DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘Dus Ka Dum’ ਨੇ ਇੱਕੋ ਝਟਕੇ ’ਚ ਸਾਫ਼ ਕਰ ਦਿੱਤਾ ਸੀ ਮੇਰਾ ਅਕਸ: ਸਲਮਾਨ ਖ਼ਾਨ

ਮੁਸ਼ਕਿਲ ਦੌਰ ’ਚ ਪਿਤਾ ਸਲੀਮ ਖ਼ਾਨ ਨੇ ਦਿੱਤੀ ਸੀ ਟੀਵੀ ’ਤੇ ਆਪਣੀ 'ਪਰਵਰਿਸ਼' ਦਿਖਾਉਣ ਦੀ ਸਲਾਹ

  • fb
  • twitter
  • whatsapp
  • whatsapp
featured-img featured-img
ਸਲਮਾਨ ਖਾਨ ਫਾਈਲ ਫੋਟੋ; Instagrame@beingsalmankhan
Advertisement

ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਖ਼ੁਲਾਸਾ ਕੀਤਾ ਹੈ ਕਿ 2008 ਵਿੱਚ ਆਏ ਰਿਐਲਿਟੀ ਸ਼ੋਅ ‘ਦੱਸ ਕਾ ਦਮ’ ਨੇ ਉਨ੍ਹਾਂ ਦੇ ਅਕਸ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਇਹ ਸ਼ੋਅ ਅਜਿਹੇ ਸਮੇਂ ਆਇਆ ਸੀ ਜਦੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਫ਼ਿਲਮਾਂ ਅਤੇ ਅਦਾਲਤੀ ਮਾਮਲਿਆਂ ਨੂੰ ਲੈ ਕੇ ਮੀਡੀਆ ਵਿੱਚ ਕਾਫ਼ੀ ਨਕਾਰਾਤਮਕਤਾ (ਨੇਗੇਟਿਵਿਟੀ) ਚੱਲ ਰਹੀ ਸੀ।

ਫ਼ਿਲਹਾਲ ‘ਬਿੱਗ ਬੌਸ 20’ ਦੀ ਮੇਜ਼ਬਾਨੀ ਕਰ ਰਹੇ ਸਲਮਾਨ ਖ਼ਾਨ ਨੇ ‘ਵੀਕਐਂਡ ਕਾ ਵਾਰ’ ਐਪੀਸੋਡ ਦੌਰਾਨ ਪ੍ਰਤੀਯੋਗੀਆਂ ਨੂੰ ਆਪਣੀ ਅਸਲ ਸ਼ਖ਼ਸੀਅਤ ਦਿਖਾਉਣ ਦੀ ਸਲਾਹ ਦਿੰਦਿਆਂ ਇਹ ਹੱਡ-ਬੀਤੀ ਸਾਂਝੀ ਕੀਤੀ। ਉਨ੍ਹਾਂ ਕਿਹਾ, "ਮੇਰੇ ਖ਼ਿਲਾਫ਼ ਇੰਨੀ ਨਕਾਰਾਤਮਕਤਾ ਸੀ ਕਿ ਹਰ ਅਖ਼ਬਾਰ ਅਤੇ ਟੀਵੀ ਚੈਨਲ ’ਤੇ ਮੇਰੀ ਆਲੋਚਨਾ ਹੋ ਰਹੀ ਸੀ। ਕੋਰਟ ਕੇਸਾਂ ਅਤੇ ਰਿਸ਼ਤਿਆਂ ਦੀ ਚਰਚਾ ਕਾਰਨ ਮੇਰਾ ਕੰਮ ਪਿੱਛੇ ਛੁੱਟ ਗਿਆ ਸੀ।"

Advertisement

ਸਲਮਾਨ ਨੇ ਦੱਸਿਆ ਕਿ ਸ਼ੁਰੂ ਵਿੱਚ ਉਹ ਟੀਵੀ ’ਤੇ ਆਉਣ ਤੋਂ ਝਿਜਕ ਰਹੇ ਸਨ ਅਤੇ ਸ਼ੋਅ ਕਰਨ ਦੇ ਮੂਡ ਵਿੱਚ ਨਹੀਂ ਸਨ। ਪਰ ਜਦੋਂ ਉਨ੍ਹਾਂ ਨੇ ਆਪਣੇ ਪਿਤਾ ਅਤੇ ਮਸ਼ਹੂਰ ਲੇਖਕ ਸਲੀਮ ਖ਼ਾਨ ਤੋਂ ਸਲਾਹ ਲਈ, ਤਾਂ ਉਨ੍ਹਾਂ ਨੇ ਹੌਸਲਾ ਦਿੰਦਿਆਂ ਕਿਹਾ, "ਆਪਣੇ ਆਪ ’ਤੇ ਭਰੋਸਾ ਰੱਖੋ ਅਤੇ ਆਪਣੀ ਪਰਵਰਿਸ਼ ਦਿਖਾਓ।"

Advertisement

ਪਿਤਾ ਦੀ ਸਲਾਹ ’ਤੇ ਸਲਮਾਨ ਨੇ ਸ਼ੋਅ ਦੀ ਮੇਜ਼ਬਾਨੀ ਪ੍ਰਵਾਨ ਕੀਤੀ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੀਆਂ ਫ਼ਿਲਮਾਂ 'ਮੈਨੇ ਪਿਆਰ ਕੀਆ' ਜਾਂ 'ਹਮ ਆਪਕੇ ਹੈਂ ਕੌਨ' ਵਰਗੇ ਕਿਰਦਾਰਾਂ ਨੂੰ ਭੁੱਲ ਕੇ ਸ਼ੋਅ ਦੇਖਣ ਆਏ ਕਿਉਂਕਿ ਉੱਥੇ ਉਨ੍ਹਾਂ ਨੂੰ ਕੋਈ ਅਦਾਕਾਰ ਨਹੀਂ, ਸਗੋਂ ਇੱਕ ਅਸਲ ਇਨਸਾਨ ਨਜ਼ਰ ਆਇਆ। ਸਲਮਾਨ ਨੇ ਦਾਅਵਾ ਕੀਤਾ ਕਿ ਮੀਡੀਆ ਵੱਲੋਂ ਬਣਾਈ ਗਈ ਉਨ੍ਹਾਂ ਦੀ ਖ਼ਰਾਬ ਛਵੀ ਸ਼ੋਅ ਦੇ ਇੱਕੋ ਐਪੀਸੋਡ ਨਾਲ ਸਾਫ਼ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਸ਼ੋਅ 'ਪਾਵਰ ਆਫ਼ 10' ’ਤੇ ਅਧਾਰਿਤ 'ਦੱਸ ਕਾ ਦਮ' 2008 ਵਿੱਚ ਸ਼ੁਰੂ ਹੋਇਆ ਸੀ। ਸਲਮਾਨ ਨੇ ਇਸ ਦੇ ਤਿੰਨੋਂ ਸੀਜ਼ਨਾਂ ਦੀ ਮੇਜ਼ਬਾਨੀ ਕੀਤੀ। ਇਸ ਤੋਂ ਬਾਅਦ ਉਹ 'ਬਿੱਗ ਬੌਸ' ਦੇ 17 ਸੀਜ਼ਨਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ ਅਤੇ ਹੁਣ ਇਸ ਦੇ 20ਵੇਂ ਸੀਜ਼ਨ ਦਾ ਸੰਚਾਲਨ ਕਰ ਰਹੇ ਹਨ।

Advertisement
×