DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Deepika Padukone ਅਤੇ Ranveer Singh ਦੂਜੀ ਵਾਰ ਮਾਪੇ ਬਣੇ

Deepika Ranveer Baby: ਬੌਲੀਵੁੱਡ ਅਦਾਕਾਰਾ ਨੇ ਦੂਜੀ ਧੀ ਨੂੰ ਜਨਮ ਦਿੱਤਾ; ਇੰਸਟਾਗਰਾਮ ’ਤੇ ਤਸਵੀਰ ਸ਼ੇਅਰ ਕੀਤੀ

  • fb
  • twitter
  • whatsapp
  • whatsapp
Advertisement

Deepika Padukone gives birth to second child: ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਦੇ ਘਰ ਅੱਜ ਸ਼ਨਿਚਰਵਾਰ ਨੂੰ ਲੜਕੀ ਦਾ ਜਨਮ ਹੋਇਆ। ਦੀਪਿਕਾ ਵਲੋਂ ਲੜਕੀ ਨੂੰ ਜਨਮ ਦੇਣ ਤੋਂ ਬਾਅਦ ਦੋਵਾਂ ਅਦਾਕਾਰਾਂ ਨੇ ਆਪਣੇ ਘਰ ਦੂਜੇ ਬੱਚੇ ਦਾ ਸਵਾਗਤ ਕੀਤਾ। ਇਸ ਜੋੜੇ ਨੇ ਇੰਸਟਾਗ੍ਰਾਮ ਉੱਤੇ ਪੈਰਾਂ ਦੇ ਨਿਸ਼ਾਨ ਦੀ ਤਸਵੀਰ ਸਾਂਝੀ ਕਰਕੇ ਆਪਣੀ ਦੂਜੀ ਧੀ ਦੇ ਆਉਣ ਦਾ ਐਲਾਨ ਕੀਤਾ।

Advertisement

Advertisement

ਇਸ ਖ਼ਬਰ ਤੋਂ ਪਹਿਲਾਂ ਦੀਪਿਕਾ ਪਾਦੂਕੋਨ ਆਪਣੇ ਸਹੁਰਾ ਪਰਿਵਾਰ ਨਾਲ ਸਿੱਧੀ ਵਿਨਾਇਕ ਮੰਦਰ ਮੱਥਾ ਟੇਕਣ ਪਹੁੰਚੀ ਸੀ, ਜਿੱਥੇ ਦੀਪਿਕਾ ਨੇ ਸੰਤਰੀ ਅਤੇ ਬੈਂਗਣੀ ਰੰਗ ਦਾ ਕੁੜਤਾ ਪਾਇਆ ਸੀ, ਜਦਕਿ ਰਣਵੀਰ ਸਿੰਘ ਨੇ ਚਿੱਟੇ ਰੰਗ ਦੀ ਪੈਂਟ ਨਾਲ ਬੈਂਗਣੀ ਕੁੜਤਾ ਪਾਇਆ ਹੋਇਆ ਸੀ। ਦਿਲਚਸਪ ਗੱਲ ਇਹ ਹੈ ਕਿ ਠੀਕ ਦੋ ਸਾਲ ਪਹਿਲਾਂ ਆਪਣੀ ਪਹਿਲੀ ਧੀ ਦੁਆ (Dua) ਦੇ ਜਨਮ ਤੋਂ ਦੋ ਦਿਨ ਪਹਿਲਾਂ ਵੀ ਇਹ ਜੋੜਾ 6 ਸਤੰਬਰ 2024 ਨੂੰ ਸਿੱਧੀ ਵਿਨਾਇਕ ਮੰਦਰ ਨਜ਼ਰ ਆਇਆ ਸੀ।

ਰਿਸ਼ਤੇ ਦੀ ਸ਼ੁਰੂਆਤ ਅਤੇ ਵਿਆਹ ਦਾ ਸਫ਼ਰ

41 ਸਾਲਾ ਰਣਵੀਰ ਸਿੰਘ ਅਤੇ 40 ਸਾਲਾ ਦੀਪਿਕਾ ਪਾਦੂਕੋਨ ਨੇ ਆਪਣੀ ਧੀ ਦੁਆ ਦਾ ਦੂਜਾ ਜਨਮਦਿਨ ਵੀ ਬਹੁਤ ਖਾਸ ਤਰੀਕੇ ਨਾਲ ਮਨਾਇਆ। 8 ਸਤੰਬਰ ਨੂੰ ਰਣਵੀਰ ਨੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਹ ਦੁਆ ਨਾਲ ਖੇਡਦੇ ਅਤੇ ਪਰਿਵਾਰਕ ਪਲਾਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਇੰਸਟਾਗ੍ਰਾਮ ਉੱਤੇ ਤਸਵੀਰਾਂ ਸਾਂਝੀਆਂ ਕਰਦਿਆਂ ਰਣਵੀਰ ਨੇ ਲਿਖਿਆ, "ਬੇਬੀ ਦੁਆ ਅਤੇ ਸਾਡੇ ਦਿਲ ਵੱਡੇ ਹੋ ਰਹੇ ਹਨ! ਤੁਹਾਡੀਆਂ ਅਸੀਸਾਂ ਲਈ ਧੰਨਵਾਦ!"

ਪੈਰਿਸ ਫੈਸ਼ਨ ਵੀਕ ’ਚ ਨਜ਼ਰ ਆਈ ਦੀਪਿਕਾ ਪਾਦੂਕੋਨ

ਦੱਸਣਯੋਗ ਹੈ ਕਿ ਦੀਪਿਕਾ ਅਤੇ ਰਣਵੀਰ ਦਾ ਰਿਸ਼ਤਾ 2013 ਵਿੱਚ ਫ਼ਿਲਮ 'ਗੋਲਿਓਂ ਕੀ ਰਾਸਲੀਲਾ ਰਾਮ-ਲੀਲਾ' ਦੇ ਸੈੱਟ 'ਤੇ ਸ਼ੁਰੂ ਹੋਇਆ ਸੀ। ਕਈ ਸਾਲ ਡੇਟ ਕਰਨ ਤੋਂ ਬਾਅਦ ਉਨ੍ਹਾਂ ਨੇ 2015 ਵਿੱਚ ਗੁਪਤ ਤੌਰ 'ਤੇ ਮੰਗਣੀ ਕਰ ਲਈ ਸੀ ਅਤੇ ਆਖਿਰਕਾਰ 14 ਨਵੰਬਰ 2018 ਨੂੰ ਇਟਲੀ ਦੇ ਲੇਕ ਕੋਮੋ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦਾ ਵਿਆਹ ਦੀਪਿਕਾ ਦੇ ਕੋਂਕਣੀ ਅਤੇ ਰਣਵੀਰ ਦੇ ਸਿੰਧੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਦੀਪਿਕਾ ਨੇ ਦੁਆ ਨੂੰ 8 ਸਤੰਬਰ 2024 ਨੂੰ ਜਨਮ ਦਿੱਤਾ ਸੀ।

Advertisement
×