇ ਹਈਸ਼ਾ’, ‘ਸ਼ੁਭ ਮੰਗਲ ਸਾਵਧਾਨ’, ‘ਅੰਧਾਧੁਨ’, ‘ਬਾਲਾ’ ਅਤੇ ‘ਬਧਾਈ ਹੋ’ ਵਰਗੀਆਂ ਫਿਲਮਾਂ ਦੇ ਅਦਾਕਾਰ ਆਯੂਸ਼ਮਾਨ ਨੇ ਕਿਹਾ,‘ਮੈਂ ਜਾਣਦਾ ਹੈ ਕਿ ਲੋਕ ਮੈਨੂੰ ਗੈਰ ਰਵਾਇਤੀ ਮੰਨਦੇ ਹਨ ਪਰ ਮੈਂ ਗੈਰ-ਰਵਾਇਤੀ ਫਿਲਮਾਂ ਦੀ ਹੀ ਚੋਣ ਕਰਦਾ ਹਾਂ ਜੋ ਮੇਰੇ ਲਈ ਮਜ਼ੇਦਾਰ ਹੁੰਦਾ ਹੈ। ਦਰਅਸਲ ਇਹ ਕੰਮ ਉਦੋਂ ਹੋਰ ਆਸਾਨ ਹੋ ਜਾਂਦਾ ਹੈ ਜੇ ਤੁਹਾਡਾ ਵਿਸ਼ਾ ਜਾਂ ਸੰਕਲਪ ਤੁਹਾਡੀ ਫਿਲਮ ਦਾ ਸਮਰਥਨ ਕਰ ਰਿਹਾ ਹੋਵੇ। ਲੋਕਾਂ ਲਈ ਫਿਲਮਾਂ ਵਿਚ ਵਿਚਾਰਾਂ ਦੀ ਵਿਲੱਖਣਤਾ ਹੀ ਖਿੱਚ ਦਾ ਕੇਂਦਰ ਹੁੰਦੀ ਹੈ।’ -ਪੀਟੀਆਈ