DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Cinema Update: ਫੈਮਿਲੀ ਡਰਾਮਾ ਤੋਂ ਲੈ ਕੇ ਐਕਸ਼ਨ ਤੱਕ; ਇੱਕੋ ਹਫ਼ਤੇ ਰਿਲੀਜ਼ ਹੋਈਆਂ 6 ਸ਼ਾਨਦਾਰ Movies!

ਕੀ ਤੁਸੀਂ ਵੀ ਇਸ ਹਫ਼ਤੇ ਸਿਨੇਮਾਘਰਾਂ ਵਿੱਚ ਜਾ ਕੇ ਫਿਲਮ ਵੇਖਣ ਦਾ ਪਲਾਨ ਬਣਾ ਰਹੇ ਹੋ? ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਵੇਖੋ! ਕਿਉਂਕਿ ਹਿੰਦੀ ਅਤੇ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਅਗਸਤ ਦਾ ਇਹ ਹਫ਼ਤਾ ਬੇਹੱਦ ਸ਼ਾਨਦਾਰ ਰਹਿਣ ਵਾਲਾ ਹੈ। ਇਸ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। iStock
Advertisement

ਕੀ ਤੁਸੀਂ ਵੀ ਇਸ ਹਫ਼ਤੇ ਸਿਨੇਮਾਘਰਾਂ ਵਿੱਚ ਜਾ ਕੇ ਫਿਲਮ ਵੇਖਣ ਦਾ ਪਲਾਨ ਬਣਾ ਰਹੇ ਹੋ? ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਵੇਖੋ! ਕਿਉਂਕਿ ਹਿੰਦੀ ਅਤੇ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਅਗਸਤ ਦਾ ਇਹ ਹਫ਼ਤਾ ਬੇਹੱਦ ਸ਼ਾਨਦਾਰ ਰਹਿਣ ਵਾਲਾ ਹੈ। ਇਸ ਵਾਰ ਬਾਕਸ ਆਫਿਸ 'ਤੇ ਇੱਕ-ਦੋ ਨਹੀਂ, ਸਗੋਂ 6 ਵੱਡੀਆਂ ਫਿਲਮਾਂ ਆਈਆਂ ਹਨ।

ਸਭ ਤੋਂ ਪਹਿਲਾਂ ਹੈ ਗੱਲ ਕਰਦੇ ਹਾਂ ‘ਓਹ ਮਾਈ ਡਾਗ’ (Oh My Dog) ਦੀ ਜੋ ਕਿ 7 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਪੰਕਜ ਤ੍ਰਿਪਾਠੀ, ਪਵਨ ਮਲਹੋਤਰਾ, ਰਾਜੇਸ਼ ਕੁਮਾਰ ਅਤੇ ਗੀਤਾ ਅਗਰਵਾਲ ਵਰਗੇ ਦਿੱਗਜ ਸ਼ਖਸੀਅਤਾਂ ਅਹਿਮ ਭੂਮਿਆ ਨਿਭਾਉਣਗੀਆਂ। ਜੇਕਰ ਤੁਹਾਨੂੰ ਇਮੋਸ਼ਨਲ ਫੈਮਿਲੀ ਡਰਾਮਾ ਪਸੰਦ ਹੈ, ਤਾਂ ਇਹ ਫਿਲਮ ਤੁਹਾਡੇ ਲਈ ਹੈ। ਇਹ ਇੱਕ ਛੋਟੇ ਬੱਚੇ ਅਤੇ ਇੱਕ ਅਵਾਰਾ ਕੁੱਤੇ ਦੇ ਖੂਬਸੂਰਤ ਰਿਸ਼ਤੇ ਨੂੰ ਪਰਦੇ 'ਤੇ ਦਿਖਾਉਂਦੀ ਹੈ, ਜਿਸਦਾ ਨਿਰਦੇਸ਼ਨ ਅਮਿਤ ਰਾਏ ਨੇ ਕੀਤਾ ਹੈ।

Advertisement

ਦੂਜੀ ਫਿਲਮ ਹੈ ‘ਪ੍ਰਹਾਰ: ਅਨਟੋਲਡ ਸਟੋਰੀ ਆਫ ਉੱਜਵਲ ਨਿਕਮ’ (Prahar)। ਇਹ ਫਿਲਮ ਵੀ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿੱਚ ਅਹਿਮ ਕਿਰਦਾਰ ਰਾਜਕੁਮਾਰ ਰਾਓ, ਵਾਮਿਕਾ ਗੱਬੀ ਤੇ ਤਰੁਣ ਸ਼ਰਮਾ ਦੇ ਹਨ। ਫਿਲਮ ਬਾਰੇ ਗੱਲ ਕਰੀਏ ਤਾਂ ਇਹ ਇੱਕ ਬਾਇਓਗ੍ਰਾਫੀਕਲ ਡਰਾਮਾ ਹੈ, ਜੋ ਦੇਸ਼ ਦੇ ਜਾਣੇ-ਪਛਾਣੇ ਪਬਲਿਕ ਪ੍ਰੌਸੀਕਿਊਟਰ ਉੱਜਵਲ ਨਿਕਮ ਦੇ ਜੀਵਨ ਸੰਘਰਸ਼ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਬਿਆਨ ਕਰਦਾ ਹੈ।

