DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Shah Rukh ਤੇ Dilip Kumar ਤੋਂ ਪਹਿਲਾਂ ਪੂਰੇ 3 ਵਾਰ ਬਣੀ ਸੀ 'Devdas'!

ਜਾਣੋ ਭਾਰਤੀ ਸਿਨੇਮਾ ਦਾ ਅਣਸੁਣਿਆ ਇਤਿਹਾਸ !

  • fb
  • twitter
  • whatsapp
  • whatsapp
Advertisement

'ਦੇਵਦਾਸ, ਪਾਰੋ ਤੇ ਚੰਦਰਮੁਖੀ' ਦੀ ਇਹ ਕਹਾਣੀ ਭਾਰਤੀ ਸਿਨੇਮਾ ਦੀ ਸਭ ਤੋਂ ਅਮਰ ਪ੍ਰੇਮ ਕਹਾਣੀ ਹੈ। ਤੁਹਾਨੂੰ ਦੱਸ ਦਈਏ ਕਿ ਇਹਨਾਂ ਸੁਪਰਸਟਾਰਸ ਦੇ ਜਨਮ ਤੋਂ ਵੀ ਪਹਿਲਾਂ, ਇੱਕ ਅਜਿਹਾ ਫਿਲਮਕਾਰ ਵੀ ਸੀ ਜਿਸ ਨੇ ਇਸ ਕਹਾਣੀ ਨੂੰ ਇੱਕ ਨਹੀਂ, ਦੋ ਨਹੀਂ, ਬਲਕਿ ਪੂਰੀਆਂ 3 ਵੱਖ-ਵੱਖ ਭਾਸ਼ਾਵਾਂ ਵਿੱਚ ਪਰਦੇ 'ਤੇ ਉਤਾਰਿਆ ਸੀ।

ਇਸ ਮਹਾਨ ਫਿਲਮਕਾਰ ਦਾ ਨਾਮ ਸੀ ਪ੍ਰਮਥੇਸ਼ ਚੰਦਰ ਬਰੂਆ। ਅੱਜ ਦੇ ਅਸਾਮ ਦੇ 'ਗੌਰੀਪੁਰ' ਦੇ ਇੱਕ ਸ਼ਾਹੀ ਰਾਜਘਰਾਣੇ ਵਿੱਚ ਜਨਮੇ ਇਸ ਰਾਜਕੁਮਾਰ ਨੇ ਰਾਜਸੀ ਠਾਠ-ਬਾਠ ਛੱਡ ਕੇ ਸਿਨੇਮਾ ਦਾ ਰਸਤਾ ਚੁਣਿਆ। 1920-30 ਦੇ ਉਸ ਦੌਰ ਵਿੱਚ, ਜਦੋਂ ਫਿਲਮਾਂ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਿਆ ਜਾਂਦਾ, ਇੱਕ ਅਮੀਰ ਖਾਨਦਾਨ ਦੇ ਗੱਭਰੂ ਦਾ ਫਿਲਮਾਂ 'ਚ ਆਉਣਾ ਬਹੁਤ ਵੱਡੀ ਗੱਲ ਸੀ। ਪਰ ਬਰੂਆ ਦੇ ਸਿਰ 'ਤੇ ਸਿਨੇਮਾ ਦਾ ਜਨੂੰਨ ਸਵਾਰ ਸੀ।

Advertisement

Advertisement

ਸ਼ਰਤ ਚੰਦਰ ਚੱਟੋਪਾਧਿਆਏ ਦੇ ਨਾਵਲ 'ਦੇਵਦਾਸ' ਦੀ ਤਾਕਤ ਨੂੰ ਸਭ ਤੋਂ ਪਹਿਲਾਂ ਪ੍ਰਮਥੇਸ਼ ਬਰੂਆ ਨੇ ਹੀ ਪਛਾਣਿਆ। ਸਾਲ 1935 ਵਿੱਚ, ਉਨ੍ਹਾਂ ਨੇ ਪਹਿਲਾਂ ਬੰਗਾਲੀ ਵਿੱਚ 'ਦੇਵਦਾਸ' ਬਣਾਈ ਅਤੇ ਇਸ ਵਿੱਚ ਦੇਵਦਾਸ ਦਾ ਰੋਲ ਖੁਦ ਨਿਭਾਇਆ।

ਇਸ ਤੋਂ ਠੀਕ ਅਗਲੇ ਸਾਲ, ਯਾਨੀ 1936 ਵਿੱਚ, ਉਨ੍ਹਾਂ ਨੇ ਇਸ ਦਾ ਹਿੰਦੀ ਵਰਜ਼ਨ ਬਣਾਇਆ, ਜਿਸ ਵਿੱਚ ਮਹਾਨ ਗਾਇਕ ਅਤੇ ਐਕਟਰ ਕੇ. ਐਲ. ਸਹਿਗਲ ਮੁੱਖ ਭੂਮਿਕਾ ਵਿੱਚ ਨਜ਼ਰ ਆਏ। ਸਹਿਗਲ ਸਾਹਿਬ ਦੀ ਦਰਦਭਰੀ ਆਵਾਜ਼ ਨੇ ਇਸ ਫਿਲਮ ਨੂੰ ਅਮਰ ਕਰ ਦਿੱਤਾ।

ਇਸ ਤੋਂ ਬਾਅਦ, ਉਨ੍ਹਾਂ ਨੇ ਇਸ ਕਹਾਣੀ ਨੂੰ ਅਸਾਮੀ ਭਾਸ਼ਾ ਵਿੱਚ ਵੀ ਪਰਦੇ 'ਤੇ ਉਤਾਰਿਆ। ਇਸ ਤਰ੍ਹਾਂ ਬਰੂਆ ਨੇ 'ਦੇਵਦਾਸ' ਨੂੰ ਪੂਰੇ ਭਾਰਤ ਤੱਕ ਪਹੁੰਚਾ ਕੇ ਖੇਤਰੀ ਸਿਨੇਮਾ ਦਾ ਇੱਕ ਮਜ਼ਬੂਤ ਪੁਲ ਬਣਾ ਦਿੱਤਾ।

ਪਰ ਪਰਦੇ 'ਤੇ ਜਿੰਨਾ ਦਰਦ ਬਰੂਆ ਦਿਖਾਉਂਦੇ ਸਨ, ਉਨ੍ਹਾਂ ਦੀ ਆਪਣੀ ਅਸਲ ਜ਼ਿੰਦਗੀ ਵੀ ਕਿਸੇ ਫਿਲਮੀ ਦੁਖਾਂਤ (Tragedy) ਤੋਂ ਘੱਟ ਨਹੀਂ ਸੀ। ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਅੰਦਰ ਵੀ ਇੱਕ ਟੁੱਟਿਆ ਹੋਇਆ ਦੇਵਦਾਸ ਰਹਿੰਦਾ ਸੀ। ਸ਼ਰਾਬ ਦੀ ਬਹੁਤ ਜ਼ਿਆਦਾ ਲਤ ਅਤੇ ਵਿਗੜਦੀ ਸਿਹਤ ਕਾਰਨ ਉਨ੍ਹਾਂ ਦੇ ਆਖਰੀ ਦਿਨ ਬੇਹੱਦ ਮੁਸ਼ਕਿਲ ਭਰੇ ਰਹੇ ਤੇ ਆਖਰਕਾਰ, ਸਾਲ 1951 ਵਿੱਚ, ਸਿਰਫ 48 ਸਾਲ ਦੀ ਉਮਰ ਵਿੱਚ ਇਸ ਮਹਾਨ ਫਿਲਮਕਾਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਅੱਜ ਭਾਵੇਂ ਅਸੀਂ ਸ਼ਾਹਰੁਖ ਖਾਨ ਜਾਂ ਦਿਲੀਪ ਕੁਮਾਰ ਦੀ 'ਦੇਵਦਾਸ' ਦੇ ਦੀਵਾਨੇ ਹਾਂ, ਪਰ ਭਾਰਤੀ ਸਿਨੇਮਾ ਵਿੱਚ ਭਾਵਨਾਵਾਂ ਅਤੇ ਤਕਨੀਕ ਦਾ ਨਵਾਂ ਦੌਰ ਸ਼ੁਰੂ ਕਰਨ ਵਾਲੇ 'ਰਾਜਕੁਮਾਰ' ਪ੍ਰਮਥੇਸ਼ ਚੰਦਰ ਬਰੂਆ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

Advertisement
×