DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿਲ ਟੁੰਬਵੇਂ ਗੀਤਾਂ ਦਾ ਰਚੇਤਾ ਚੰਨ ਗੁਰਾਇਆਂ ਵਾਲਾ

ਪੰਜਾਬੀ ਗੀਤਕਾਰੀ ’ਚ ਚੰਨ ਗੁਰਾਇਆਂ ਵਾਲਾ ਇੱਕ ਮਕਬੂਲ ਤੇ ਸਤਿਕਾਰਤ ਨਾਂ ਹੈ। ਉਸ ਨੇ ਪੰਜਾਬੀ ਸੰਗੀਤ ਇੰਡਸਟਰੀ ’ਚ ਗੀਤਕਾਰੀ ਦੇ ਖੇਤਰ ਚ ਅਜਿਹੀਆਂ ਅਮਿੱਟ ਪੈੜਾਂ ਪਾਈਆਂ ਹਨ ਜੋ ਰਹਿੰਦੀ ਦੁਨੀਆ ਤੱਕ ਮਿਟ ਨਹੀਂ ਸਕਦੀਆਂ। ਸੈਂਕੜੇ ਨਹੀਂ ਸਗੋਂ ਹਜ਼ਾਰਾਂ ਗੀਤਾਂ ਦਾ...

  • fb
  • twitter
  • whatsapp
  • whatsapp
Advertisement

ਪੰਜਾਬੀ ਗੀਤਕਾਰੀ ’ਚ ਚੰਨ ਗੁਰਾਇਆਂ ਵਾਲਾ ਇੱਕ ਮਕਬੂਲ ਤੇ ਸਤਿਕਾਰਤ ਨਾਂ ਹੈ। ਉਸ ਨੇ ਪੰਜਾਬੀ ਸੰਗੀਤ ਇੰਡਸਟਰੀ ’ਚ ਗੀਤਕਾਰੀ ਦੇ ਖੇਤਰ ਚ ਅਜਿਹੀਆਂ ਅਮਿੱਟ ਪੈੜਾਂ ਪਾਈਆਂ ਹਨ ਜੋ ਰਹਿੰਦੀ ਦੁਨੀਆ ਤੱਕ ਮਿਟ ਨਹੀਂ ਸਕਦੀਆਂ। ਸੈਂਕੜੇ ਨਹੀਂ ਸਗੋਂ ਹਜ਼ਾਰਾਂ ਗੀਤਾਂ ਦਾ ਰਚੇਤਾ ਇਹ ਨਾਮੀ ਗੀਤਕਾਰ ਪਿਛਲੇ ਦਿਨੀਂ ਦੁਨੀਆ ਤੋਂ ਰੁਖ਼ਸਤ ਹੋ ਗਿਆ।

ਚੰਨ ਗੁਰਾਇਆਂ ਵਾਲਾ ਨੇ ਜਿੱਥੇ ਗੀਤਾਂ ਰਾਹੀਂ ਸੰਗੀਤ ਜਗਤ ’ਚ ਨਾਮਣਾ ਖੱਟਿਆ, ਉੱਥੇ ਹੀ ਉਸ ਨੇ ਸੁਪਰ ਡੁਪਰ ਹਿੱਟ ਪੰਜਾਬੀ ਫਿਲਮ ‘ਬਲਬੀਰੋ ਭਾਬੀ’ ਵੀ ਬਣਾਈ। ਉਸ ਨੇ ਇੱਕ ਦਰਜਨ ਤੋਂ ਵੱਧ ਕਿਤਾਬਾਂ ਵੀ ਪੰਜਾਬੀ ਸੱਭਿਆਚਾਰ ਦੀ ਝੋਲੀ ਪਾਈਆਂ। ਉਸ ਦੀ ਕਲਮ ’ਚ ਏਨਾ ਦਮ ਸੀ ਕਿ ਉਹ ਜੋ ਵੀ ਉੱਕਰਦੀ, ਉਹ ਮਕਬੂਲੀਅਤ ਨੂੰ ਛੂਹ ਜਾਂਦਾ। ਉਸ ਨੇ ਕਿੱਸਾ ਲਿਖਣ ਤੋਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ ਤੇ ਫਿਰ ਧਾਰਮਿਕ ਗੀਤਕਾਰੀ ਵੱਲ ਮੋੜਾ ਕੱਟਿਆ। ਉਸ ਪਿੱਛੋਂ ਉਸ ਨੇ ਹਰ ਵਿਸ਼ੇ ਨੂੰ ਛੂਹਿਆ। ਫਿਰ ਉਹ ਵਿਸ਼ਾ ਧਾਰਮਿਕ ਹੋਵੇ ਜਾਂ ਸਮਾਜਿਕ, ਨੌਜਵਾਨੀ ਦਾ ਹੋਵੇ ਜਾਂ ਕੁਦਰਤ ਦਾ। ਉਸ ਨੇ ਪਹਾੜਾਂ, ਦਰਿਆਵਾਂ ਤੇ ਮੌਸਮ ਦਾ ਹਵਾਲਾ ਦੇ ਕਿ ਉਨ੍ਹਾਂ ਨੂੰ ਬਹੁਤ ਖੂਬਸੂਰਤੀ ਨਾਲ ਆਪਣੇ ਗੀਤਾਂ ’ਚ ਪਰੋਇਆ। ਮੁੱਕਦੀ ਗੱਲ ਉਸ ਨੇ ਹਰ ਵਿਸ਼ੇ ’ਤੇ ਅਜਿਹਾ ਲਿਖਿਆ ਜੋ ਅੱਜ ਵੀ ਮਕਬੂਲ ਹੈ।

