DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ ਪੁਲੀਸ ਨੇ Badshah ਦੇ ਵਿਵਾਦਤ ਗੀਤ 'Tatihari' ਦੇ 850 ਤੋਂ ਵੱਧ ਲਿੰਕ ਹਟਾਏ

ਸੋਸ਼ਲ ਮੀਡੀਆ ਤੋਂ ਗੀਤ ਨੂੰ ਹਟਾਉਣ ਲਈ ਕਈ ਥਾਈਂ ਕੀਤੀ ਕਾਰਵਾਈ

  • fb
  • twitter
  • whatsapp
  • whatsapp
Advertisement

ਪੰਚਕੂਲਾ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਗੰਦਗੀ ਫੈਲਾਉਣ ਵਾਲੇ ਗਾਇਕਾਂ ਅਤੇ ਕੰਪਨੀਆਂ ਖਿਲਾਫ਼ ਕਾਰਵਾਈ ਦਾ ਅਮਲ ਤੇਜ਼ ਕਰ ਦਿੱਤਾ ਹੈ। ਹਰਿਆਣਾ ਪੁਲੀਸ ਨੇ ਰੈਪਰ ਬਾਦਸ਼ਾਹ ਦੇ ਵਿਵਾਦਿਤ ਗੀਤ ‘ਟਟੀਹਰੀ’ ਵਿਰੁੱਧ ਆਪਣੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਕਿ ਹੁਣ ਡਿਜੀਟਲ ਪਲੇਟਫਾਰਮਾਂ ਤੋਂ ਇਸ ਗੀਤ ਨੂੰ ਲੱਭਣਾ ਮੁਸ਼ਕਿਲ ਹੋ ਰਿਹਾ ਹੈ। ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਸਮੱਗਰੀ ਜੋ ਸਮਾਜਿਕ ਮਰਿਆਦਾਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੰਚਕੂਲਾ ਪੁਲਿਸ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲੀਸ ਦੀ ਸਾਈਬਰ ਸੈੱਲ ਟੀਮ ਨੇ ਹੁਣ ਤੱਕ ਇਸ ਗੀਤ ਨਾਲ ਸਬੰਧਤ ਕੁੱਲ 857 ਲਿੰਕ ਇੰਟਰਨੈੱਟ ਤੋਂ ਹਟਾ ਦਿੱਤੇ ਹਨ। ਇਹਨਾਂ ਵਿੱਚੋਂ 154 ਯੂਟਿਊਬ (YouTube) ਵੀਡੀਓਜ਼ ਜਿਨ੍ਹਾਂ ਵਿੱਚ ਪੂਰਾ ਗੀਤ ਜਾਂ ਉਸ ਦੇ ਹਿੱਸੇ ਸ਼ਾਮਲ ਸਨ। ਇਸ ਤੋਂ ਇਲਾਵਾ 703 ਇੰਸਟਾਗ੍ਰਾਮ (Instagram) ਰੀਲਾਂ ਨੂੰ ਹਟਾਇਆ ਗਿਆ ਹੈ ਜਿਨ੍ਹਾਂ ਰਾਹੀਂ ਇਸ ਗੀਤ ਨੂੰ ਵਾਇਰਲ ਕੀਤਾ ਜਾ ਰਿਹਾ ਸੀ।

Advertisement

ਪੁਲੀਸ ਦੀ ਇਹ ਕਾਰਵਾਈ ਅਜੇ ਵੀ ਰੁਕੀ ਨਹੀਂ ਹੈ ਅਤੇ ਲਗਾਤਾਰ ਨਵੇਂ ਲਿੰਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

Advertisement

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਇੱਕ ਵਿਉਂਤਬੱਧ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕੀਤੀ ਜਾ ਰਹੀ ਹੈ। ਪੁਲੀਸ ਨੇ ਗੂਗਲ, ਮੈਟਾ (ਇੰਸਟਾਗ੍ਰਾਮ/ਫੇਸਬੁੱਕ) ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਦੇ ਮੁੱਖ ਦਫ਼ਤਰਾਂ ਨੂੰ ਅਧਿਕਾਰਤ ਨੋਟਿਸ ਭੇਜੇ ਹਨ। ਇਹਨਾਂ ਨੋਟਿਸਾਂ ਵਿੱਚ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਗੀਤ ਦੇ ਸਾਰੇ ਪੁਰਾਣੇ ਅਤੇ ਨਵੇਂ ਸੰਸਕਰਣ ਹਟਾਏ ਜਾਣ, ਜੇਕਰ ਕੋਈ ਇਸ ਨੂੰ ਦੁਬਾਰਾ ਅਪਲੋਡ ਕਰਦਾ ਹੈ ਤਾਂ ਉਸ 'ਤੇ ਤੁਰੰਤ ਰੋਕ ਲਗਾਈ ਜਾਵੇ। ਗੀਤ ਦੇ ਛੋਟੇ ਕਲਿੱਪ, ਮੀਮਜ਼ ਜਾਂ ਲਿਖਤੀ ਰੂਪ ਵਿੱਚ ਫੈਲਾਈ ਜਾ ਰਹੀ ਸਮੱਗਰੀ ਨੂੰ ਵੀ ਡਿਲੀਟ ਕੀਤਾ ਜਾਵੇ।

ਹਰਿਆਣਾ ਪੁਲਿਸ ਦੇ ਇਸ ਕਦਮ ਪਿੱਛੇ ਸਭ ਤੋਂ ਵੱਡਾ ਕਾਰਨ ਇਸ ਗੀਤ ਵਿੱਚ ਵਰਤੀ ਗਈ ਬਹੁਤ ਹੀ ਅਪਮਾਨਜਨਕ ਭਾਸ਼ਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੀਤ ਖਾਸ ਤੌਰ 'ਤੇ ਔਰਤਾਂ ਅਤੇ ਨਾਬਾਲਗ ਬੱਚਿਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ। ਅਜਿਹੀ ਇਤਰਾਜ਼ਯੋਗ ਸਮੱਗਰੀ ਨਵੀਂ ਪੀੜ੍ਹੀ ਦੇ ਮਨਾਂ 'ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਪੁਲੀਸ ਨੇ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਵੀ ਜੇਕਰ ਕੋਈ ਗਾਇਕ ਜਾਂ ਪ੍ਰਮੋਟਰ ਅਜਿਹੇ ਗੀਤ ਰਿਲੀਜ਼ ਕਰੇਗਾ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਉਸ ਦੇ ਡਿਜੀਟਲ ਖਾਤਿਆਂ 'ਤੇ ਵੀ ਪਾਬੰਦੀ ਲਗਾਈ ਜਾਵੇਗੀ।

Advertisement
×