DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cannes Film Festival: ਕੌਣ ਹੈ Roopi Gill; ਪੰਜਾਬੀ ਅਦਾਕਾਰਾ ਨੇ ਰੈੱਡ ਕਾਰਪੇਟ ’ਤੇ ਧਿਆਨ ਖਿੱਚਿਆ

Roopi Gill at Cannes 2026: ਪੰਜਾਬੀ ਸਿਨੇਮਾ ਲਈ ਇਤਿਹਾਸਕ ਪਲ; ਫ਼ਿਲਮ Chardikala ਦਾ ਵਿਸ਼ਵ ਪੱਧਰ ’ਤੇ ਪ੍ਰੀਮੀਅਰ

  • fb
  • twitter
  • whatsapp
  • whatsapp
Advertisement

Roopi Gill at Cannes 2026: ਦੁਨੀਆ ਦੇ ਸਭ ਤੋਂ ਵਕਾਰੀ ਫਿਲਮ ਸਮਾਰੋਹਾਂ ਵਿੱਚੋਂ ਇੱਕ ਕਾਨ ਫ਼ਿਲਮ ਫੈਸਟੀਵਲ 2026' ਦੇ 79ਵੇਂ ਐਡੀਸ਼ਨ ਵਿੱਚ ਪੰਜਾਬੀ ਸਿਨੇਮਾ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। 12 ਮਈ ਤੋਂ 23 ਮਈ ਤੱਕ ਚੱਲਣ ਵਾਲੇ ਇਸ ਸ਼ਾਨਦਾਰ ਸਮਾਰੋਹ ਵਿੱਚ ਇਸ ਵਾਰ ਪੰਜਾਬੀ ਫ਼ਿਲਮ 'ਚੜ੍ਹਦੀਕਲਾ' ਨੂੰ ਚੁਣਿਆ ਗਿਆ ਹੈ।

ਫ਼ਿਲਮ ਦੀ ਮੁੱਖ ਅਦਾਕਾਰਾ ਰੂਪੀ ਗਿੱਲ ਜਦੋਂ ਫਰੈਂਚ ਰਿਵੇਰਾ ਦੇ ਰੈੱਡ ਕਾਰਪੇਟ 'ਤੇ ਉਤਰੀ ਤਾਂ ਉਸ ਦੀ ਦਿੱਖ ਨੇ ਦੁਨੀਆ ਭਰ ਦੇ ਫੋਟੋਗ੍ਰਾਫਰਾਂ ਅਤੇ ਸਿਨੇਮਾ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਰੂਪੀ ਗਿੱਲ ਨੇ ਆਪਣੇ ਰਵਾਇਤੀ ਅਤੇ ਆਧੁਨਿਕ ਲਿਬਾਸ ਦੇ ਸੁਮੇਲ ਨਾਲ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤੀ।

Advertisement

ਇਸ ਸਾਲ ਕਾਨਸ ਵਿੱਚ ਭਾਰਤ ਦੀਆਂ ਕੁੱਲ 6 ਫ਼ਿਲਮਾਂ ਦਾ ਪ੍ਰੀਮੀਅਰ ਹੋ ਰਿਹਾ ਹੈ, ਜਿਨ੍ਹਾਂ ਵਿੱਚ 'ਚੜ੍ਹਦੀਕਲਾ' ਦਾ ਸ਼ਾਮਿਲ ਹੋਣਾ ਪੰਜਾਬੀ ਫ਼ਿਲਮ ਇੰਡਸਟਰੀ ਲਈ ਇੱਕ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ।

Advertisement

ਰੂਪੀ ਗਿੱਲ ਪਿਛਲੇ ਕੁਝ ਦਿਨਾਂ ਤੋਂ ਇਸ ਸਮਾਰੋਹ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਸੀ। ਰੈੱਡ ਕਾਰਪੇਟ 'ਤੇ ਉਸ ਦੀ ਮੌਜੂਦਗੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਕਲਾਕਾਰ ਹੁਣ ਸਿਰਫ਼ ਖੇਤਰੀ ਪੱਧਰ ਤੱਕ ਸੀਮਤ ਨਹੀਂ ਰਹੇ, ਸਗੋਂ ਕੌਮਾਂਤਰੀ ਪੱਧਰ 'ਤੇ ਵੀ ਆਪਣੀ ਪਛਾਣ ਬਣਾ ਰਹੇ ਹਨ।

ਕਾਨਸ ਫ਼ਿਲਮ ਫੈਸਟੀਵਲ ਹਮੇਸ਼ਾ ਹੀ ਚਰਚਾਵਾਂ ਦਾ ਕੇਂਦਰ ਵੀ ਰਿਹਾ ਹੈ।

Advertisement
×