Advertisement

ਨਰਿੰਦਰ ਬੀਬਾ ਤੇ ਚੰਨ ਗੁਰਾਇਆਂ ਵਾਲਾ ਦੀ ਜੋੜੀ ਬੇਹੱਦ ਮਕਬੂਲ ਰਹੀ ਹੈ ਕਿਉਂਕਿ ਨਰਿੰਦਰ ਬੀਬਾ ਵੱਲੋਂ ਚੰਨ ਗੁਰਾਇਆਂ ਵਾਲੇ ਦੀ ਕਲਮ ਤੋਂ ਲਿਖੇ ਗੀਤਾਂ ਨੂੰ ਅਜਿਹੀ ਦਿਲਕਸ਼ ਆਵਾਜ਼ ਦਿੱਤੀ ਜਾਂਦੀ ਸੀ ਕਿ ਸੁਣਨ ਵਾਲਾ ਮੱਲੋ ਮੱਲੀ ਕੀਲਿਆ ਜਾਂਦਾ ਸੀ। ਚੰਨ ਗੁਰਾਇਆਂ ਵਾਲੇ ਦੇ ਗੀਤ ਸਮੇਂ ਦੇ ਹਰੇਕ ਸਫਲ ਗਾਇਕ ਦੀ ਗਾਇਕੀ ਦਾ ਸ਼ਿੰਗਾਰ ਬਣੇ ਹਨ ਭਾਵੇਂ ਉਹ ਮਲਕੀਤ ਸਿੰਘ ਦਾ ਗਾਇਆ ਗੀਤ ਹੋਵੇ;

Advertisement

ਵੰਨ ਸੁਵੰਨੇ ਖਾਣੇ ਖਾ ਕੇ ਫਿਰ ਵੀ ਦਿਲ ਨ੍ਹੀਂ ਭਰਦਾ

ਮੈਨੂੰ ਮਾਂ ਦੇ ਹੱਥਾਂ ਦੀਆਂ ਪੱਕੀਆਂ

ਰੋਟੀਆਂ ਖਾਣ ਨੂੰ ਬੜਾ ਹੀ ਦਿਲ ਕਰਦਾ

ਇਹ ਗੀਤ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸੁਣਿਆ ਜਾਣ ਵਾਲਾ ਸਦਾਬਹਾਰ ਗੀਤ ਹੈ। ਇਸ ਤੋਂ ਇਲਾਵਾ ਕਈ ਹੋਰ ਗਾਇਕਾਂ ਨੇ ਵੀ ਉਸ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਜਿਨ੍ਹਾਂ ਵਿੱਚ ਕੁਲਦੀਪ ਪਾਰਸ, ਮੰਗਲ ਸਿੰਘ, ਮੋਹਨ ਮਸਤਾਨਾ, ਰਣਜੀਤ ਮਣੀ ਸਮੇਤ ਆਪਣੇ ਸਮੇਂ ਦੇ ਕਈ ਹਿੱਟ ਗਾਇਕ ਸ਼ਾਮਲ ਸਨ। ਮੈਨੂੰ ਯਾਦ ਹੈ ਜਦੋਂ ਅਸੀਂ ਨਿੱਕੇ ਹੁੰਦੇ ਸਾਂ ਤਾਂ ਇੱਕ ਗੀਤ ਰੇਡੀਓ ਉੱਤੇ ਅਕਸਰ ਹਰ ਦੂਜੇ-ਤੀਜੇ ਦਿਨ ਸੁਣਦੇ ਸੀ। ਉਹ ਗੀਤ ਸੀ ‘ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨ੍ਹੀਂ ਦਿਲਾਂ ਦੇ ਮਾੜੇ।’ ਇਸ ਗੀਤ ਦਾ ਰਚੇਤਾ ਚੰਨ ਗੁਰਾਇਆਂ ਵਾਲਾ ਸੀ। ਇਹ ਗੀਤ ਅੱਜ ਵੀ ਉਸੇ ਤਰ੍ਹਾਂ ਮਕਬੂਲ ਹੈ ਜਿਵੇਂ ਚਾਰ-ਪੰਜ ਦਹਾਕੇ ਪਹਿਲਾਂ ਸੀ। ਉਹ ਪੰਜਾਬੀ ਸੰਗੀਤ ਜਗਤ ਦਾ ਉਹ ਬੂਟਾ ਹੈ ਜਿਸ ਨੇ ਪੰਜਾਬੀ ਸੰਗੀਤ ’ਚ ਨਿਵੇਕਲੀਆਂ ਪੈੜਾਂ ਛੱਡੀਆਂ। ਚੰਨ ਗੁਰਾਇਆਂ ਵਾਲਾ ਨੇ ਗੁਰਾਇਆਂ ਕਸਬੇ ’ਚ ਜਨਮ ਲੈ ਕਿ ਪੰਜਾਬੀ ਸੱਭਿਆਚਾਰ ਦੀ ਅਥਾਹ ਸੇਵਾ ਕੀਤੀ ਤੇ ਉਸ ਦੀ ਕਲਮ ਤੋਂ ਲਿਖੇ ਸੈਂਕੜੇ ਗੀਤ ਮਕਬੂਲ ਹੀ ਨਹੀਂ ਹੋਏ ਸਗੋਂ ਅੱਜ ਵੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ।

ਸੰਪਰਕ: 76967-54669

Advertisement
×