DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Diljit Dosanjh Day Los Angeles: ਪੰਜਾਬੀ ਛਾ ਗਏ ਓਏ: ਲਾਸ ਏਂਜਲਸ ਨੇ 6 ਜਨਵਰੀ 2027 ਨੂੰ ਦਿਲਜੀਤ ਦੋਸਾਂਝ ਦਿਨ ਐਲਾਨਿਆ

ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਮਿਲੀ ਵਿਸ਼ੇਸ਼ ਮਾਨਤਾ; ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ; ਦਿਲਜੀਤ ਨੂੰ ਦਿੱਤੀਆਂ ਵਧਾਈਆਂ

  • fb
  • twitter
  • whatsapp
  • whatsapp
Advertisement

Advertisement

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਪਛਾਣ ਦਿਵਾਉਣ ਵਾਲੇ ਇਸ ਪੰਜਾਬੀ ਕਲਾਕਾਰ ਨੇ ਹੁਣ ਇੱਕ ਹੋਰ ਵੱਡੀ ਕਾਮਯਾਬੀ ਆਪਣੇ ਨਾਮ ਕਰ ਲਈ ਹੈ।

Advertisement

ਲਾਸ ਏਂਜਲਸ ਸਿਟੀ ਕੌਂਸਲ ਨੇ ਅਧਿਕਾਰਕ ਤੌਰ ’ਤੇ ਇੱਕ ਪ੍ਰਸਤਾਵ ਪਾਸ ਕਰਕੇ 6 ਜਨਵਰੀ 2027 ਨੂੰ ‘ਦਿਲਜੀਤ ਦੋਸਾਂਝ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਪ੍ਰਸਤਾਵ ਕੌਂਸਲਵੁਮਨ ਮੋਨਿਕਾ ਰੌਡਰਿਗਜ਼ ਵੱਲੋਂ ਪੇਸ਼ ਕੀਤਾ ਗਿਆ ਸੀ।

ਇਸ ਪ੍ਰਸਤਾਵ ਰਾਹੀਂ ਭਾਰਤ ਵਿੱਚ ਜੰਮੇ ਗਾਇਕ, ਅਦਾਕਾਰ ਅਤੇ ਨਿਰਮਾਤਾ ਦਿਲਜੀਤ ਦੋਸਾਂਝ ਨੂੰ ਪੰਜਾਬੀ ਸੰਗੀਤ ਨੂੰ ਦੁਨੀਆ ਭਰ ਤੱਕ ਪਹੁੰਚਾਉਣ ਅਤੇ ਅਮਰੀਕੀ ਮੁੱਖਧਾਰਾ ਸੱਭਿਆਚਾਰ ਵਿੱਚ ਦੱਖਣੀ ਏਸ਼ਿਆਈ ਭਾਈਚਾਰੇ ਦੀ ਨੁਮਾਇੰਦਗੀ ਨੂੰ ਮਜ਼ਬੂਤ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।

ਦਿਲਜੀਤ ਦੋਸਾਂਝ ਨੇ ਆਪਣੇ ਸੰਗੀਤ, ਫਿਲਮਾਂ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਪੇਸ਼ਕਾਰੀਆਂ ਰਾਹੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਨਵੀਂ ਪਛਾਣ ਦਿੱਤੀ ਹੈ। ਉਨ੍ਹਾਂ ਦੀ ਲੋਕਪ੍ਰਿਅਤਾ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਉਹ ਦੁਨੀਆ ਭਰ ਦੇ ਪੰਜਾਬੀਆਂ ਅਤੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਖਾਸ ਥਾਂ ਬਣਾ ਚੁੱਕੇ ਹਨ।

ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਵੱਲੋਂ ਖੁਸ਼ੀ ਜਤਾਈ ਜਾ ਰਹੀ ਹੈ। ਇੱਕ ਯੂਜ਼ਰ ਨੇ ਲਿਖਿਆ, “ਬੱਲੇ ਬੱਲੇ, ਮੁਬਾਰਕਾਂ।” ਇਕ ਹੋਰ ਨੇ ਟਿੱਪਣੀ ਕੀਤੀ, “ਕਿੱਥੋਂ ਕੋਈ ਕਰ ਲਵੇ ਮੁਕਾਬਲਾ, ਮਾਣ ਹੈ ਤੁਹਾਡੇ ‘ਤੇ ਦੋਸਾਂਝ ਸਾਹਿਬ।” ਜਦਕਿ ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, “ਪੰਜਾਬੀ ਛਾ ਗਏ ਓਏ।”

ਲਾਸ ਏਂਜਲਸ ਵੱਲੋਂ ਦਿੱਤਾ ਗਿਆ ਇਹ ਸਨਮਾਨ ਨਾ ਸਿਰਫ਼ ਦਿਲਜੀਤ ਦੋਸਾਂਝ ਦੀ ਨਿੱਜੀ ਉਪਲਬਧੀ ਹੈ, ਸਗੋਂ ਪੰਜਾਬੀ ਭਾਸ਼ਾ, ਸੰਗੀਤ ਅਤੇ ਸੱਭਿਆਚਾਰ ਲਈ ਵੀ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ।

Advertisement
×