Advertisement

ਹੁਣ ਵਾਰੀ ‘ਹਨੂੰਮਾਨ ਅੰਸ਼’ (Hanuman Ansh) ਦੀ ਜੋ ਕਿ 7 ਅਗਸਤ ਨੂੰ ਸਿਨੇਮਾਘਰਾਂ ’ਚ ਦਸਤਕ ਦੇ ਚੁੱਕੀ ਹੈ। ਬਾਬਾ ਨੀਮ ਕਰੋਲੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਇਹ ਇੱਕ ਬੇਹੱਦ ਪ੍ਰੇਰਨਾਦਾਇਕ ਬਾਇਓਗ੍ਰਾਫੀਕਲ ਫਿਲਮ ਹੈ। ਇਸ ਫਿਲਮ ਵਿੱਚ ਸ਼ੋਭਿਨਵ ਸਤਿਆ, ਚੰਦਨ ਆਨੰਦ ਤੇ ਹੰਨੀ ਬਖਸ਼ੀ ਅਹਿਮ ਭੂਮਿਕਾਵਾਂ ਦੇ ਵਿੱਚ ਨਜ਼ਰ ਆ ਰਹੇ ਹਨ।

ਅਗਲੀ 7 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫਿਲਮ ਹੈ ‘DC: ਦ ਬਲੱਡੀ ਵੈਲੇਨਟਾਈਨ’। ਇਹ ਫਿਲਮ ਐਕਸ਼ਨ ਅਤੇ ਰੋਮਾਂਸ ਦੇ ਸ਼ੌਕੀਨਾਂ ਲਈ ਪੁਲੀਸ ਦੀ ਬਰਾਬਰਤਾ ਅਤੇ ਉਸ ਦੇ ਖਿਲਾਫ ਖੜ੍ਹੇ ਹੋਣ ਵਾਲੇ ਕੁਝ ਦਲੇਰ ਕਿਰਦਾਰਾਂ ਦੀ ਕਹਾਣੀ ਹੈ। ਇਸ ਵਿੱਚ ਅਹਿਮ ਭੂਮਿਕਾ ਲੋਕੇਸ਼ ਕਨਗਰਾਜ ਤੇ ਵਾਮਿਕਾ ਗੱਬੀ ਨਿਭਾ ਰਹੇ ਹਨ।

‘ਆਰਿਆਭੱਟ ਕਾ ਜ਼ੀਰੋ’ ਫਿਲਮ ਕਮਲ ਚੰਦਰਾ ਦੇ ਨਿਰਦੇਸ਼ਨ ਹੇਠ ਬਣੀ ਇੱਕ ਆਮ ਨੌਜਵਾਨ ਦੀ ਪ੍ਰੇਰਨਾਦਾਇਕ ਯਾਤਰਾ ਨੂੰ ਦਿਖਾਉਂਦੀ ਹੈ, ਜਿਸ ਨੂੰ ਸਮਾਜ ਵਿੱਚ ਅਕਸਰ ਘੱਟ ਸਮਝਿਆ ਜਾਂਦਾ ਹੈ। ਇਹ ਫਿਲਮ ਵੀ 7 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਵਿੱਚ ਮੁਖ ਕਿਰਦਾਰ ਹਿਮਾਂਸ਼ ਕੋਹਲੀ, ਰਵੀ ਕਿਸ਼ਨ ਅਤੇ ਨੀਰਜ ਸੂਦ ਹਨ।

ਹੁਣ ਅਖੀਰ ’ਚ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਫਿਲਮ ‘ਦ ਗ੍ਰੇਟ ਪੰਜਾਬ ਰੌਬਰੀ’ ਵੀ 7 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਗਈ ਹੈ। ਇਸ ਫਿਲਮ ਵਿੱਚ ਰਾਜ ਕੁੰਦਰਾ, ਪਾਇਲ ਰਾਜਪੂਤ ਅਤੇ ਗਰਵਿਤਾ ਸਧਵਾਨੀ ਮੁਖ ਕਿਰਦਾਰ ਨਿਭਾ ਰਹੇ ਹਨ। ਪੰਜਾਬੀ ਫਿਲਮ ਪ੍ਰੇਮੀਆਂ ਲਈ ਇਹ ਇੱਕ ਜ਼ਬਰਦਸਤ ਐਕਸ਼ਨ ਕ੍ਰਾਈਮ ਥ੍ਰਿਲਰ ਫਿਲਮ ਹੈ, ਜਿਸ ਵਿੱਚ ਬੈਂਕ ਲੁੱਟ ਅਤੇ ਪੁਲੀਸ ਵਿਚਕਾਰ ਖਤਰਨਾਕ ਮਾਈਂਡ ਗੇਮ ਦੇਖਣ ਨੂੰ ਮਿਲੇਗੀ।

Advertisement
×