DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Karan Aujla ਦੇ ਗੀਤਾਂ ’ਤੇ ਝੂਮਿਆ ਚੰਡੀਗੜ੍ਹ; 30 ਹਜ਼ਾਰ ਤੋਂ ਵੱਧ ਪ੍ਰਸ਼ੰਸਕਾਂ ਨੇ ਭਰੀ ਹਾਜ਼ਰੀ

‘ਪੀ-ਪੌਪ ਕਲਚਰ’ ਟੂਰ ਤਹਿਤ ਹੋਇਆ ਇਤਿਹਾਸਕ ਕੰਸਰਟ

  • fb
  • twitter
  • whatsapp
  • whatsapp
featured-img featured-img
ਪੰਜਾਬੀ ਗਾਇਕ ਕਰਨ ਔਜਲਾ ਸ਼ਨੀਵਾਰ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਪੇਸ਼ਕਾਰੀ ਦਿੰਦੇ ਹੋਏ। ਟ੍ਰਿਬਿਊਨ ਫੋਟੋ: ਰਵੀ ਕੁਮਾਰ
Advertisement

ਪੰਜਾਬੀ ਗਾਇਕੀ ਦੇ ਸਿਤਾਰੇ ਕਰਨ ਔਜਲਾ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਆਪਣੇ ‘ਪੀ-ਪੌਪ ਕਲਚਰ’ ਇੰਡੀਆ ਟੂਰ ਦੌਰਾਨ ਇੱਕ ਯਾਦਗਾਰੀ ਪੇਸ਼ਕਾਰੀ ਦਿੱਤੀ। ਪ੍ਰਬੰਧਕਾਂ ਮੁਤਾਬਕ ਇਹ ਸ਼ਹਿਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਲਾਈਵ ਕੰਸਰਟ ਸੀ, ਜਿਸ ਵਿੱਚ 30,000 ਤੋਂ ਵੱਧ ਦਰਸ਼ਕਾਂ ਦਾ ਹੜ੍ਹ ਉਮੜ ਆਇਆ। ਲਗਭਗ ਢਾਈ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਔਜਲਾ ਨੇ ਪੰਜਾਬੀ ਪੌਪ ਅਤੇ ਹਿਪ-ਹੌਪ ਦਾ ਅਜਿਹਾ ਰੰਗ ਬੰਨ੍ਹਿਆ ਕਿ ਪੂਰਾ ਸਟੇਡੀਅਮ ਗੀਤਾਂ ਦੀਆਂ ਸੁਰਾਂ ਨਾਲ ਗੂੰਜ ਉੱਠਿਆ। ਸਟੇਜ ਦੇ ਹੇਠੋਂ ਲਿਫਟ ਰਾਹੀਂ ਨਿਕਲ ਕੇ ਦਿੱਤੀ ਨਾਟਕੀ ਐਂਟਰੀ ਨੇ ਦਰਸ਼ਕਾਂ ਵਿੱਚ ਜੋਸ਼ ਭਰ ਦਿੱਤਾ। ਇਸ ਮੌਕੇ ਕਰਨ ਔਜਲਾ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਕਿਸੇ ਵੇਲੇ ਚੰਡੀਗੜ੍ਹ ਉਨ੍ਹਾਂ ਲਈ ਬਹੁਤ ਵੱਡਾ ਸ਼ਹਿਰ ਸੀ ਅਤੇ ਅੱਜ ਇਸੇ ਸ਼ਹਿਰ ਦੇ ਖਚਾਖਚ ਭਰੇ ਸਟੇਡੀਅਮ ਵਿੱਚ ਗਾਉਣਾ ਉਨ੍ਹਾਂ ਲਈ ਇੱਕ ਸੁਪਨਾ ਸੱਚ ਹੋਣ ਵਾਂਗ ਹੈ।

ਗਾਇਕ ਨੇ ਆਪਣੀ ਗਾਇਕੀ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਦਾ ਸਬੂਤ ਦਿੰਦਿਆਂ 2025 ਦੇ ਪੰਜਾਬ ਹੜ੍ਹਾਂ ਦੀ ਤਰਾਸਦੀ ਨੂੰ ਵੀ ਯਾਦ ਕੀਤਾ। ਕੰਸਰਟ ਦੌਰਾਨ ਹੜ੍ਹਾਂ ਦੀ ਤਬਾਹੀ ਨੂੰ ਦਰਸਾਉਂਦੀ ਵੀਡੀਓ ਚਲਾਈ ਗਈ ਅਤੇ ਔਜਲਾ ਨੇ ਇੱਕ ਹੜ੍ਹ ਪੀੜਤ ਪਰਿਵਾਰ ਨੂੰ ਸਟੇਜ ’ਤੇ ਲਿਆ ਕੇ ਲੋਕਾਂ ਨੂੰ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ। ਮਿਊਜ਼ਿਕ ਦੇ ਪੱਖ ਤੋਂ ‘ਸੌਫਟਲੀ’, ‘ਵਿਨਿੰਗ ਸਪੀਚ’, ‘52 ਬਾਰਜ਼’ ਅਤੇ ‘ਗੈਂਗਸਟਾ’ ਵਰਗੇ ਹਿੱਟ ਗੀਤਾਂ ਨੇ ਨੌਜਵਾਨਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

Advertisement

ਹਾਲਾਂਕਿ, ਭਾਰੀ ਭੀੜ ਕਾਰਨ ਟਰੈਫਿਕ ਅਤੇ ਸਫਾਈ ਵਿਵਸਥਾ ਵਿੱਚ ਕੁਝ ਦਿੱਕਤਾਂ ਜ਼ਰੂਰ ਆਈਆਂ, ਪਰ ਕਰਨ ਔਜਲਾ ਦੀ ਖਿੱਚ ਅਤੇ ਸ਼ਾਨਦਾਰ ਪ੍ਰੋਡਕਸ਼ਨ ਨੇ ਇਸ ਸ਼ਾਮ ਨੂੰ ਚੰਡੀਗੜ੍ਹ ਦੇ ਸੰਗੀਤਕ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕਰ ਦਿੱਤਾ।

Advertisement

Advertisement
×