
ਮੁੰਬਈ: ਲਾਸ ਏਂਜਲਸ ਵਿੱਚ ਆਸਕਰ ਵਿੱਚ ਆਪਣੀ ਦਿੱਖ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਨ ਘਰ ਪਰਤ ਆਈ ਹੈ। ਉਹ 17 ਮਾਰਚ ਦੀ ਦੇਰ ਰਾਤ ਮੁੰਬਈ ਹਵਾਈ ਅੱਡੇ ’ਤੇ ਉਤਰੀ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਪ੍ਰਸੰਸਕਾਂ ਨੇ ਦੀਪਿਕਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਟਿੱਪਣੀਆਂ ਕੀਤੀਆਂ ਹਨ। ਦੱਸਣਾ ਬਣਦਾ ਹੈ ਕਿ ਦੀਪਿਕਾ ਨੇ ਪਹਿਲੀ ਵਾਰ ਆਸਕਰ ਲਈ ਪੇਸ਼ਕਾਰ ਦੀ ਭੂਮਿਕਾ ਨਿਭਾਈ। ਉਸ ਨੇ ‘ਨਾਟੂ ਨਾਟੂ’ ਗਾਇਕਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਸਟੇਜ ’ਤੇ ਸੱਦਿਆ ਤੇ ਸਰੋਤਿਆਂ ਨੂੰ ਗੀਤ ਬਾਰੇ ਜਾਣੂ ਕਰਵਾਇਆ। -ਏਐੱਨਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