DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Fake Babas in Bollywood: ਇਨ੍ਹਾਂ ਫ਼ਿਲਮਾਂ ਅਤੇ ਸੀਰੀਜ਼ ਨੇ ਦਿਖਾਇਆ ਢੋਂਗੀ ਬਾਬਿਆਂ ਦਾ ਅਸਲੀ ਚਿਹਰਾ !

ਬਾਲੀਵੁੱਡ ਵਿੱਚ ਹਰ ਵਿਸ਼ੇ 'ਤੇ ਫ਼ਿਲਮਾਂ ਬਣਦੀਆਂ ਹਨ, ਪਰ ਜਦੋਂ ਗੱਲ ਸਮਾਜ ਦੇ ਕੌੜੇ ਸੱਚ ਦੀ ਆਉਂਦੀ ਹੈ, ਤਾਂ ਸਿਨੇਮਾ ਹਮੇਸ਼ਾ ਅੱਗੇ ਰਹਿੰਦਾ ਹੈ। ਸਾਡੇ ਸਮਾਜ ਵਿੱਚ ਧਰਮ ਦੀ ਆੜ ਵਿੱਚ ਪਾਖੰਡ ਫੈਲਾਉਣ ਵਾਲੇ ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। ਫੋਟੋ; Instagram
Advertisement

ਬਾਲੀਵੁੱਡ ਵਿੱਚ ਹਰ ਵਿਸ਼ੇ 'ਤੇ ਫ਼ਿਲਮਾਂ ਬਣਦੀਆਂ ਹਨ, ਪਰ ਜਦੋਂ ਗੱਲ ਸਮਾਜ ਦੇ ਕੌੜੇ ਸੱਚ ਦੀ ਆਉਂਦੀ ਹੈ, ਤਾਂ ਸਿਨੇਮਾ ਹਮੇਸ਼ਾ ਅੱਗੇ ਰਹਿੰਦਾ ਹੈ। ਸਾਡੇ ਸਮਾਜ ਵਿੱਚ ਧਰਮ ਦੀ ਆੜ ਵਿੱਚ ਪਾਖੰਡ ਫੈਲਾਉਣ ਵਾਲੇ ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ 'ਢੋਂਗੀ ਬਾਬਿਆਂ' 'ਤੇ ਕਈ ਸੁਪਰਹਿੱਟ ਫ਼ਿਲਮਾਂ ਤੇ ਵੈੱਬ ਸੀਰੀਜ਼ ਬਣ ਚੁੱਕੀਆਂ ਹਨ। ਅੱਜ ਅਸੀਂ ਗੱਲ ਕਰਾਂਗੇ ਉਨ੍ਹਾਂ ਫ਼ਿਲਮਾਂ ਦੀ, ਜਿਨ੍ਹਾਂ ਨੇ ਇਨ੍ਹਾਂ ਕਪਟੀ ਬਾਬਿਆਂ ਦਾ ਪਰਦਾਫਾਸ਼ ਕੀਤਾ ਹੈ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਨੋਜ ਬਾਜਪਾਈ ਦੀ ਫ਼ਿਲਮ 'ਸਿਰਫ਼ ਇੱਕ ਬੰਦਾ ਕਾਫ਼ੀ ਹੈ' ਦੀ। ਇਸ ਫ਼ਿਲਮ ਵਿੱਚ ਇੱਕ ਅਜਿਹੇ ਢੋਂਗੀ ਬਾਬਾ ਦੀ ਕਹਾਣੀ ਦਿਖਾਈ ਗਈ ਹੈ ਜੋ ਇੱਕ ਨਾਬਾਲਗ ਕੁੜੀ ਨਾਲ ਦੁਸ਼ਕਰਮ ਕਰਦਾ ਹੈ। ਮਨੋਜ ਬਾਜਪਾਈ ਨੇ ਇੱਕ ਵਕੀਲ ਦਾ ਕਿਰਦਾਰ ਨਿਭਾ ਕੇ ਇਸ ਪਾਖੰਡੀ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ।

Advertisement

ਇਸੇ ਤਰ੍ਹਾਂ ਸਾਲ 2014 ਵਿੱਚ ਆਈ ਆਮਿਰ ਖ਼ਾਨ ਤੇ ਅਨੁਸ਼ਕਾ ਸ਼ਰਮਾ ਦੀ ਫ਼ਿਲਮ 'PK' ਨੇ ਭਗਵਾਨ ਦੇ ਨਾਂ 'ਤੇ ਚੱਲ ਰਹੇ ਧੰਦੇ 'ਤੇ ਤਿੱਖਾ ਵਾਰ ਕੀਤਾ। ਇਸ ਫ਼ਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਪਾਖੰਡੀ ਬਾਬੇ ਲੋਕਾਂ ਦੇ ਡਰ ਦਾ ਫਾਇਦਾ ਚੁੱਕਦੇ ਨੇ ਤੇ ਉਨ੍ਹਾਂ ਨੂੰ ਮੂਰਖ ਬਣਾਉਂਦੇ ਹਨ।

Advertisement

ਇਸ ਤੋਂ ਇਲਾਵਾ ਚਰਚਾ ਵਿੱਚ ਰਹੀ ਫ਼ਿਲਮ 'ਮਹਾਰਾਜ', ਜਿਸ ਨਾਲ ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਨੇ ਡੈਬਿਊ ਕੀਤਾ ਹੈ, ਇੱਕ ਸੱਚੀ ਘਟਨਾ 'ਤੇ ਅਧਾਰਤ ਹੈ। ਇਸ ਵਿੱਚ ਵੀ ਇੱਕ ਢੋਂਗੀ ਬਾਬੇ ਵੱਲੋਂ ਔਰਤਾਂ ਦੇ ਕੀਤੇ ਜਾਂਦੇ ਸ਼ੋਸ਼ਣ ਖ਼ਿਲਾਫ਼ ਇੱਕ ਪੱਤਰਕਾਰ ਦੀ ਜੰਗ ਦਿਖਾਈ ਗਈ ਹੈ।

ਜੇਕਰ ਗੱਲ ਹਿੱਟ ਫ਼ਿਲਮਾਂ ਦੀ ਕਰੀਏ, ਤਾਂ ਸਾਲ 2012 ਵਿੱਚ ਆਈ ਅਕਸ਼ੇ ਕੁਮਾਰ ਦੀ ਫ਼ਿਲਮ 'OMG - Oh My God' ਨੂੰ ਕੌਣ ਭੁੱਲ ਸਕਦਾ ਹੈ? ਇਸ ਫ਼ਿਲਮ ਵਿੱਚ ਮਿਥੁਨ ਚੱਕਰਵਰਤੀ ਨੇ ਇੱਕ ਅਜਿਹੇ ਹੀ ਫਰਜ਼ੀ ਬਾਬੇ ਦਾ ਕਿਰਦਾਰ ਨਿਭਾਇਆ ਸੀ, ਜਿਸ 'ਤੇ ਬਣੇ ਸੀਨਜ਼ ਨੇ ਦਰਸ਼ਕਾਂ ਨੂੰ ਹਸਾਇਆ ਵੀ ਤੇ ਸੋਚਣ ਲਈ ਮਜਬੂਰ ਵੀ ਕੀਤਾ।

ਓਟੀਟੀ (OTT) ਦੀ ਦੁਨੀਆ ਵਿੱਚ ਜੇਕਰ ਕਿਸੇ ਸੀਰੀਜ਼ ਨੇ ਸਭ ਤੋਂ ਵੱਧ ਤਹਿਲਕਾ ਮਚਾਇਆ, ਤਾਂ ਉਹ ਸੀ ਬੌਬੀ ਦਿਓਲ ਦੀ 'ਆਸ਼ਰਮ'। ਇਸ ਸੀਰੀਜ਼ ਵਿੱਚ ਬੌਬੀ ਦਿਓਲ ਨੇ 'ਬਾਬਾ ਨਿਰਾਲਾ' ਦਾ ਕਿਰਦਾਰ ਇੰਨੇ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਕਿ ਲੋਕ ਦੇਖਦੇ ਹੀ ਰਹਿ ਗਏ। ਧਰਮ, ਸਿਆਸਤ ਅਤੇ ਅਪਰਾਧ ਦੇ ਗਠਜੋੜ ਨੂੰ ਦਿਖਾਉਂਦੀ ਇਸ ਸੀਰੀਜ਼ ਵਿੱਚ ਅਦਿਤੀ ਪੋਹਨਕਰ, ਦਰਸ਼ਨ ਕੁਮਾਰ ਅਤੇ ਚੰਦਨ ਰਾਏ ਸਾਨਿਆਲ ਵਰਗੇ ਕਲਾਕਾਰਾਂ ਨੇ ਵੀ ਕਮਾਲ ਦੀ ਐਕਟਿੰਗ ਕੀਤੀ ਹੈ।

ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਸਿਲਸਿਲਾ ਨਵਾਂ ਨਹੀਂ ਹੈ। ਸਾਲ 1989 ਵਿੱਚ ਆਈ ਫ਼ਿਲਮ 'ਜਾਦੂਗਰ' ਵਿੱਚ ਅਮਿਤਾਭ ਬੱਚਨ ਲੀਡ ਰੋਲ ਵਿੱਚ ਸਨ ਅਤੇ ਮਹਾਨ ਅਦਾਕਾਰ ਅਮਰੀਸ਼ ਪੁਰੀ ਨੇ ਇੱਕ ਢੋਂਗੀ ਸਾਧੂ ਦਾ ਰੋਲ ਕੀਤਾ ਸੀ, ਜੋ ਜਨਤਾ ਨੂੰ ਜਾਦੂ ਦਿਖਾ ਕੇ ਠੱਗਦਾ ਸੀ।

ਇਸ ਤੋਂ ਇਲਾਵਾ ਸਾਲ 2020 ਵਿੱਚ ਰਿਲੀਜ਼ ਹੋਈ ਸੰਜੇ ਦੱਤ, ਆਲੀਆ ਭੱਟ ਅਤੇ ਆਦਿਤਿਆ ਰਾਏ ਕਪੂਰ ਦੀ ਫ਼ਿਲਮ 'ਸੜਕ 2' ਵਿੱਚ ਵੀ ਇੱਕ ਅਜਿਹੇ ਹੀ ਪਾਖੰਡੀ ਸਾਧੂ ਦੀ ਕਹਾਣੀ ਦਿਖਾਈ ਗਈ ਸੀ, ਜੋ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਹੈ।

ਬਾਲੀਵੁੱਡ ਦੀਆਂ ਇਨ੍ਹਾਂ ਫ਼ਿਲਮਾਂ ਅਤੇ ਸੀਰੀਜ਼ ਨੇ ਹਮੇਸ਼ਾ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ ਕਿ ਅੰਨ੍ਹੀ ਸ਼ਰਧਾ ਤੋਂ ਬਚੋ ਅਤੇ ਸੱਚੇ-ਝੂਠੇ ਵਿੱਚ ਫਰਕ ਸਮਝੋ।

Advertisement
×