DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Disha Salian ਮੌਤ ਮਾਮਲਾ: ਸੀਬੀਆਈ ਵੱਲੋਂ ਦਰਜ FIR ਵਿੱਚ ਆਦਿਤਿਆ ਠਾਕਰੇ, ਰੀਆ ਚੱਕਰਵਰਤੀ ਅਤੇ ਹੋਰ ਅਦਾਕਾਰਾਂ ਦਾ ਨਾਮ ਸ਼ਾਮਲ

ਅਦਾਲਤ ਨੂੰ ਪ੍ਰਾਇਮਾ ਫੇਸੀ (ਮੁੱਢਲੇ ਤੌਰ 'ਤੇ) ਮਾਮਲੇ ਵਿੱਚ ਦਮ ਲੱਭਿਆ, ਇਸ ਲਈ ਮਾਮਲਾ ਸੀਬੀਆਈ ਨੂੰ ਦੇ ਦਿੱਤਾ: ਵਕੀਲ

  • fb
  • twitter
  • whatsapp
  • whatsapp
featured-img featured-img
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਆਂ। ਫਾਈਲ ਫੋਟੋ
Advertisement

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ(ਮ੍ਰਿਤਕ) ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਅਨ ਦੀ ਮੌਤ ਦੇ ਸਬੰਧ ਵਿੱਚ ਸੀਬੀਆਈ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਸ਼ਿਵ ਸੈਨਾ-(ਯੂਬੀਟੀ) ਨੇਤਾ ਆਦਿਤਿਆ ਠਾਕਰੇ, ਰੋਹਨ ਰਾਏ, ਰੀਆ ਚੱਕਰਵਰਤੀ, ਪਰਮਬੀਰ ਸਿੰਘ ਅਤੇ ਹੋਰਨਾਂ ਦੇ ਨਾਮ ਸ਼ਾਮਲ ਹਨ। ਅਦਾਲਤ ਵਿੱਚ ਸਤੀਸ਼ ਸਾਲਿਅਨ ਦੀ ਪੈਰਵੀ ਕਰ ਰਹੇ ਐਡਵੋਕੇਟ ਨਿਲੇਸ਼ ਓਝਾ ਨੇ ਸੋਮਵਾਰ ਨੂੰ ਕਿਹਾ ਕਿ ਦਿਸ਼ਾ ਸਾਲਿਅਨ ਦੇ ਪਿਤਾ ਸਤੀਸ਼ ਸਾਲਿਅਨ ਦੀ ਸ਼ਿਕਾਇਤ ਦੀ ਮੁੱਢਲੀ ਤਸਦੀਕ ਅਤੇ ਜਾਂਚ ਏਜੰਸੀ ਵੱਲੋਂ ਦਰਜ ਕੀਤੇ ਗਏ ਬਿਆਨ ਤੋਂ ਬਾਅਦ ਸੀਬੀਆਈ ਨੇ ਕੱਲ੍ਹ ਐੱਫਆਈਆਰ ਦਰਜ ਕੀਤੀ ਹੈ।

ਉਨ੍ਹਾਂ ਕਿਹਾ, “ਉਹ ਐੱਫਆਈਆਰ ਸਮੂਹਿਕ ਜਬਰ ਜਨਾਹ, ਕਤਲ ਅਤੇ ਇਸ ਅਪਰਾਧ ਦੇ ਪਰਦਾਫਾਸ਼ (ਕਵਰ-ਅੱਪ) ਲਈ ਹੈ। ਇਹ ਐੱਫਆਈਆਰ ਆਈਪੀਸੀ ਦੀ ਧਾਰਾ 120ਬੀ ਨਾਲ ਪੜ੍ਹਦਿਆਂ ਮੁੱਖ ਅਪਰਾਧਾਂ ਭਾਵ ਧਾਰਾ 376ਡੀ, 302, 201, 217, 218 ਤਹਿਤ ਦਰਜ ਕੀਤੀ ਗਈ ਹੈ। ਐੱਫਆਈਆਰ ਵਿੱਚ ਆਦਿਤਿਆ ਠਾਕਰੇ, ਡੀਨੋ ਮੋਰੇਆ, ਸੂਰਜ ਪੰਚੋਲੀ, ਆਦਿਤਿਆ ਠਾਕਰੇ ਦਾ ਬਾਡੀਗਾਰਡ, ਰੋਹਨ ਰਾਏ, ਰੀਆ ਚੱਕਰਵਰਤੀ, ਪਰਮਬੀਰ ਸਿੰਘ, ਤਤਕਾਲੀ ਡੀਸੀਪੀ ਵਿਸ਼ਾਲ ਠਾਕੁਰ, ਅਤੇ ਉਹ ਪੁਲੀਸ ਅਧਿਕਾਰੀ ਜਿਸ ਨੇ ਝੂਠੇ ਰਿਕਾਰਡ ਬਣਾਏ, ਮਾਲਵਣੀ ਪੁਲੀਸ ਸਟੇਸ਼ਨ ਦੇ ਪੀਆਈ, ਅਤੇ ਐਸਆਈਟੀ ਦੇ ਮੈਂਬਰ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਡਾਕਟਰ ਸੰਜੇ ਯਾਦਵ...  ਫੋਰੈਂਸਿਕ ਲੈਬ ਦਾ ਕੈਮੀਕਲ ਵਿਸ਼ਲੇਸ਼ਕ ਜਿਸਨੇ ਸਮੂਹਿਕ ਜਬਰ ਜਨਾਹ ਦੀ ਰਿਪੋਰਟ ਨੂੰ ਬਦਲ ਦਿੱਤਾ, ਵੀ ਸ਼ਾਮਲ ਹਨ।”

