ਚੈਤੰਨਯ ਤਮਹਾਨੇ ਦੀ ‘ਦਿ ਡਿਸਾਈਪਲ’ ਨੂੰ ਮਿਲਿਆ ‘ਸਰਵੋਤਮ ਸਕਰੀਨਪਲੇਅ ਐਵਾਰਡ’

ਚੈਤੰਨਯ ਤਮਹਾਨੇ ਦੀ ‘ਦਿ ਡਿਸਾਈਪਲ’ ਨੂੰ ਮਿਲਿਆ ‘ਸਰਵੋਤਮ ਸਕਰੀਨਪਲੇਅ ਐਵਾਰਡ’

ਨਵੀਂ ਦਿੱਲੀ: ਨਿਰਦੇਸ਼ਕ ਚੈਤੰਨਿਆ ਤਮਹਾਨੇ ਦੀ ਮਰਾਠੀ ਭਾਸ਼ਾ ਦੀ ਫੀਚਰ ਫ਼ਿਲਮ ‘ਦਿ ਡਿਸਾਈਪਲ’ ਨੂੰ ਵੈਨਿਸ ਫ਼ਿਲਮ ਫੈਸਟੀਵਲ ਵਿੱਚ ‘ਸਰਵੋਤਮ ਸਕਰੀਨਪਲੇਅ ਐਵਾਰਡ’ ਮਿਲਿਆ ਹੈ। ਇਸ ਦੌਰਾਨ ਚੀਨੀ-ਅਮਰੀਕੀ ਫ਼ਿਲਮਸਾਜ਼ ਚਲੋ ਜ਼ਾਓ ਨੂੰ ਉਸਦੇ ਡਰਾਮੇ ‘ਨੋਮੈਡਲੈਂਡ’ ਲਈ ਸਭ ਤੋਂ ਵੱਡਾ ‘ਗੋਲਡਨ ਲਾਇਨ’ ਐਵਾਰਡ ਮਿਲਿਆ ਹੈ। ਸ਼ਨਿਚਰਵਾਰ ਨੂੰ ਜਿਊਰੀ ਵੱਲੋਂ ਮੁੱਖ ਮੁਕਾਬਲੇ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਹ ਫੈਸਟੀਵਲ ਇਸ ਵਾਰ ਵਿਸ਼ਵ ਪੱਧਰ ’ਤੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਸਿੱਧਾ ਪ੍ਰਸਾਰਿਤ (ਲਾਈਵ ਸਟਰੀਮਡ) ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਮੀਰਾ ਨਾਇਰ ਮਗਰੋਂ ਇੱਕ ਯੂਰਪੀ ਫ਼ਿਲਮ ਫੈਸਟੀਵਲ ਦੀ ਮੁੱਖ ਸ਼੍ਰੇਣੀ ਵਿੱਚ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਸਿਨੇਮਾ ਦੇ ਪਹਿਲੇ ਡਾਇਰੈਕਟਰ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All