DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Diljit Dosanjh ਦੀ ਫਿਲਮ 'Satluj' ਰਿਲੀਜ਼ ਦੇ ਮਹਿਜ਼ 2 ਦਿਨਾਂ ਬਾਅਦ ZEE5 ਤੋਂ ਹਟਾਈ

ਸ਼ੁੱਕਰਵਾਰ ਨੂੰ ਬਿਨਾਂ ਕਿਸੇ ਕੱਟ ਦੇ OTT ਪਲੇਟਫਾਰਮ ਉੱਤੇ ਰਿਲੀਜ਼ ਹੋਈ ਸੀ ਫਿਲਮ

  • fb
  • twitter
  • whatsapp
  • whatsapp
Advertisement

ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਲੰਮੇ ਸਮੇਂ ਤੋਂ ਰੁਕੀ ਹੋਈ ਫ਼ਿਲਮ "ਪੰਜਾਬ '95" ਨੂੰ ਭਾਰਤ ਵਿੱਚ ZEE5 ਓ ਟੀ ਟੀ ਪਲੇਟਫਾਰਮ 'ਤੇ ਨਵੇਂ ਨਾਂ "ਸਤਲੁਜ" ਹੇਠ ਰਿਲੀਜ਼ ਕੀਤਾ ਗਿਆ ਸੀ, ਪਰ ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਹ ਫ਼ਿਲਮ ਇਸ ਪਲੇਟਫਾਰਮ ਤੋਂ ਹਟਾ ਦਿੱਤੀ ਗਈ ਹੈ।

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਬਣੀ ਇਹ ਫ਼ਿਲਮ ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸੈਂਸਰ ਬੋਰਡ ਦੀ ਮਨਜ਼ੂਰੀ ਨਾ ਮਿਲਣ ਕਾਰਨ ਅਟਕੀ ਹੋਈ ਸੀ।

Advertisement

ਫ਼ਿਲਮ ਦਾ ਨਿਰਦੇਸ਼ਨ ਹਨੀ ਤਰੇਹਨ ਨੇ ਕੀਤਾ ਹੈ। ਇਹ ਫ਼ਿਲਮ ਸ਼ੁੱਕਰਵਾਰ ਨੂੰ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤੀ ਗਈ ਸੀ, ਪਰ ਐਤਵਾਰ ਸ਼ਾਮ ਨੂੰ ਪਲੇਟਫਾਰਮ ਨੇ ਦਰਸ਼ਕਾਂ ਨੂੰ ਇਹ ਸੂਚਿਤ ਕਰਨ ਲਈ ਇੱਕ ਬਿਆਨ ਸਾਂਝਾ ਕੀਤਾ ਕਿ ਇਹ ਹੁਣ ਭਾਰਤ ਵਿੱਚ ਉਪਲਬਧ ਨਹੀਂ ਹੈ।

Advertisement

ZEE5 ਪਲੇਟਫਾਰਮ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਮੌਜੂਦਾ ਹਾਲਾਤ ਨੂੰ ਦੇਖਦੇ ਹੋਏ, 'ਸਤਲੁਜ' ਫ਼ਿਲਮ ਅਗਲੀ ਸੂਚਨਾ ਤੱਕ ਭਾਰਤ ਵਿੱਚ ਉਪਲਬਧ ਨਹੀਂ ਰਹੇਗੀ। ਅਸੀਂ ਸਹੀ ਪ੍ਰਕਿਰਿਆ ਰਾਹੀਂ ਹਰ ਢੁਕਵੇਂ ਰਸਤੇ ਦੀ ਭਾਲ ਕਰਨ ਲਈ ਵਚਨਬੱਧ ਹਾਂ ਤਾਂ ਜੋ ਇਸ ਫ਼ਿਲਮ ਨੂੰ ਜਲਦੀ ਤੋਂ ਜਲਦੀ ਦੁਬਾਰਾ ਆਪਣੇ ਦਰਸ਼ਕਾਂ ਤੱਕ ਵਾਪਸ ਲਿਆਂਦਾ ਜਾ ਸਕੇ।"

ਓ ਟੀ ਟੀ ਪਲੇਟਫਾਰਮ ਨੇ ਕਿਹਾ ਕਿ 'ਸਤਲੁਜ' ਨੂੰ ਇਸਦੀ ਰਿਲੀਜ਼ ਤੋਂ ਬਾਅਦ ਮਿਲਿਆ ਹੁੰਗਾਰਾ ਸੱਚਮੁੱਚ ਬਹੁਤ ਸ਼ਾਨਦਾਰ ਰਿਹਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ, "ਅਸੀਂ ਉਨ੍ਹਾਂ ਸਾਰੇ ਦਰਸ਼ਕਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਫ਼ਿਲਮ ਨੂੰ ਦੇਖਣ ਲਈ ਸਬਸਕ੍ਰਿਪਸ਼ਨ ਲਈ, ਇਸ ਨੂੰ ਦੇਖਿਆ ਅਤੇ ਇਸ ਦੀ ਸ਼ਲਾਘਾ ਕੀਤੀ। ਤੁਹਾਡੇ ਪਿਆਰ ਅਤੇ ਸਾਥ ਦਾ ਸਾਡੇ ਲਈ ਅਤੇ ਉਨ੍ਹਾਂ ਸਾਰੇ ਲੋਕਾਂ ਲਈ ਬਹੁਤ ਵੱਡਾ ਮਹੱਤਵ ਹੈ ਜਿਨ੍ਹਾਂ ਨੇ ਇਸ ਕਹਾਣੀ ਨੂੰ ਪਰਦੇ 'ਤੇ ਉਤਾਰਿਆ।"

ਫ਼ਿਲਮ ਵਿੱਚ,ਦਿਲਜੀਤ ਦੋਸਾਂਝ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ’ਤੇ ਅਧਾਰਿਤ ਹੈ।

Advertisement
×