ਬੇਰੁਜ਼ਗਾਰੀ ਕਾਰਨ ਮੈਂ ਟੈਕਸ ਅਦਾ ਨਹੀਂ ਕਰ ਸਕੀ: ਕੰਗਨਾ

ਬੇਰੁਜ਼ਗਾਰੀ ਕਾਰਨ ਮੈਂ ਟੈਕਸ ਅਦਾ ਨਹੀਂ ਕਰ ਸਕੀ: ਕੰਗਨਾ

ਮੁੰਬਈ, 9 ਜੂਨ

ਅਦਾਕਾਰਾ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਬੌਲੀਵੁੱਡ ਵਿੱਚ ‘ਸਭ ਤੋਂ ਮਹਿੰਗੀ ਅਦਾਕਾਰਾ’ ਹੋਣ ਦੇ ਬਾਵਜੂਦ ਉਹ ਸਮੇਂ ਸਿਰ ਟੈਕਸ ਅਦਾ ਨਹੀਂ ਕਰ ਸਕੀ ਕਿਉਂਕਿ ਉਸ ਕੋਲ ਕੰਮ ਨਹੀਂ ਸੀ।

34 ਸਾਲਾ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ ਰਾਹੀਂ ਮੰਗਲਵਾਰ ਰਾਤ ਨੂੰ ਕਿਹਾ ਕਿ ਉਸ ਨੇ ਟੈਕਸ ਦੀ ਅੱਧੀ ਰਕਮ ਹਾਲੇ ਅਦਾ ਕਰਨੀ ਹੈ। ਉਸ ਨੇ ਲਿਖਿਆ, ‘ਭਾਵੇਂ ਮੈਂ ਟੈਕਸ ਦੀ ਸਭ ਤੋਂ ਉੁੱਪਰਲੀ ਸਲੈਬ ਵਿੱਚ ਆਉਂਦੀ ਹਾਂ ਤੇ 45 ਫ਼ੀਸਦੀ ਟੈਕਸ ਅਦਾ ਕਰਦੀ ਹਾਂ, ਭਾਵੇਂ ਮੈਂ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀ ਅਦਾਕਾਰਾ ਹਾਂ ਪਰ ਕੰਮ ਨਾ ਹੋਣ ਕਰਕੇ ਮੈਂ ਪਿਛਲੇ ਟੈਕਸ ਦੀ ਅੱਧੀ ਰਕਮ ਹੀ ਅਦਾ ਕੀਤੀ ਹੈ ਅਤੇ ਇਹ ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਹੋਇਆ ਹੈ ਕਿ ਮੈਂ ਟੈਕਸ ਦੇਣ ਵਿੱਚ ਦੇਰੀ ਕੀਤੀ ਹੈ।’’

ਕੰਗਨਾ, ਜੋ ਕਿ ਹਾਲ ਹੀ ਵਿੱਚ ਕਰੋਨਾਵਾਇਰਸ ਤੋਂ ਸਿਹਤਯਾਬ ਹੋਈ ਹੈ, ਨੇ ਕਿਹਾ ਕਿ ਸਰਕਾਰ ਉਸ ਤੋਂ ਬਕਾਇਆ ਰਾਸ਼ੀ ’ਤੇ ਵਿਆਜ ਵਸੂਲ ਰਹੀ ਹੈ ਪਰ ਉਹ ਇਸ ਕਦਮ ਦਾ ਸਵਾਗਤ ਕਰਦੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All