DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਗੀਤਾਂ ਤੋਂ ਗ਼ਜ਼ਲਾਂ ਤੱਕ: ਜਗਦੀਸ਼ ਰਾਣਾ

ਜਗਦੀਸ਼ ਰਾਣਾ ਪੰਜਾਬੀ ਗੀਤਕਾਰੀ ਦਾ ਅਹਿਮ ਨਾਂ ਹੈ। ਉਹ ਇੱਕੋ ਸਮੇਂ ਉੱਚ ਕੋਟੀ ਦਾ ਗੀਤਕਾਰ, ਵਧੀਆ ਗ਼ਜ਼ਲਗੋ, ਦਿਲ ਨੂੰ ਟੁੰਬਣ ਵਾਲਾ ਕਵੀ ਅਤੇ ਵਾਰਤਾਕਾਰ ਹੈ। ਆਪਣੀਆਂ ਇਨ੍ਹਾਂ ਖ਼ੂਬੀਆਂ ਨਾਲ ਉਹ ਪੰਜਾਬੀ ਸਾਹਿਤ ਦੀ ਝੋਲੀ ਭਰਨ ’ਚ ਵਡਮੁੱਲਾ ਯੋਗਦਾਨ ਪਾ ਰਿਹਾ...

  • fb
  • twitter
  • whatsapp
  • whatsapp
Advertisement

ਜਗਦੀਸ਼ ਰਾਣਾ ਪੰਜਾਬੀ ਗੀਤਕਾਰੀ ਦਾ ਅਹਿਮ ਨਾਂ ਹੈ। ਉਹ ਇੱਕੋ ਸਮੇਂ ਉੱਚ ਕੋਟੀ ਦਾ ਗੀਤਕਾਰ, ਵਧੀਆ ਗ਼ਜ਼ਲਗੋ, ਦਿਲ ਨੂੰ ਟੁੰਬਣ ਵਾਲਾ ਕਵੀ ਅਤੇ ਵਾਰਤਾਕਾਰ ਹੈ। ਆਪਣੀਆਂ ਇਨ੍ਹਾਂ ਖ਼ੂਬੀਆਂ ਨਾਲ ਉਹ ਪੰਜਾਬੀ ਸਾਹਿਤ ਦੀ ਝੋਲੀ ਭਰਨ ’ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।

‘ਤੂੰ ਗਿੱਧਿਆਂ ਦੀ ਕੋਚ ਲੱਗਦੀ ਹੈ, ਮੈਂ ਭੰਗੜੇ ਦਾ ਕਪਤਾਨ’ ਜਗਦੀਸ਼ ਰਾਣੇ ਦੀ ਕਲਮ ਤੋਂ ਨਿਕਲਿਆ ਉਹ ਪਹਿਲਾ ਗੀਤ ਹੈ ਜੋ ਪ੍ਰਸਿੱਧ ਪੰਜਾਬੀ ਗਾਇਕ ਕੇ. ਐੱਸ. ਮੱਖਣ ਦੀ ਆਵਾਜ਼ ’ਚ 1996 ’ਚ ਰਿਕਾਰਡ ਹੋਇਆ ਸੀ। ਇਸ ਗੀਤ ਨਾਲ ਰਾਣੇ ਨੇ ਗੀਤਕਾਰੀ ਦੀ ਦਹਿਲੀਜ਼ ’ਚ ਪੈਰ ਧਰਿਆ ਤੇ ਬਸ ਫਿਰ ਚੱਲ ਸੋ ਚੱਲ। ਉਸ ਦੇ ਗੀਤ ਪੰਜਾਬ ਦੇ ਮਸ਼ਹੂਰ ਗਾਇਕਾਂ ਵੱਲੋਂ 1992 ਤੋਂ ਲਗਾਤਾਰ ਗਾਏ ਜਾ ਰਹੇ ਹਨ। ਇਨ੍ਹਾਂ ਗਾਇਕਾਂ ਦੀ ਗਿਣਤੀ 50 ਤੋਂ ਵੀ ਵੱਧ ਹੈ।

