ਨਵੀਂ ਦਿੱਲੀ: ਇੱਥੋਂ ਦੀ ਇੱਕ ਅਦਾਲਤ ਨੇ ਪੰਜਾਬੀ ਗਾਇਕ ਹਨੀ ਸਿੰਘ ਨੂੰ ਯੂਏਈ ਵਿੱਚ ਉਸਦੀ ਜਾਂ ਉਸਦੀਆਂ ਕੰਪਨੀਆਂ ਦੀ ਚੱਲ-ਅਚੱਲ ਜਾਇਦਾਦ ਸਬੰਧੀ ਤੀਜੀ ਧਿਰ ਬਣਾਉਣ ਤੋਂ ਰੋਕ ਦਿੱਤਾ ਹੈ। ਗਾਇਕ ਦੀ ਪਤਨੀ ਦੇ ਵਕੀਲ ਨੇ ਦੱਸਿਆ ਕਿ ਮੈਟਰੋਪੌਲੀਟਨ ਮੈਜਿਸਟਰੇਟ ਨੇ ਹਨੀ ਸਿੰਘ ਨੂੰ ਵਿਦੇਸ਼ ਵਿੱਚ ਰਜਿਸਟਰਡ ਉਸਦੀਆਂ ਕੰਪਨੀਆਂ ਸਬੰਧੀ ਕਾਗਜ਼ਾਤ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ। -ਪੀਟੀਆਈ