Advertisement

ਉਨ੍ਹਾਂ ਅੱਗੇ ਕਿਹਾ, “ਇਹ ਸਾਰੇ ਲੋਕ ਅਤੇ ਇੱਕ ਲੰਬੀ ਸੂਚੀ ਹੈ, ਇਹ ਸਾਰੇ ਲੋਕ ਇਸ ਵਿੱਚ ਮੁਲਜ਼ਮ ਹਨ... ਪੂਰੀ ਕਹਾਣੀ ਸੀਸੀਟੀਵੀ ਰਾਹੀਂ ਝੂਠੀ ਸਾਬਤ ਕਰ ਦਿੱਤੀ ਗਈ ਹੈ। ਇਸ ਲਈ ਇਸ ਪੂਰੇ ਕਵਰ-ਅੱਪ ਦਾ ਮਤਲਬ ਹੈ ਕਿ ਇਹ ਸਾਰੇ ਸਬੂਤ ਸਨ। ਅਦਾਲਤ ਨੂੰ ਪ੍ਰਾਇਮਾ ਫੇਸੀ (ਮੁੱਢਲੇ ਤੌਰ 'ਤੇ) ਮਾਮਲੇ ਵਿੱਚ ਦਮ ਲੱਭਿਆ, ਇਸ ਲਈ ਮਾਮਲਾ ਸੀਬੀਆਈ ਨੂੰ ਦੇ ਦਿੱਤਾ।”

Advertisement

ਬੰਬੇ ਹਾਈ ਕੋਰਟ ਵੱਲੋਂ ਮਾਮਲੇ ਦੀ ਪੂਰੀ ਜਾਂਚ ਦੇ ਨਿਰਦੇਸ਼ ਦੇਣ ਤੋਂ ਬਾਅਦ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀਬੀਆਈ) ਨੇ ਸੋਮਵਾਰ ਨੂੰ ਦਿਸ਼ਾ ਸਾਲਿਅਨ ਦੀ ਮੌਤ ਦੇ ਸਬੰਧ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਹੈ।

ਸਾਲੀਅਨ 8 ਜੂਨ 2020 ਨੂੰ ਮ੍ਰਿਤਕ ਹਾਲਤ ਵਿੱਚ ਮਿਲੀ ਸੀ; ਉਸਦੀ ਮੌਤ ਰਾਜਪੂਤ ਦੇ ਮੁੰਬਈ ਦੇ ਬਾਂਦਰਾ ਸਥਿਤ ਘਰ ਵਿੱਚ ਮ੍ਰਿਤਕ ਮਿਲਣ ਤੋਂ ਕੁਝ ਦਿਨ ਪਹਿਲਾਂ ਹੋਈ ਸੀ।

ਇਹ ਵਿਕਾਸ ਬੰਬੇ ਹਾਈ ਕੋਰਟ ਵੱਲੋਂ ਸੀਬੀਆਈ ਨੂੰ ਐੱਫਆਈਆਰ ਦਰਜ ਕਰਨ ਅਤੇ ਸਾਲਿਅਨ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦੇਣ ਤੋਂ ਬਾਅਦ ਸਾਹਮਣੇ ਆਇਆ ਹੈ।

Advertisement
×