Advertisement

ਉਸ ਦੀ ਕਲਮ ਤੋਂ ਉੱਕਰੇ ਹਰਫ਼ਾਂ ਨੂੰ ਪ੍ਰਸਿੱਧ ਗਾਇਕ ਲਹਿੰਬਰ ਹਸੈਨਪੁਰੀ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਜਿਵੇਂ ‘ਨੀਂ ਤੈਨੂੰ ਨੱਚਦੀ ਵੇਖ ਕੇ।’ ਇਸ ਪਿੱਛੋਂ ਜਦੋਂ ਸੁਖਵਿੰਦਰ ਪੰਛੀ ਨੇ ਆਪਣੀ ਦਿਲਕਸ਼ ਆਵਾਜ਼ ’ਚ ਰਾਣੇ ਦਾ ਲਿਖਿਆ ਗੀਤ ‘ਭਖਦਾ ਜੋਬਨ ਵੇਖ ਕੇ ਤੇਰਾ, ਮੱਤ ਗਈ ਮੇਰੀ ਮਾਰੀ ਨੀਂ’ ਗਾਇਆ ਤਾਂ ਹਰ ਪਾਸੇ ਰਾਣੇ ਦੀ ਦਮਦਾਰ ਕਲਮ ਦੀ ਚਰਚਾ ਛਿੜ ਗਈ। ਇਸ ਪਿੱਛੋਂ ਗਾਇਕ ਮੰਗੀ ਮਾਹਲ ਨੇ ਵੀ ਉਸ ਦੇ ਲਿਖੇ ਗੀਤਾਂ ਨੂੰ ਆਵਾਜ਼ ਦਿੱਤੀ। ਅਮਰੀਕ ਕੁਲਾਰ ਦੀ ਆਵਾਜ਼ ’ਚ ਰਾਣੇ ਦਾ ਲਿਖਿਆ ਇਹ ਗੀਤ ਉਸ ਸਮੇਂ ਟੈਲੀਵਿਜ਼ਨ ਅਤੇ ਰੇਡੀਓ ਉੱਤੇ ਅਕਸਰ ਸੁਣਨ ਨੂੰ ਮਿਲਦਾ ਹੁੰਦਾ ਸੀ: ‘ਤੂੰ ਹਾਂ ਕਰਦੀ, ਨਾ ਨਾਂਹ ਕਰਦੀ, ਕਿਉਂ ਮਿੱਤਰਾਂ ਨੂੰ ਪਰੇਸ਼ਾਂ ਕਰਦੀ।’

Advertisement

ਗੀਤਾਂ ਦੀ ਮਕਬੂਲੀਅਤ ਤੋਂ ਬਾਅਦ ਰਾਣੇ ਨੇ 2011 ਵਿੱਚ ਗੀਤਾਂ ਨੂੰ ਲਿਖਤੀ ਰੂਪ ਵਿੱਚ ਪਾਠਕਾਂ ਤੱਕ ਪਹੁੰਚਾਉਣ ਲਈ ਪਹਿਲੀ ਗੀਤਾਂ ਦੀ ਪੁਸਤਕ ‘ਯਾਦਾਂ ਦੇ ਗਲੋਟ’ ਪ੍ਰਕਾਸ਼ਿਤ ਕਰਵਾਈ ਤਾਂ ਇਸ ਨੇ ਉਸ ਨੂੰ ਸਾਹਿਤਕ ਸਫ਼ਾਂ ’ਚ ਲਿਆ ਖੜ੍ਹਾ ਕੀਤਾ। ਇਸ ਪੁਸਤਕ ਵਿੱਚ 1992 ਤੋਂ ਲੈ ਕੇ 2007 ਤੱਕ ਦੇ ਪੰਦਰਾਂ ਸਾਲਾਂ ਦੇ ਉਸ ਦੇ ਲਿਖੇ ਚੋਣਵੇਂ ਗੀਤ ਸਨ। ਇਨ੍ਹਾਂ ਗੀਤਾਂ ਦੀ ਖ਼ੂਬੀ ਇਹ ਰਹੀ ਕਿ ਉਸ ਨੇ ਆਪਣੇ ਗੀਤਾਂ ਵਿੱਚ ਕਮਰਸ਼ੀਅਲ ਟੱਚ ਹੋਣ ਦੇ ਬਾਵਜੂਦ ਸਾਹਿਤਕਤਾ ਨੂੰ ਹਮੇਸ਼ਾ ਬਰਕਰਾਰ ਰੱਖਿਆ ਹੈ। ਇਸੇ ਕਰਕੇ ਉਹ ਕਮਰਸ਼ੀਅਲ ਅਤੇ ਸਾਹਿਤਕ ਸਫ਼ਾਂ ਵਿੱਚ ਬੇਹੱਦ ਸਤਿਕਾਰਿਆ ਤੇ ਪਿਆਰਿਆ ਜਾਣ ਵਾਲਾ ਨਾਂ ਬਣ ਗਿਆ। ਇਸੇ ਸੰਗ੍ਰਹਿ ’ਚੋਂ ਅੱਗੋਂ ਚੱਲ ਕੇ ਮਹਿਫ਼ਿਲੀ ਗਾਇਕ ਕੁਮਾਰ ਲਾਗੂ ਨੇ ਪੰਜ-ਛੇ ਗੀਤ ਰਿਕਾਰਡ ਵੀ ਕੀਤੇ। ਉਕਤ ਗਾਇਕਾਂ ਤੋਂ ਇਲਾਵਾ ਜ਼ਾਕਿਰ ਹੁਸੈਨ, ਨਿਰਮਲ ਸਿੱਧੂ, ਸੁਰਿੰਦਰ ਸ਼ਿੰਦਾ, ਬਖਸ਼ੀ ਬਿੱਲਾ, ਬਲਰਾਜ, ਹਰਵਿੰਦਰ ਟਾਂਡੀ, ਪਾਕਿਸਤਾਨ ਤੋਂ ਅਫਸ਼ਾਂ ਅਤੇ ਹੋਰ ਵੀ ਬੇਹੱਦ ਮਕਬੂਲ ਨਾ ਲਏ ਜਾ ਸਕਦੇ ਹਨ ਜਿਨ੍ਹਾਂ ਨੇ ਰਾਣੇ ਦੇ ਲਿਖੇ ਗੀਤ ਗਾ ਕੇ ਆਪਣੀ ਪਛਾਣ ਗੂੜ੍ਹੀ ਕੀਤੀ ਹੈ।

