DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Diljit Dosanjh ਨੇ ਵੈਂਬਲੇ ਸਟੇਡੀਅਮ ’ਚ ਰਚਿਆ ਇਤਿਹਾਸ; ਹੁਣ ਅਹਿਮਦਾਬਾਦ 'ਚ ਹੋਵੇਗਾ ਸ਼ਾਨਦਾਰ ਸ਼ੋਅ

ਵੈਂਬਲੇ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ ਦਿਲਜੀਤ ਦੋਸਾਂਝ

  • fb
  • twitter
  • whatsapp
  • whatsapp
featured-img featured-img
ਦਿਲਜੀਤ ਦੋਸਾਂਝ। ਫੋਟੋ; Instagram/@diljitdosanjh)
Advertisement

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਲੰਡਨ ਦੇ ਇਤਿਹਾਸਕ ਵੈਂਬਲੇ ਸਟੇਡੀਅਮ ਵਿੱਚ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕਰਦਿਆਂ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੋਅ ਕਰਨ ਦਾ ਐਲਾਨ ਕੀਤਾ ਹੈ।

ਇਹ ਐਲਾਨ ਉਨ੍ਹਾਂ ਨੇ 12 ਸਤੰਬਰ ਨੂੰ ਵੈਂਬਲੇ ਵਿਖੇ ਆਪਣੇ ਹਾਊਸਫੁੱਲ ‘ਅਓਰਾ ਵਰਲਡ ਟੂਰ’ (AURA World Tour) ਦੀ ਪੇਸ਼ਕਾਰੀ ਦੌਰਾਨ ਕੀਤਾ। ਇਸ ਮੌਕੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕੀਤੀਆਂ।

Advertisement

ਵੈਂਬਲੇ ਵਿੱਚ ਇਹ ਪ੍ਰੋਗਰਾਮ ਦਿਲਜੀਤ ਦੇ ਅੰਤਰਰਾਸ਼ਟਰੀ ਸਫ਼ਰ ਵਿੱਚ ਇੱਕ ਮਹੱਤਵਪੂਰਨ ਪੜਾਅ ਰਿਹਾ ਹੈ। ਉਨ੍ਹਾਂ ਦੀ ਟੀਮ ਅਨੁਸਾਰ ਉਨ੍ਹਾਂ ਨੇ ਕਰੀਬ 90,000 ਦਰਸ਼ਕਾਂ ਦੇ ਸਾਹਮਣੇ ਆਪਣੇ ਹਿੱਟ ਗੀਤ ਪੇਸ਼ ਕੀਤੇ। ਇਸ ਦੌਰਾਨ ਰਵਾਇਤੀ ਪਹਿਰਾਵੇ ਵਿੱਚ ਭੰਗੜੇ ਦੀਆਂ ਪੇਸ਼ਕਾਰੀਆਂ ਨੂੰ ਹਿਪ-ਹੌਪ ਨਾਲ ਬਾਖ਼ੂਬੀ ਜੋੜਿਆ ਗਿਆ, ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ।

Advertisement

ਵੈਂਬਲੇ ਸਟੇਡੀਅਮ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਇਸ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਗਿਆ ਕਿ ਦਿਲਜੀਤ ਵੈਂਬਲੇ ਸਟੇਡੀਅਮ ਵਿੱਚ ਮੁੱਖ ਕਲਾਕਾਰ ਵਜੋਂ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ।

ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਮੁਤਾਬਕ ਦਿਲਜੀਤ ਨੇ ਭਾਰਤ ਵਿੱਚ ਆਪਣੇ ‘ਅਓਰਾ ਵਰਲਡ ਟੂਰ’ ਦੇ ਅਗਲੇ ਪੜਾਅ ਤਹਿਤ ਅਹਿਮਦਾਬਾਦ ਵਿੱਚ ਹੋਣ ਵਾਲੇ ਸਮਾਗਮ ਦਾ ਐਲਾਨ ਕੀਤਾ। ਪੰਜਾਬੀ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਭਾਰਤ ਵਿੱਚ ਹੈ, ਇਸ ਲਈ ਕੋਈ ਪੰਜਾਬੀ ਉੱਥੇ ਕਿਵੇਂ ਨਹੀਂ ਜਾ ਸਕਦਾ। ਉਨ੍ਹਾਂ 'ਕੇਮ ਛੋ, ਮਜ਼ਾ ਮਾ' ਕਹਿੰਦਿਆਂ 21 ਨਵੰਬਰ ਨੂੰ ਅਰਵਿੰਦ ਮੋਦੀ (ਨਰਿੰਦਰ ਮੋਦੀ) ਸਟੇਡੀਅਮ ਵਿੱਚ ਲਾਈਵ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ।

ਇਸ ਐਲਾਨ ਨਾਲ ਭਾਰਤ ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਦਾਇਰਾ ਹੋਰ ਵੱਡਾ ਹੋ ਗਿਆ ਹੈ। ਇਸ ਤੋਂ ਪਹਿਲਾਂ ਸਾਲ 2024 ਦੇ ਅੰਤ ਵਿੱਚ ਆਪਣੇ 'ਦਿਲ-ਲੁਮਿਨਾਟੀ ਇੰਡੀਆ ਟੂਰ' ਦੌਰਾਨ ਵੀ ਦਿਲਜੀਤ ਨੇ ਅਦਾਬਾਦ ਸਮੇਤ ਦੇਸ਼ ਭਰ ਵਿੱਚ ਹਾਊਸਫੁੱਲ ਪ੍ਰੋਗਰਾਮ ਕੀਤੇ ਸਨ।

Advertisement
×