Deepika Ranveer ਨੇ ਦੂਜੀ ਬੇਟੀ ਦਾ ਨਾਂ ਰੱਖਿਆ ‘ਦੇਵੀ’; ਦੁਸਹਿਰੇ ਮੌਕੇ ਸਾਂਝੀ ਕੀਤੀ ਪਹਿਲੀ ਪ ਤਸਵੀਰ
ਸਤੰਬਰ ਮਹੀਨੇ ਦੂਜੀ ਵਾਰ ਇਸ ਜੋੜੇ ਨੇ ਧੀ ਨੂੰ ਦਿੱਤਾ ਜਨਮ
ਬੌਲੀਵੁੱਡ ਦੇ ਮਸ਼ਹੂਰ ਸਟਾਰ ਜੋੜੇ ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਨੇ ਦੁਸਹਿਰੇ ਦੇ ਤਿਉਹਾਰ ਮੌਕੇ ਆਪਣੀ ਦੂਜੀ ਬੇਟੀ ਦੇ ਨਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਦੋਵਾਂ ਨੇ ਸੋਸ਼ਲ ਮੀਡੀਆ ’ਤੇ ਇੱਕ ਸਾਂਝੀ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਛੋਟੀ ਧੀ ਦਾ ਨਾਂ ‘ਦੇਵੀ ਪਾਦੂਕੋਨ ਸਿੰਘ’ ਰੱਖਿਆ ਹੈ। ਇਸ ਪੋਸਟ ਦੇ ਨਾਲ ਜੋੜੇ ਨੇ ਆਪਣੇ ਪੂਰੇ ਪਰਿਵਾਰ ਦੀ ਇੱਕ ਬੇਹੱਦ ਪਿਆਰੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਰਣਵੀਰ, ਦੀਪਿਕਾ ਅਤੇ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਇਕੱਠੀਆਂ ਨਜ਼ਰ ਆ ਰਹੀਆਂ ਹਨ। ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, “ਪਿਆਰ ਅਤੇ ਖ਼ੁਸ਼ੀਆਂ ਨਾਲ ਭਰੀ... ਦੇਵੀ ਪਾਦੂਕੋਨ ਸਿੰਘ।”
ਜ਼ਿਕਰਯੋਗ ਹੈ ਕਿ ਦੀਪਿਕਾ ਅਤੇ ਰਣਵੀਰ ਦੀ ਦੂਜੀ ਬੇਟੀ ਦਾ ਜਨਮ ਇਸੇ ਸਾਲ 19 ਸਤੰਬਰ ਨੂੰ ਹੋਇਆ ਸੀ। ਉਸ ਸਮੇਂ ਜੋੜੇ ਨੇ ਇੰਸਟਾਗ੍ਰਾਮ ’ਤੇ ਨਵਜੰਮੀ ਬੱਚੀ ਦੇ ਪੈਰਾਂ ਦੇ ਨਿਸ਼ਾਨ (ਫੁੱਟ ਪ੍ਰਿੰਟ) ਸਾਂਝੇ ਕਰਕੇ ਆਪਣੇ ਦੂਜੀ ਵਾਰ ਮਾਤਾ-ਪਿਤਾ ਬਣਨ ਦੀ ਖ਼ੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।
ਇਸ ਤੋਂ ਪਹਿਲਾਂ ਜੋੜੇ ਨੇ 19 ਅਪਰੈਲ ਨੂੰ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਦੀਪਿਕਾ ਅਤੇ ਰਣਵੀਰ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਉਨ੍ਹਾਂ ਦੀ ਵੱਡੀ ਬੇਟੀ ਦੁਆ (Dua) ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਦੁਆ ਨੇ ਇੱਕ ਪ੍ਰੈਗਨੈਂਸੀ ਟੈਸਟ ਕਿੱਟ ਫੜੀ ਹੋਈ ਸੀ, ਜਿਸ ’ਤੇ ਪਾਜ਼ੇਟਿਵ ਨਤੀਜਾ ਦਿਖਾਈ ਦੇ ਰਿਹਾ ਸੀ। ਤਸਵੀਰ ਵਿੱਚ ਰਣਵੀਰ ਨੇ ਬੇਟੀ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਸੀ, ਹਾਲਾਂਕਿ ਉਨ੍ਹਾਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ ਅਤੇ ਦੁਆ ਦਾ ਅੱਧਾ ਚਿਹਰਾ ਦਿਖਾਈ ਦੇ ਰਿਹਾ ਸੀ।
ਦੱਸਣਯੋਗ ਹੈ ਕਿ ਦੀਪਿਕਾ ਤੇ ਰਣਵੀਰ ਦੀ ਵੱਡੀ ਬੇਟੀ ਦੁਆ ਦਾ ਜਨਮ 8 ਸਤੰਬਰ 2024 ਨੂੰ ਹੋਇਆ ਸੀ। ਉਸ ਵੇਲੇ ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਸੀ, ‘ਵੈਲਕਮ ਬੇਬੀ ਗਰਲ, 8 ਸਤੰਬਰ 2024, ਦੀਪਿਕਾ ਤੇ ਰਣਵੀਰ।’ ਇਸ ਤੋਂ ਪਹਿਲਾਂ ਫਰਵਰੀ 2024 ਵਿੱਚ ਦੀਪਿਕਾ ਨੇ ਪਹਿਲੀ ਵਾਰ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ। ਦੋਵਾਂ ਦੀ ਪ੍ਰੇਮ ਕਹਾਣੀ ਸਾਲ 2013 ਵਿੱਚ ਫ਼ਿਲਮ ‘ਗੋਲੀਓਂ ਕੀ ਰਾਸਲੀਲਾ ਰਾਮ-ਲੀਲਾ’ ਦੇ ਸੈੱਟ ਤੋਂ ਸ਼ੁਰੂ ਹੋਈ ਸੀ ਅਤੇ ਕਈ ਸਾਲਾਂ ਦੇ ਪ੍ਰੇਮ ਸਬੰਧਾਂ ਮਗਰੋਂ ਦੋਵਾਂ ਨੇ ਸਾਲ 2018 ਵਿੱਚ ਇਟਲੀ ਜਾ ਕੇ ਵਿਆਹ ਕਰਵਾਇਆ ਸੀ।
ਰਣਵੀਰ ਅਤੇ ਦੀਪਿਕਾ ਨੇ 8 ਸਤੰਬਰ 2026 ਨੂੰ ਆਪਣੀ ਵੱਡੀ ਬੇਟੀ ਦੁਆ ਦੇ ਦੂਜੇ ਜਨਮਦਿਨ ਮੌਕੇ ਵੀ ਕੁਝ ਪਰਿਵਾਰਕ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਤਸਵੀਰਾਂ ਵਿੱਚ ਦੀਪਿਕਾ ਪਾਦੂਕੋਨ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਸੀ, ਜਿਸ ਵਿੱਚ ਰਣਵੀਰ ਅਤੇ ਉਨ੍ਹਾਂ ਦੀ ਧੀ ਦੁਆ ਵੀ ਨਾਲ ਮੌਜੂਦ ਸਨ।
View this post on Instagram