ਰਾਣੇ ਦੀ ਵਾਰਤਕ ਵੀ ਬਾ ਕਮਾਲ ਹੈ। ਉਸ ਨੇ ਕਾਫ਼ੀ ਸਮਾਂ ਪਹਿਲਾਂ ‘ਅਹਿਸਾਸ ਟਵੈਂਟੀ ਡੇਅਜ਼’ ਨਾਂ ਦਾ ਨਾਵਲ ਲਿਖਿਆ। ਪੰਜਾਬੀ ਦੇ ਨਾਲ ਨਾਲ ਹਿੰਦੀ ਵਿੱਚ ਕਵਿਤਾ ਲਿਖਣ ਵਿੱਚ ਵੀ ਉਸ ਨੂੰ ਮੁਹਾਰਤ ਹਾਸਲ ਹੈ। ਉਸ ਦੀ ਹਰ ਰਚਨਾ ਵਿੱਚ ਸਹਿਜਤਾ ਅਤੇ ਗਹਿਰਾਈ ਮੌਜੂਦ ਹੁੰਦੀ ਹੈ। ਉਸ ਨੇ ਜਿੱਥੇ 2011 ਵਿੱਚ ‘ਯਾਦਾਂ ਦੇ ਗਲੋਟੇ’ ਗੀਤ-ਸੰਗ੍ਰਹਿ ਅਤੇ 2021 ਵਿੱਚ ‘ਅਧਖਿੜੇ ਗੁਲਾਬ’ ਗ਼ਜ਼ਲ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ, ਉੱਥੇ ਹੀ ਉਸ ਨੇ ‘ਸ਼ਬਦਾਂ ਦੀ ਲੋਅ’ (ਸਾਂਝਾ ਕਾਵਿ-ਸੰਗ੍ਰਹਿ), ‘ਹਰਫਾਂ ਦਾ ਚਾਨਣ’ (ਸਾਂਝਾ ਕਾਵਿ-ਸੰਗ੍ਰਹਿ), ‘ਭਜਨ ਸਿੰਘ ਵਿਰਕ ਦਾ ਕਾਵਿ-ਸੰਸਾਰ’, ‘ਜ਼ਿੰਦਗੀ ਦਾ ਮੰਚ’ ਰਾਹੀਂ ਪੰਜਾਬੀ ਸਾਹਿਤ ਜਗਤ ਵਿੱਚ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਰਾਹੀਂ ਨਿੱਗਰ ਵਾਧਾ ਕੀਤਾ ਹੈ।

ਸੰਪਰਕ: 76967-54669

Advertisement
×