DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Cannes 2026: France ਦੇ ਰੈੱਡ ਕਾਰਪੇਟ 'ਤੇ ਗੂੰਜੇਗਾ ਪੰਜਾਬੀ ਗੱਭਰੂ Ammy Virk ਦਾ ਨਾਂਅ !

ਪੰਜਾਬੀ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਅਸੀਂ ਹਮੇਸ਼ਾ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਨੂੰ ਦੇਖਦੇ ਸੀ, ਇਸ ਵਾਰ ਉੱਥੇ ਸਾਡੇ ਪੰਜਾਬ ਦਾ 'ਕਿਸਮਤ' ਸਟਾਰ ਐਮੀ ਵਿਰਕ ਆਪਣੀ ਚਮਕ...

  • fb
  • twitter
  • whatsapp
  • whatsapp
featured-img featured-img
ਪੰਜਾਬੀ ਅਦਾਕਾਰ ਐਮੀ ਵਿਰਕ। ਫਾਈਲ ਫੋਟੋ
Advertisement

ਪੰਜਾਬੀ ਸਿਨੇਮਾ ਦੇ ਪ੍ਰਸ਼ੰਸਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਾਨ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਅਸੀਂ ਹਮੇਸ਼ਾ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਨੂੰ ਦੇਖਦੇ ਸੀ, ਇਸ ਵਾਰ ਉੱਥੇ ਸਾਡੇ ਪੰਜਾਬ ਦਾ 'ਕਿਸਮਤ' ਸਟਾਰ ਐਮੀ ਵਿਰਕ ਆਪਣੀ ਚਮਕ ਬਿਖੇਰਨ ਜਾ ਰਿਹਾ ਹੈ। 2026 ਦਾ ਕਾਨ ਫਿਲਮ ਫੈਸਟੀਵਲ ਪੰਜਾਬੀ ਇੰਡਸਟਰੀ ਲਈ ਇਤਿਹਾਸਕ ਹੋਣ ਵਾਲਾ ਹੈ।

ਫਰਾਂਸ ਵਿੱਚ 12 ਮਈ ਤੋਂ 23 ਮਈ ਤੱਕ ਚੱਲਣ ਵਾਲੇ ਇਸ ਵੱਕਾਰੀ ਮੇਲੇ ਵਿੱਚ ਐਮੀ ਵਿਰਕ ਪਹਿਲੀ ਵਾਰ ਸ਼ਾਮਲ ਹੋਣਗੇ। ਪਰ ਐਮੀ ਇਕੱਲੇ ਨਹੀਂ ਜਾ ਰਹੇ। ਉਨ੍ਹਾਂ ਦੇ ਨਾਲ ਨਜ਼ਰ ਆਵੇਗੀ ਖੂਬਸੂਰਤ ਅਦਾਕਾਰਾ ਰੂਪੀ ਗਿੱਲ। ਇਹ ਜੋੜੀ ਆਪਣੀ ਆਉਣ ਵਾਲੀ ਫਿਲਮ 'ਚੜ੍ਹਦੀਕਲ੍ਹਾ' ਦੀ ਪ੍ਰਮੋਸ਼ਨ ਲਈ ਅੰਤਰਰਾਸ਼ਟਰੀ ਮੰਚ 'ਤੇ ਪਹੁੰਚ ਰਹੀ ਹੈ। ਪੰਜਾਬੀ ਸਿਨੇਮਾ ਦਾ ਇਸ ਪੱਧਰ 'ਤੇ ਜਾਣਾ ਇਹ ਸਾਬਤ ਕਰਦਾ ਹੈ ਕਿ ਸਾਡੀਆਂ ਫਿਲਮਾਂ ਹੁਣ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਗਲੋਬਲ ਹੋ ਰਹੀਆਂ ਹਨ।

Advertisement

Advertisement

ਸਿਰਫ ਪੰਜਾਬ ਹੀ ਨਹੀਂ, ਇਸ ਵਾਰ ਭਾਰਤ ਦੀ ਮੌਜੂਦਗੀ ਕਾਨ ਫਿਲਮ ਫੈਸਟੀਵਲ ਵਿੱਚ ਬਹੁਤ ਮਜ਼ਬੂਤ ਰਹਿਣ ਵਾਲੀ ਹੈ। ਮਸ਼ਹੂਰ ਫਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ ਭਾਰਤ ਦੇ ਅਧਿਕਾਰਤ ਵਫ਼ਦ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ ਮਰਾਠੀ ਸਿਨੇਮਾ ਤੋਂ ਅਸ਼ੋਕ ਸਰਾਫ ਅਤੇ ਗੁਜਰਾਤੀ ਸਿਨੇਮਾ ਤੋਂ ਮਾਨਸੀ ਪਾਰੇਖ ਵਰਗੇ ਸਿਤਾਰੇ ਵੀ ਭਾਰਤੀ ਸੱਭਿਆਚਾਰ ਦੀ ਝਲਕ ਪੇਸ਼ ਕਰਨਗੇ।

ਜਿੱਥੇ ਖੇਤਰੀ ਸਿਨੇਮਾ ਧਮਾਲ ਪਾਵੇਗਾ, ਉੱਥੇ ਬਾਲੀਵੁੱਡ ਦਾ ਗਲੈਮਰ ਵੀ ਘੱਟ ਨਹੀਂ ਹੋਵੇਗਾ। ਕਾਨ ਦੀ ਰਾਣੀ ਕਹੀ ਜਾਣ ਵਾਲੀ ਐਸ਼ਵਰਿਆ ਰਾਏ ਬੱਚਨ ਇੱਕ ਵਾਰ ਫਿਰ ਲੋਰਿਅਲ ਦੀ ਅੰਬੈਸਡਰ ਵਜੋਂ ਵਾਪਸੀ ਕਰ ਰਹੀ ਹੈ। ਇਸ ਦੇ ਨਾਲ ਹੀ ਆਲੀਆ ਭੱਟ, ਕਰਨ ਜੌਹਰ, ਤਾਰਾ ਸੁਤਾਰੀਆ ਅਤੇ ਮੌਨੀ ਰਾਏ ਵਰਗੇ ਸਿਤਾਰੇ ਵੀ ਰੈੱਡ ਕਾਰਪੇਟ ਦੀ ਸ਼ੋਭਾ ਵਧਾਉਣਗੇ। ਪਰ ਸਾਰੀਆਂ ਨਜ਼ਰਾਂ ਤਾਂ ਐਮੀ ਵਿਰਕ 'ਤੇ ਰਹਿਣਗੀਆਂ ਕਿ ਉਹ ਕਿਹੜੇ ਅੰਦਾਜ਼ ਵਿੱਚ ਪੰਜਾਬੀਅਤ ਨੂੰ ਉੱਥੇ ਪੇਸ਼ ਕਰਦੇ ਹਨ। ਕੀ ਉਹ ਸੂਟ-ਬੂਟ ਵਿੱਚ ਹੋਣਗੇ ਜਾਂ ਰਵਾਇਤੀ ਪਹਿਰਾਵੇ ਵਿੱਚ ? ਇਹ ਦੇਖਣਾ ਦਿਲਚਸਪ ਹੋਵੇਗਾ।

Advertisement
×