ਨਵੀਂ ਦਿੱਲੀ: ਅਦਾਕਾਰਾ ਅਨੰਨਿਆ ਪਾਂਡੇ ਦੇ ਪਿਤਾ ਵਜੋਂ ਪਛਾਣੇ ਜਾਣ ਤੋਂ ਅਦਾਕਾਰ ਚੰਕੀ ਪਾਂਡੇ ਕੋਈ ਝਿਜਕ ਨਹੀਂ ਸਗੋਂ ਮਾਣ ਮਹਿਸੂਸ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਹੀ ਇਸੇ ਤਰ੍ਹਾਂ ਪਛਾਣਿਆ ਜਾਣਾ ਚਾਹੁੰਦਾ ਸੀ। ਅਨੰਨਿਆ, ਚੰਕੀ ਦੀ ਵੱਡੀ ਬੇਟੀ ਹੈ, ਜਿਸ ਨੇ 2019 ਵਿੱਚ ਕਰਨ ਜੌਹਰ ਦੀ ਫਿਲਮ ‘ਸਟੂਡੈਂਟ ਆਫ ਦਿ ਯੀਅਰ 2’ ਨਾਲ ਬੌਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਸਿਰਫ ਦੋ ਸਾਲਾਂ ਵਿੱਚ ਉਹ ਸਿਨੇ ਜਗਤ ਵਿੱਚ ਸਭ ਤੋਂ ਵੱਧ ਚਰਚਿਤ ਸ਼ਖਸੀਅਤਾਂ ’ਚੋਂ ਇੱਕ ਬਣ ਗਈ ਹੈ। 22 ਸਾਲਾ ਅਦਾਕਾਰਾ ਦੇ ਟਵਿਟਰ ’ਤੇ 3,157,000 ਅਤੇ ਇੰਸਟਾਗ੍ਰਾਮ ’ਤੇ 19.6 ਮਿਲੀਅਨ ਫਾਲੋਅਰਜ਼ ਹਨ। ਆਪਣੀ ਬੇਟੀ ਦੀ ਸਫਲਤਾ ਬਾਰੇ ਗੱਲ ਕਰਦਿਆਂ ਚੰਕੀ ਨੇ ਉਹ ਸਮਾਂ ਯਾਦ ਕੀਤਾ ਜਦੋਂ ਉਸ ਦੇ ਪਿਤਾ ਨੇ ‘ਆਂਖੇ’ ਫਿਲਮ ਦੇ ਅਦਾਕਾਰ ਦੇ ਪਿਤਾ ਵਜੋਂ ਪਛਾਣੇ ਜਾਣ ਦੀ ਖ਼ੁਸ਼ੀ ਸਾਂਝੀ ਕੀਤੀ ਸੀ। ਚੰਕੀ ਨੇ ਦੱਸਿਆ, ‘‘ਅਦਾਕਾਰ ਬਣਨ ਤੋਂ ਪਹਿਲਾਂ ਮੇਰੇ ਡਾਕਟਰ ਮਾਪੇ ਬਹੁਤ ਮਸ਼ਹੂਰ ਸਨ। ਮੈਂ ਹਮੇਸ਼ਾ ਡਾਕਟਰ ਪਾਂਡੇ ਦੇ ਸ਼ਰਾਰਤੀ ਲੜਕੇ ਵਜੋਂ ਜਾਣਿਆ ਜਾਂਦਾ ਸੀ।’’ ਉਸ ਨੇ ਦੱਸਿਆ, ‘‘ਮੈਨੂੰ ਯਾਦ ਹੈ ਕਿ 1987 ਵਿੱਚ ਅਦਾਕਾਰ ਬਣਨ ਤੋਂ ਬਾਅਦ ਇੱਕ ਦਿਨ ਮੇਰੇ ਪਿਤਾ ਦਿੱਲੀ ਵਿੱਚ ਸਰਜਨ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਸਨ ਅਤੇ ਉਨ੍ਹਾਂ ਨੂੰ ਡਾ. ਪਾਂਡੇ, ਜੋ ਅਦਾਕਾਰ ਚੰਕੀ ਪਾਂਡੇ ਦੇ ਪਿਤਾ ਹਨ, ਕਹਿ ਕੇ ਸਟੇਜ ’ਤੇ ਬੁਲਾਇਆ ਗਿਆ। ਇਹ ਸੁਣ ਕੇ ਮੇਰੇ ਪਿਤਾ ਬਹੁਤ ਖ਼ੁਸ਼ ਹੋਏ। ਅਸਲ ਵਿੱਚ ਉਦੋਂ ਮੋਬਾਈਲ ਵੀ ਨਹੀਂ ਸਨ ਹੁੰਦੇ ਪਰ ਉਨ੍ਹਾਂ ਨੇ ਮੈਨੂੰ ਐੱਸਟੀਡੀ ਤੋਂ ਫੋਨ ਕਰ ਕੇ ਕਿਹਾ, ‘ਚੰਕੀ, ਮੈਨੂੰ ਤੇਰੇ ’ਤੇ ਮਾਣ ਹੈ, ਮੈਨੂੰ ਤੇਰੇ ਪਿਤਾ ਵਜੋਂ ਬੁਲਾਇਆ ਗਿਆ ਹੈ।’’ 58 ਸਾਲਾ ਅਦਾਕਾਰ ਨੇ ਕਿਹਾ, ‘‘ਹੁਣ ਵੀ ਅਜਿਹਾ ਹੀ ਹੈ। ਜਦੋਂ ਮੈਨੂੰ ਕਿਤੇ ਵੀ ਅਨੰਨਿਆ ਦੇ ਪਿਤਾ ਵਜੋਂ ਜਾਣਿਆ ਜਾਂ ਪਛਾਣਿਆ ਜਾਂਦਾ ਹੈ ਤਾਂ ਮੈਂ ਬਹੁਤ ਖ਼ੁਸ਼ੀ ਮਹਿਸੂਸ ਕਰਦਾ ਹਾਂ। ਮੈਨੂੰ ਲੱਗਦਾ ਹੈ ਉਸ ਦੀ ਸਫ਼ਲਤਾ ਦੇਖ ਕੇ ਮੈਨੂੰ ਆਪਣੀ ਸਫ਼ਲਤਾ ਤੋਂ ਵੀ ਵਧੇਰੇ ਖ਼ੁਸ਼ੀ ਹੁੰਦੀ ਹੈ।’’ -ਆਈਏਐੱਨਐੱਸ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd