employee protest: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਪੁਤਲੇ ਫੂਕੇ
ਮੀਟਿੰਗ ਤੋਂ ਭੱਜਣਾ ਮੁੱਖ ਮੰਤਰੀ ਦੀ ਨੈਤਿਕ ਹਾਰ ਕਰਾਰ; ਅੱਜ ਲੁਧਿਆਣਾ ਮੀਟਿੰਗ ’ਚ ਅਗਲਾ ਸੰਘਰਸ਼ ਉਲੀਕਣ ਦਾ ਐਲਾਨ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਸੈਂਕੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਡੀ ਸੀ ਕੰਪਲੈਕਸ ਅੱਗੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਦਿਆਂ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ’ਤੇ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਭੱਜਣ ਦੇ ਦੋਸ਼ ਲਾਉਂਦਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਅਤੇ ਪੈਨਸ਼ਨਰ ਸਥਾਨਕ ਡੀ ਸੀ ਕੰਪਲੈਕਸ ਅੱਗੇ ਇਕੱਠੇ ਹੋ ਕੇ ਆਵਾਜਾਈ ਠੱਪ ਕਰ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਰਾਜ ਕੁਮਾਰ ਅਰੋੜਾ, ਕ੍ਰਿਸ਼ਨ ਸਿੰਘ ਦੁੱਗਾਂ, ਅਵਿਨਾਸ਼ ਸ਼ਰਮਾ, ਫਕੀਰ ਸਿੰਘ ਟਿੱਬਾ, ਦਾਤਾ ਸਿੰਘ ਨਮੋਲ, ਮਾਲਵਿੰਦਰ ਸਿੰਘ ਸੰਧੂ, ਸੁਖਵਿੰਦਰ ਗਿਰ, ਗੁਰਪ੍ਰੀਤ ਮੰਗਵਾਲ, ਵਰਿੰਦਰਜੀਤ ਬਜਾਜ, ਨਿਰਭੈ ਸਿੰਘ, ਜੋਤਿੰਦਰ ਜੋਤੀ, ਹਰਕੀਰਤ ਸਿੰਘ, ਪਰਮਿੰਦਰ ਲੌਂਗੋਵਾਲ, ਨਿਰਮਲਜੀਤ ਸਿੰਘ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਦੀ ਆਲੋਚਨਾ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਲਾਮਿਸਾਲ ਜਥੇਬੰਦਕ ਲਾਮਬੰਦੀ ਤੋਂ ਸੂਬੇ ਦੇ ਮੁੱਖ ਮੰਤਰੀ ਘਬਰਾ ਗਏ ਹਨ। ਜਨਤਕ ਰਾਇ ਅਤੇ ਅਦਾਲਤੀ ਫ਼ੈਸਲਿਆਂ ਤੋਂ ਭਗੌੜੇ ਹੁੰਦਿਆਂ ਆਪਣੀ ਨਿਰਾਸ਼ਤਾ ਦਾ ਪ੍ਰਗਟਾਵਾ ਟਵੀਟ ਜ਼ਰੀਏ ਕੀਤਾ ਹੈ ਜੋ ਮੁੱਖ ਮੰਤਰੀ ਦੀ ਨੈਤਿਕ ਹਾਰ ਹੈ। ਆਗੂਆਂ ਨੇ ਕਿਹਾ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੀ 30 ਅਗਸਤ ਨੂੰ ਲੁਧਿਆਣਾ ਵਿੱਚ ਮੀਟਿੰਗ ਸੱਦੀ ਗਈ ਹੈ। ਇਸ ਵਿਚ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।
ਇਸ ਮੌਕੇ ਦੇਵੀ ਦਿਆਲ, ਕਸਤੂਰੀ ਲਾਲ, ਜਸਪਾਲ ਸਿੰਘ, ਗੁਰਸੇਵਕ ਕਲੇਰ, ਬਲਵੀਰ ਚੰਦ ਲੌਂਗੋਵਾਲ, ਜੁਝਾਰ ਸਿੰਘ, ਰਵਿੰਦਰ ਗੱਡੂ, ਕਰਨੈਲ ਸੇਖੋਂ, ਸੁਰਿੰਦਰ ਸੋਢੀ, ਹਰੀਸ਼ ਕੁਮਾਰ, ਬੂਟਾ ਖ਼ਾਨ, ਸੌਰਵ ਜੋਸ਼ੀ, ਵੀਰ ਸਿੰਘ, ਬਲਵਿੰਦਰ ਸਤੌਜ, ਬੱਗਾ ਸਿੰਘ, ਬਲਜੀਤ ਸਿੰਘ, ਦੀਨਾ ਨਾਥ, ਗੁਰਦੀਪ ਸਿੰਘ, ਕਮਲਜੀਤ, ਰਾਜਿੰਦਰ ਸਿੰਘ, ਸੁਖਜਿੰਦਰ ਸਿੰਘ, ਜਸਵੀਰ ਨਮੋਲ, ਅਮਨਦੀਪ ਸਿੰਘ ਕਲੇਰ, ਜਸਵਿੰਦਰ ਪਾਲ ਸਮਰਾ, ਗੁਰਵਿੰਦਰ ਜਲਾਨ, ਜਗਜੀਤ ਲੱਡਾ, ਦਰਵਾਰਾ ਸਿੰਘ, ਪਰਮਜੀਤ ਸਿੰਘ, ਪਰਦੀਪ ਬਾਗੜੀ, ਜਗਤਾਰ ਸਿੰਘ, ਸੇਵਾ ਸਿੰਘ, ਬਲਵੀਰ ਬਡਰੁੱਖਾਂ, ਲਖਵੀਰ ਸੋਹੀ, ਸਤੀਸ਼ ਕੁਮਾਰ, ਬਲਕਾਰ ਸਿੰਘ, ਅਮਨਦੀਪ ਕੌਰ, ਸਿਫਾਲੀ ਗਿਰੀ, ਅਮਨਦੀਪ ਭੁੱਲਰਹੇੜੀ ਮੌਜੂਦ ਸਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਪੰਜਾਬ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੂਬਾ ਪੱਧਰੀ ਸੱਦੇ ’ਤੇ ਅੱਜ ਇੱਥੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਰਘਵੀਰ ਸਿੰਘ ਭਵਾਨੀਗੜ੍ਹ, ਸਤਨਾਮ ਸਿੰਘ ਸੰਧੂ, ਕੰਵਲਜੀਤ ਸਿੰਘ, ਬਲਕਾਰ ਸਿੰਘ, ਚਰਨ ਸਿੰਘ ਚੋਪੜਾ, ਕੇਵਲ ਸਿੰਘ ਸਿੱਧੂ, ਬਲਦੇਵ ਸਿੰਘ, ਜਗਮੇਲ ਸਿੰਘ, ਰਾਮਸਰੂਪ, ਕੁਲਵੰਤ ਸਿੰਘ ਖਨੌਰੀ ਅਤੇ ਕਰਮਜੀਤ ਨਦਾਮਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਲਹਿਰਾਗਾਗਾ ਇਲਾਕੇ ਦੀਆਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਧਮਕੀ ਭਰੇ ਹੁਕਮਾਂ ਦੀਆਂ ਕਾਪੀਆਂ ਅਤੇ ਅਰਥੀ ਸਾੜੀ। ਰਘਵੀਰ ਸਿੰਘ ਭਟਾਲ ਨੇ ਦੋਸ਼ ਲਗਾਇਆ ਕਿ ਸਰਕਾਰ ਜਾਣ ਬੁੱਝ ਕੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਤੋਂ ਭੱਜ ਰਹੀ ਹੈ। ਇਸੇ ਦੌਰਾਨ ਪੰਜਾਬ ਪੁਲੀਸ ਵੈੱਲਫੇਅਰ ਐਸੋਸੀਏਸ਼ਨ, ਪੈਨਸ਼ਨਰਜ਼ ਵੱਲੋਂ ਡੀ ਏ ਨਾ ਦੇਣ ਅਤੇ ਡਿਊਟੀ ਕਰ ਰਹੇ ਪੁਲੀਸ ਮੁਲਾਜ਼ਮਾ ਦੇ ਬਣਦੇ ਹੱਕਾਂ ਸਬੰਧੀ ਐੱਸ ਡੀ ਐੱਮ ਦਫ਼ਤਰ ਲਹਿਰਾ ਵਿੱਚ ਰੋਸ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਕੇਵਲ ਸਿੰਘ ਪਾਪੜਾ, ਗੁਰਮੇਲ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਚੌਹਾਨ, ਗੁਰਚਰਨ ਸਿੰਘ ਛਾਹੜ, ਬਲਤੇਜ ਸਿੰਘ ਮਾਨ, ਰੁਲਦਾ ਸਿੰਘ ਸੇਖੂਵਾਸ, ਅਜੈਬ ਸਿੰਘ ਖੋਖਰ, ਗੁਰਜੀਤ ਸਿੰਘ ਖੋਖਰ, ਹਰਵਿੰਦਰ ਸਿੰਘ ਪਾਪੜਾ, ਸੁਖਦੇਵ ਸਿੰਘ ਲਹਿਰਾ, ਰਾਮਫਲ ਸਿੰਘ ਭਟਾਲ ਕਲਾਂ, ਕਾਕਾ ਸਿੰਘ ਭਟਾਲ ਕਲਾਂ, ਜਸਵੰਤ ਸਿੰਘ ਭਟਾਲ ਕਲਾਂ, ਦੇਸ ਰਾਜ ਭਟਾਲ ਕਲਾਂ, ਰਾਮਪਾਲ ਭਟਾਲ ਕਲਾਂ, ਰਮੇਸ਼ਵਰ ਦਾਸ ਅਤੇ ਹੰਸਰਾਜ ਆਦਿ ਨੇ ਸ਼ਮੂਲੀਅਤ ਕੀਤੀ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਲਹਿਰਾਗਾਗਾ ਵਿੱਚ ਪੈਦਲ ਮਾਰਚ ਕੀਤਾ ਅਤੇ ਸਰਕਾਰ ਦਾ ਪੁਤਲਾ ਵੀ ਸਾੜਿਆ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ’ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਅੱਜ ਸੁਨਾਮ ਦੇ 33 ਕੇ ਵੀ ਪੁਰਾਣੇ ਬਿਜਲੀ ਘਰ ਦੇ ਗੇਟ ਅੱਗੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਰੈਲੀ ਕੀਤੀ। ਇਸ ਮੌਕੇ ਸਰਕਾਰ ਵੱਲੋਂ ਜਾਰੀ ‘ਮੁਲਾਜ਼ਮ ਮਾਰੂ’ ਪੱਤਰ ਦੀਆਂ ਕਾਪੀਆਂ ਸਾੜਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰਾਮ ਸਰੂਪ ਢੈਪਈ, ਸੁਰਿੰਦਰ ਸਿੰਘ ਸੁਨਾਮ, ਹਰਪਾਲ ਸਿੰਘ, ਚੇਤ ਰਾਮ ਢਿੱਲੋਂ, ਕੇ ਐੱਲ ਬੱਤਰਾ ਅਤੇ ਦਰਸ਼ਨ ਸਿੰਘ ਭਰੂਰ ਆਦਿ ਦੀ ਅਗਵਾਈ ਵਿੱਚ ਇਕੱਤਰ ਹੋਏ ਮੁਲਾਜ਼ਮਾਂ ਨੂੰ ਜਗਦੇਵ ਸਿੰਘ ਬਾਹੀਆ, ਸੋਮ ਸਿੰਘ, ਚੇਤ ਰਾਮ, ਬਲਵਿੰਦਰ ਸਿੰਘ ਜ਼ਿਲ੍ਹੇਦਾਰ, ਬਿਰਜ ਲਾਲ ਧੀਮਾਨ, ਹਰਮੇਲ ਸਿੰਘ ਮਹਿਰੋਕ, ਕਾਮਰੇਡ ਮੋਹਨ ਲਾਲ, ਜੰਟ ਸਿੰਘ, ਪ੍ਰਿਤਪਾਲ ਮਹਿਰੋਕ ਅਤੇ ਸਵਿੰਦਰ ਸਿੰਘ ਨੇ ਸੰਬੋਧਨ ਕੀਤਾ।
ਮੁੱਖ ਮੰਤਰੀ ਦੀ ਪੋਸਟ ਦੀਆਂ ਕਾਪੀਆਂ ਸਾੜੀਆਂ
ਸੰਗਰੂਰ (ਬੀਰ ਇੰਦਰ ਸਿੰਘ ਬਨਭੌਰੀ): ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਮੁੱਖ ਗੇਟਾਂ ਅੱਗੇ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਟਵੀਟ ਅਤੇ ਮੁਲਾਜ਼ਮ ਵਿਰੋਧੀ ਪੱਤਰ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਅਧਿਆਪਕ ਆਗੂਆਂ ਦਾਤਾ ਸਿੰਘ, ਦੇਵੀ ਦਿਆਲ, ਗੁਰਸੇਵਕ ਸਿੰਘ ਕਲੇਰ, ਵਰਿੰਦਰਜੀਤ ਸਿੰਘ ਬਜਾਜ, ਸੁਖਵਿੰਦਰ ਗਿਰ, ਜਤਿੰਦਰ ਜੋਤੀ, ਸੁਖਜਿੰਦਰ ਹਰੀਕਾ ਅਤੇ ਪਰਮਿੰਦਰ ਲੌਂਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਗੱਲਬਾਤ ਕਰਨ ਤੋਂ ਕਥਿਤ ਤੌਰ ’ਤੇ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਆਗੂਆਂ ਨੂੰ ਮੀਟਿੰਗ ਲਈ ਸੱਦਣ ਮਗਰੋਂ ਗੱਲਬਾਤ ਤੋਂ ਪਿੱਛੇ ਹਟਣਾ ਨਿੰਦਣਯੋਗ ਹੈ। ਮੁਲਾਜ਼ਮ ਅਤੇ ਪੈਨਸ਼ਨਰ ਵਰਗ ਆਪਣੀਆਂ ਮੰਗਾਂ ਲਈ ਇੱਕਜੁੱਟ ਹੋ ਕੇ ਸੰਘਰਸ਼ ਜਾਰੀ ਰੱਖੇਗਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਦੇ ਰਵੱਈਏ ਦਾ ਸਿਆਸੀ ਜਵਾਬ ਦੇਣ ਦਾ ਫ਼ੈਸਲਾ ਕਰੇਗਾ।

