ਫ਼ਿਲਮੀ ਸਿਤਾਰਿਆਂ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਲੋਹੜੀ ਦੀਆਂ ਵਧਾਈਆਂ

ਫ਼ਿਲਮੀ ਸਿਤਾਰਿਆਂ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਲੋਹੜੀ ਦੀਆਂ ਵਧਾਈਆਂ

ਮੁੰਬਈ, 13 ਜਨਵਰੀ

ਫ਼ਿਲਮੀ ਸਿਤਾਰਿਆਂ ਨੇ ਅੱਜ ਸੋਸ਼ਲ ਮੀਡੀਆ ’ਤੇ ਬੀਹੂ, ਲੋਹੜੀ, ਮਕਰ ਸਕਰਾਂਤੀ ਤੇ ਪੋਂਗਲ ਦੇ ਤਿਉਹਾਰ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਵਧਾਈਆਂ ਦਿੱਤੀਆਂ। ਪ੍ਰਸਿੱਧ ਫ਼ਿਲਮ ਹਸਤੀ ਅਮਿਤਾਭ ਬੱਚਨ ਨੇ ਆਖਿਆ,‘‘ਲੋਹੜੀ ਮੁਬਾਰਕ... ਖੁਸ਼ਹਾਲੀ ਅਤੇ ਸ਼ਾਂਤੀ ਬਣੀ ਰਹੇ।’’ ਅਨੱਨਿਆ ਪਾਂਡੇ ਨੇ ਟਵੀਟ ਕਰਦਿਆਂ ਲਿਖਿਆ,‘‘ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਵਧਾਈਆਂ। ਤੰਦਰੁਸਤ ਰਹੋ, ਖੁਸ਼ ਰਹੋ ਅਤੇ ਹਰ ਕੰਮ ’ਚ ਸਫ਼ਲਤਾ ਹਾਸਲ ਕਰੋ।’’ ਇਸੇ ਦੌਰਾਨ ਅਦਾਕਾਰਾ ਕਾਜੋਲ, ਕੰਗਨਾ ਰਣੌਤ, ਤਾਪਸੀ ਪੰਨੂ, ਦਿਲਜੀਤ ਦੋਸਾਂਝ ਤੇ ਰਕੁਲਪ੍ਰੀਤ ਸਿੰਘ ਨੇ ਵੀ ਦੇਸ਼ ਵਾਸੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਹੇਮਾ ਮਾਲਿਨੀ ਨੇ ਆਖਿਆ,‘‘ਮੁੜ ਤਿਉਹਾਰ ਆਏ! ਇਸ ਵਾਰ ਅਸੀਂ ਸਾਲ 2020 ਵਾਲੀ ਕਰੋਨਾ ਮਹਾਮਾਰੀ ਦਾ ਖ਼ਾਤਮਾ ਕਰਦੇ ਹਾਂ ਅਤੇ ਸਾਲ 2021 ਵਿੱਚ ਅਸੀਂ ਕਰੋਨਾ ਰਹਿਤ ਜ਼ਿੰਦਗੀ ਬਤੀਤ ਕਰਦਿਆਂ ਆਪਣੇ ਟੀਚਿਆਂ ਲਈ ਕੰਮ ਕਰਾਂਗੇ... ਲੋਹੜੀ ਮੁਬਾਰਕ।’’

ਸ਼ਰਧਾ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੰਜਾਬੀ ’ਚ ਵਧਾਈਆਂ ਦਿੰਦਿਆਂ ਆਖਿਆ, ‘‘ਸਾਰਿਆਂ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ।’’ ਪ੍ਰੀਤੀ ਜ਼ਿੰਟਾ ਤੇ ਸੁਨੀਲ ਗਰੋਵਰ ਨੇ ਵੀ ਲੋਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਨਿਮਰਤ ਕੌਰ ਨੇ ਆਖਿਆ,‘‘ਸਾਰਿਆਂ ਨੂੰ ਲੋਹੜੀ ਮੁਬਾਰਕ...ਰਿਓੜੀਆਂ, ਗੱਜਕ ਅਤੇ ਲੋਹੜੀ ਬਾਲਣ ਲਈ ਘਰ ਹੋਣਾ ਚੇਤੇ ਆ ਰਿਹਾ ਹੈ।’’ ਮਲਿਕਾ ਸ਼ੇਰਾਵਤ ਨੇ ਆਖਿਆ,‘‘ਸਾਰਿਆਂ ਨੂੰ ਲੋਹੜੀ ਦੀ ਵਧਾਈ ਹੋਵੇ।’’ ਇਸੇ ਦੌਰਾਨ ਮਨੋਜ ਵਾਜਪਾਈ, ਅਤੀਆ ਸ਼ੈੈੈੈਟੀ ਤੇ ਰਣਵੀਰ ਸ਼ੋਰੀ ਨੇ ਵੀ ਆਪਣੇ ਚਾਹੁਣ ਵਾਲਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। -ਆਈਏਐੱਨਐੱਸ 

‘ਕੌਨ ਬਣੇਗਾ ਕਰੋੜਪਤੀ’ ਦੀ ਸ਼ੂਟਿੰਗ ਤੋਂ ਵਿਹਲੇ ਹੋਏ ਬਿੱਗ ਬੀ

ਮੁੰਬਈ: ਹਾਲ ਹੀ ’ਚ ਪ੍ਰਸਾਰਿਤ ਕੀਤੇ ਜਾ ਰਹੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (ਕੇਬੀਸੀ) ਦੀ ਸ਼ੂਟਿੰਗ ਤੋਂ ਅਮਿਤਾਭ ਬੱਚਨ ਵਿਹਲੇ ਹੋ ਗਏ ਹਨ। ਪ੍ਰਸਿੱੱਧ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਆਪਣੇ ਚਾਹੁਣ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ‘ਕੇਬੀਸੀ ਸੀਜ਼ਨ-12’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਉਨ੍ਹਾਂ ਆਖਿਆ,‘‘ਮੈਂ ਥੱਕਿਆ-ਟੁੱਟਿਆ ਤੇ ਸੇਵਾਮੁਕਤ ਹਾਂ... ਮੈਨੂੰ ਮੁਆਫ਼ ਕਰਨਾ... ਇਹ ਕੇਬੀਸੀ ਦੀ ਸ਼ੂਟਿੰਗ ਦਾ ਬਹੁਤ ਵੱਡਾ ਆਖ਼ਰੀ ਦਿਨ ਸੀ। ਪਰ ਯਾਦ ਰੱਖੋ! ਕੰਮ, ਕੰਮ ਹੁੰਦਾ ਅਤੇ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਨੇਪਰੇ ਚਾੜ੍ਹਨਾ ਚਾਹੀਦਾ ਹੈ।’’ ਉਨ੍ਹਾਂ ਅੱਗੇ ਆਖਿਆ,‘‘ਪਿਆਰ ਤੇ ਸਨੇਹ ਨਾਲ ਸ਼ੂਟਿੰਗ ਦੇ ਆਖ਼ਰੀ ਦਿਨ ਵਿਦਾ ਹੋਏ। ਇੱਛਾ ਹੈ ਇਹ ਸਿਲਸਿਲਾ ਕਦੇ ਨਾ ਰੁਕੇ ਅਤੇ ਇਸ ਨੂੰ ਜਾਰੀ ਰੱਖੋ... ਉਮੀਦ ਕਰਦਾ ਹਾਂ ਕਿ ਇਹ ਸਿਲਸਿਲਾ ਮੁੜ ਜਲਦ ਸ਼ੁਰੂ ਹੋਵੇਗਾ।’’ -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All